BABBU MAAN EXPRESSESD GRIEF : ਅਦਾਕਾਰ ਦਿਲੀਪ ਕੁਮਾਰ, ਜੋ ਟ੍ਰੈਜਡੀ ਕਿੰਗ ਦੇ ਨਾਮ ਨਾਲ ਮਸ਼ਹੂਰ ਹੈ, ਜਿਸ ਨੇ ਆਪਣੀਆਂ ਫਿਲਮਾਂ ਵਿੱਚ ਆਪਣੇ ਅਭਿਨੈ ਨਾਲ ਸਭ ਨੂੰ ਦਾ ਦਿਲ ਜਿੱਤਿਆ। ਹੁਣ ਇਸ ਦੁਨੀਆ ਵਿੱਚ ਨਹੀਂ ਹੈ। ਦਿਲੀਪ ਕੁਮਾਰ ਦੀ 98 ਸਾਲ ਦੀ ਉਮਰ ਵਿੱਚ ਬੁੱਧਵਾਰ ਸਵੇਰੇ 7.30 ਵਜੇ ਮੁੰਬਈ ਦੇ ਖਾਰ ਹਿੰਦੂਜਾ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਅੱਜ ਸ਼ਾਮ 5 ਵਜੇ ਨੂੰ ਅਦਾਕਾਰ ਦੇ ਅੰਤਮ ਸੰਸਕਾਰ ਕੀਤੇ ਜਾਣਗੇ।
ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਛਾਅ ਗਈ ਹੈ। ਉਥੇ ਹੀ ਪੰਜਾਬੀ ਇੰਡਸਟਰੀ ਵੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੀ ਹੈ। ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਵੀ ਉਹਨਾਂ ਦੇ ਦੇਹਾਂਤ ਤੇ ਦੁੱਖ ਜਤਾਇਆ ਹੈ। ਉਹਨਾਂ ਨੇ ਹਾਲ ਹੀ ਦੇ ਵਿੱਚ ਇੱਕ ਪੋਸਟ ਸਾਂਝੀ ਕੀਤੀ ਹੈ। ਹਾਲਾ ਕਿ ਕੈਪਸ਼ਨ ਵਿੱਚ ਉਹਨਾਂ ਨੇ ਕੁਝ ਵੀ ਨਹੀ ਲਿਖਿਆ ਪਰ ਜੋ ਉਹਨਾਂ ਨੇ ਫੋਟੋ ਸ਼ੇਅਰ ਕੀਤੀ ਹੈ,ਉਸ ਵਿੱਚ ਅਲਵਿਦਾ ਦਿਲੀਪ ਕੁਮਾਰ ਜੀ ਲਿਖਿਆ ਹੋਇਆ ਹੈ। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਵੀ ਦਿੱਗਜ ਅਭਿਨੇਤਾ ਦਿਲੀਪ ਕੁਮਾਰ ਦੀ ਮੌਤ ‘ਤੇ ਦੁੱਖ ਜਤਾਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਅਭਿਨੇਤਾ ਦਾ ਜਨਮ 1922 ਵਿੱਚ ਪੇਸ਼ਾਵਰ ਵਿੱਚ ਹੋਇਆ ਸੀ। ਪੀਐਮ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ ਸਣੇ ਕਈ ਰਾਜਨੀਤਿਕ ਸ਼ਖਸੀਅਤਾਂ ਨੇ ਦਿਲੀਪ ਕੁਮਾਰ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ। ਲਤਾ ਮੰਗੇਸ਼ਕਰ, ਅਕਸ਼ੈ ਕੁਮਾਰ ਸਮੇਤ ਬਾਲੀਵੁੱਡ ਦੇ ਕਈ ਦਿੱਗਜ ਲੋਕਾਂ ਨੇ ਵੀ ਸੋਗ ਕੀਤਾ। ਦਿਲੀਪ ਕੁਮਾਰ ਦੀ ਆਖਰੀ ਝਲਕ ਲਈ ਸ਼ਾਹਰੁਖ ਖਾਨ ਵੀ ਪਹੁੰਚ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਦਿਲੀਪ ਕੁਮਾਰ ਦੇ ਕੋਈ ਔਲਾਦ ਨਹੀਂ ਸੀ, ਇਸ ਲਈ ਉਹ ਸ਼ਾਹਰੁਖ ਨੂੰ ਆਪਣਾ ਬੇਟਾ ਮੰਨਦਾ ਸੀ। ਦਿਲੀਪ ਕੁਮਾਰ ਦੀ ਮੌਤ ‘ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਉਨ੍ਹਾਂ ਦੇ ਘਰ ਜਾ ਕੇ ਸਾਇਰਾ ਬਾਨੋ ਨੂੰ ਦਿਲਾਸਾ ਦਿੱਤਾ। ਦਿਲੀਪ ਕੁਮਾਰ ਦੇ ਅੰਤਮ ਸੰਸਕਾਰ ਰਾਜ ਸਨਮਾਨਾਂ ਨਾਲ ਕੀਤੇ ਜਾਣਗੇ।