ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੈਫ ਅਲੀ ਖਾਨ ਦੇ ਘਰ ‘ਤੇ ਅਣਪਛਾਤੇ ਹਮਲਾਵਰਾਂ ਨੇ ਵੜ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਸੈਫ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਮੁੰਬਈ ਦੇ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਥੇ ਡਾਕਟਰਾਂ ਨੇ ਉਨ੍ਹਾਂ ਦੀ ਸਰਜਰੀ ਕੀਤੀ ਹੈ।
ਮੁੰਬਈ ਦੇ ਬਾਂਦ੍ਰਾ ਸਥਿਤ ਉਨ੍ਹਾਂ ਦੇ ਘਰ ਬੀਤੀ ਰਾਤ ਲਗਭਗ 2 ਵਜੇ ਅਣਪਛਾਤੇ ਹਮਲਾਵਰ ਉਨ੍ਹਾਂ ਦੇ ਘਰ ਵਿਚ ਲੁੱਟ ਦੇ ਇਰਾਦੇ ਨਾਲ ਵੜੇ ਤੇ ਉਨ੍ਹਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਦੇ ਬਾਅਦ ਜ਼ਖਮੀ ਹਾਲਤ ਵਿਚ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੇ ਗਲੇ, ਪਿੱਠ, ਹੱਥ ਤੇ ਸਿਰ ‘ਤੇ ਚਾਕੂ ਲੱਗਾ ਹੈ। ਰਿਪੋਰਟਸ ਮੁਤਾਬਕ ਉਨ੍ਹਾਂ ਦੀ ਸਰਜਰੀ ਹੋ ਚੁੱਕੀ ਹੈ। ਡਾ.ਨੀਰਜ ਉਤਮਾਨੀ ਦਾ ਕਹਿਣਾ ਹੈ ਕਿ ਸੈਫ ਨੂੰ 6 ਵਾਰ ਚਾਕੂ ਮਾਰਿਆ ਗਿਆ। ਉਨ੍ਹਾਂ ਦੇ 2 ਡੂੰਘੇ ਜ਼ਖਮ ਹਨ। ਇਕ ਜ਼ਖਮ ਰੀੜ੍ਹ ਦੀ ਹੱਡੀ ਦੇ ਕੋਲ ਲੱਗਾ ਹੈ ਪਰ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ : ਧੁੰਦ ਵਿਚਾਲੇ ਹੋਰ ਵਿਗੜੀ ਦਿੱਲੀ-NCR ਦੀ ਹਵਾ, ਮੁੜ ਲੱਗੀਆਂ ਪਾਬੰਦੀਆਂ, ਗ੍ਰੈਪ-4 ਲਾਗੂ
ਇਸ ਮਾਮਲੇ ‘ਤੇ ਸੈਫ ਅਲੀਖਾਨ ਦਾ ਬਿਆਨ ਵੀ ਸਾਹਮਣੇ ਆਇਆ ਹੈ। ਇਸ ਵਿਚ ਦੱਸਿਆ ਗਿਆ ਕਿ ਸੈਫ ਅਲੀ ਖਾਨ ਦੇ ਘਰ ‘ਤੇ ਚੋਰੀ ਦੀ ਕੋਸ਼ਿਸ਼ ਕੀਤੀ ਗਈ। ਫਿਲਹਾਲ ਲੀਲਾਪਤੀ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਮਲੇ ਵਿਚ ਸੈਫ ਦੇ ਘਰ ਦਾ ਇਕ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ।
ਦੱਸ ਦੇਈਏ ਕਿ ਸੈਫ ਅਲੀ ਖਾਨ ਖਾਰ ਦੇ ਫਾਰਚੂਨ ਹਾਈਟਸ ਵਿਚ ਰਹਿੰਦੇ ਹਨ। ਬੀਤੀ ਦੇਰ ਰਾਤ ਇਕ ਵਿਅਕਤੀ ਸੈਫ ਦੇ ਘਰ ਵੜ ਗਿਆ ਤੇ ਉਨ੍ਹਾਂ ਦੀ ਨੌਕਰਾਣੀ ਨਾਲ ਬਹਿਸ ਕੀਤੀ। ਜਦੋਂ ਐਕਟਰ ਨੇ ਉਸ ਵਿਅਕਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਸੈਫ ‘ਤੇ ਹਮਲਾ ਕੀਤਾ ਤੇ ਇਸ ਹਮਲੇ ਵਿਚ ਉਹ ਜ਼ਖਮੀ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: