B Prak shared a lovely video : ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲ ਉੱਤੇ ਰਾਜ ਕਰਨ ਵਾਲੇ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ-ਪਰਾਕ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਪਿਛਲੇ ਸਾਲ ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸ਼ੀਸ ਕੀਤੀ ਹੈ । ਆਪਣੇ ਬੇਟੇ ਦੇ ਛੇ ਮਹੀਨੇ ਦੇ ਹੋਣ ‘ਤੇ ਗਾਇਕ ਬੀ-ਪਰਾਕ ਨੇ ਇੱਕ ਕਿਊਟ ਜਿਹਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ ।
ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਬੀ ਪਰਾਕ ਨੇ ਲਿਖਿਆ ਹੈ- ‘ਹੈਪੀ 6 ਮਹੀਨੇ ਅਦਾਬ ਬੱਚਨ #AdduBaba । ਤੂੰ ਸਾਡੇ ਪਰਿਵਾਰ ਦੇ ਲਈ ਸੱਚਾ ਅਸ਼ਿਰਵਾਦ ਹੋ । ਤੂੰ ਮੇਰੀ ਜ਼ਿੰਦਗੀ ‘ਚ ਰੌਸ਼ਨੀ ਲੈ ਕੇ ਆਇਆ ਹੈ । ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ’। ਇਸ ਤੋਂ ਇਲਾਵਾ ਉਨ੍ਹਾਂ ਨੇ ਬਹੁਤ ਸਾਰੀਆਂ ਆਪਣੇ ਦਿਲ ਦੀਆਂ ਗੱਲਾਂ ਲਿਖਿਆਂ ਨੇ ।
ਇਸ ਵੀਡੀਓ ਚ ਬੀ ਪਰਾਕ ਆਪਣੇ ਬੇਟੇ ਦੇ ਨਾਲ ਖੁਸ਼ਨੁਮਾ ਪਲਾਂ ਨੂੰ ਰਿਕਾਰਡ ਕਰਦੇ ਹੋਏ ਦਿਖਾਈ ਦੇ ਰਹੇ ਨੇ । ਵੀਡੀਓ ਚ ਸੁਫ਼ਨਾ ਫਿਲਮ ਦਾ ਜੰਨਤ ਸੌਂਗ ਸੁਣਨ ਨੂੰ ਮਿਲ ਰਿਹਾ ਹੈ । ਦਰਸ਼ਕਾਂ ਵੱਲੋਂ ਵੱਡੀ ਗਿਣਤੀ ‘ਚ ਇਸ ਵੀਡੀਓ ਉੱਤੇ ਲਾਈਕਸ ਤੇ ਕਮੈਂਟ ਆ ਚੁੱਕੇ ਨੇ ।