arrest sunny leone trends : ਸੰਨੀ ਲਿਓਨ ਦਾ ਗੀਤ ‘ਮਧੂਬਨ ਮੇਂ ਰਾਧਿਕਾ ਨਾਚੇ’ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਵਿਵਾਦਾਂ ‘ਚ ਘਿਰ ਗਿਆ ਹੈ। ਮਿਊਜ਼ਿਕ ਕੰਪਨੀ ‘ਸਾਰੇਗਾਮਾ’ ਨੇ ਐਤਵਾਰ ਨੂੰ ਕਿਹਾ ਕਿ ਕੰਪਨੀ ਜਲਦ ਹੀ ਆਪਣੇ ਗੀਤ ‘ਮਧੂਬਨ’ ਦੇ ਬੋਲ ਬਦਲੇਗੀ। ਹਾਲਾਂਕਿ ਇਸ ਦੇ ਬਾਵਜੂਦ ਇਸ ਗੀਤ ਨੂੰ ਲੈ ਕੇ ਵਿਵਾਦ ਰੁਕ ਨਹੀਂ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਸੰਨੀ ਦੀ ਗ੍ਰਿਫਤਾਰੀ ਦੀ ਮੰਗ ਉੱਠ ਰਹੀ ਹੈ। ਟਵਿਟਰ ‘ਤੇ ਸਵੇਰ ਤੋਂ ਹੀ #Arrest_Sunny_Leone ਟਰੈਂਡ ਕਰ ਰਹੀ ਹੈ। ਇਕ ਯੂਜ਼ਰ ਨੇ ਲਿਖਿਆ, ਹਿੰਦੂ ਧਰਮ ਨੂੰ ਠੇਸ ਪਹੁੰਚਾਉਣ ਵਾਲੀ ਸੰਨੀ ਲਿਓਨ ਦਾ ਗੀਤ ”ਮਧੂਬਨ ਮੇਂ ਰਾਧਿਕਾ ਨਾਚੇ” ਨੂੰ ਅਜੇ ਤੱਕ ਬਦਲਿਆ ਨਹੀਂ ਗਿਆ ਹੈ।
ਅਸੀਂ ਬਾਲੀਵੁੱਡ ਦੇ ਖਿਲਾਫ ਕਦੋਂ ਤੱਕ ਚੁੱਪ ਰਹਾਂਗੇ। ਉਹ ਸਾਡੇ ਸੱਭਿਆਚਾਰ ਨੂੰ ਲਗਾਤਾਰ ਤਬਾਹ ਕਰ ਰਹੇ ਹਨ। ਸੰਨੀ ਲਿਓਨ ਨੂੰ ਗ੍ਰਿਫਤਾਰ ਕੀਤਾ ਜਾਵੇ। ਸੰਨੀ ਦੇ ਗਾਣੇ ‘ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਇਹ ਗੀਤ ਰਾਧਾ ‘ਤੇ ਆਧਾਰਿਤ ਹੈ, ਜਿਸ ਦੇ ਬੋਲਾਂ ‘ਤੇ ਕਈਆਂ ਨੇ ਇਤਰਾਜ਼ ਜਤਾਇਆ ਹੈ। ਇਸ ਗੀਤ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੋਸ਼ ਲਾਇਆ ਸੀ ਕਿ ਗੀਤ ਦੇ ਵੀਡੀਓ ਨੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਸ ਨੂੰ ਇਸ ਗੀਤ ਲਈ ਮੁਆਫੀ ਮੰਗਣੀ ਚਾਹੀਦੀ ਹੈ ਅਤੇ 3 ਦਿਨਾਂ ਦੇ ਅੰਦਰ ਆਪਣਾ ਗੀਤ ਮਧੂਬਨ ਵਾਪਸ ਲੈਣਾ ਚਾਹੀਦਾ ਹੈ ਨਹੀਂ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਬਾਅਦ ਸਾਰੇਗਾਮਾ ਨੇ ਕਿਹਾ ਸੀ, ‘ਦੇਸ਼ਵਾਸੀਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਅਸੀਂ ਫੈਸਲਾ ਕੀਤਾ ਹੈ ਕਿ ਤਿੰਨ ਦਿਨਾਂ ਦੇ ਅੰਦਰ ‘ਮਧੂਬਨ’ ਗੀਤ ਦੇ ਬੋਲ ਅਤੇ ਨਾਮ ਨੂੰ ਬਦਲ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਮਥੁਰਾ ਦੇ ਸੰਤਾਂ ਦਾ ਕਹਿਣਾ ਹੈ ਕਿ ਰਾਧਾ ਉਨ੍ਹਾਂ ਲਈ ਪੂਜਿਤ ਹੈ। ਸੰਨੀ ਨੇ ਗੀਤ ‘ਤੇ ਅਸ਼ਲੀਲ ਡਾਂਸ ਕੀਤਾ ਹੈ। ਅਜਿਹੇ ‘ਚ ਉਸ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ, ”ਜੇਕਰ ਸਰਕਾਰ ਅਭਿਨੇਤਰੀ ਵਿਰੁੱਧ ਕਾਰਵਾਈ ਨਹੀਂ ਕਰਦੀ ਅਤੇ ਉਸ ਦੀ ਵੀਡੀਓ ਐਲਬਮ ‘ਤੇ ਪਾਬੰਦੀ ਨਹੀਂ ਲਗਾਉਂਦੀ ਤਾਂ ਅਸੀਂ ਅਦਾਲਤ ਤੱਕ ਪਹੁੰਚ ਕਰਾਂਗੇ। ਸੰਨੀ ਕਈ ਵਿਵਾਦਾਂ ਨੂੰ ਲੈ ਕੇ ਚਰਚਾ ‘ਚ ਰਹੀ ਹੈ।