Babbu Mann Shared Video : ਕੋਰੋਨਾ ਦਾ ਕਹਿਰ ਦੇਸ਼ ਭਰ ਦੇ ਵਿੱਚ ਫੈਲਿਆ ਹੋਇਆ ਹੈ। ਹੁਣ ਇਸ ਕੋਰੋਨਾ ਦੀ ਦੂਜੀ ਲਹਿਰ ਦੇ ਵਿੱਚ ਲੋਕਾਂ ਨੂੰ ਸਭ ਤੋਂ ਜ਼ਿਆਦਾ ਆਕਸੀਜਨ ਦੀ ਜਰੂਰਤ ਪੈ ਰਹੀ ਹੈ। ਬਹੁਤ ਸਾਰੇ ਕੋਰੋਨਾ ਮਰੀਜਾਂ ਨੂੰ ਸਾਹ ਲੈਣ ਦੇ ਵਿੱਚ ਬਹੁਤ ਮੁਸ਼ਕਿਲ ਹੋ ਰਹੀ ਹੈ। ਲੋਕ ਮਰ ਰਹੇ ਹਨ। ਜਿਸ ਦੇ ਚਲਦੇ ਆਕਸੀਜਨ ਦੇ ਸਿਲੰਡਰਾਂ ਦੀ ਕਮੀ ਆ ਗਈ ਹੈ। ਜਿਸ ਦੇ ਚਲਦੇ ਕੇਂਦਰ ਸਰਕਾਰ ਵੀ ਲਾਚਾਰ ਨਜਰ ਆ ਰਹੀ ਹੈ। ਬਹੁਤ ਸਾਰੇ ਲੋਕ ਅੱਜ ਇਸ ਬਿਮਾਰੀ ਦੇ ਕਾਰਨ ਮਰ ਰਹੇ ਹਨ ਚਾਹੇ ਉਹ ਅਮੀਰ ਹੋਵੇ ਜਾ ਗਰੀਬ ਸਭ ਇਸ ਬਿਮਾਰੀ ਦੇ ਨਾਲ ਜੂਝ ਰਹੇ ਹਨ। ਜਿਸ ਦੇ ਚਲਦੇ ਸਿੱਖ ਕੌਮ ਹਰ ਵਾਰ ਦੀ ਤਰਾਂ ਇਸ ਵਾਰ ਵੀ ਲੋਕਾਂ ਦੀ ਸੇਵਾ ਦੇ ਲਈ ਅੱਗੇ ਆਈ ਹੈ। ਜੋ ਕੀ ਮੁਫ਼ਤ ਦੇ ਵਿੱਚ ਹੀ ਆਕਸੀਜਨ ਮੁਹਈਆ ਕਰਵਾ ਰਹੇ ਹਨ ਤੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਲਗਾਤਾਰ ਕਰ ਰਹੇ ਹਨ।
ਜਿਸਦੇ ਚਲਦੇ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਇਸ ਭਾਈਚਾਰੇ ਲਈ ਇੱਕ ਛੋਟੀ ਜਿਹੀ ਕਵਿਤਾ ਲਿਖੀ ਹੈ ਤੇ ਤਾਰੀਫ ਕੀਤੀ ਹੈ। ਇਸ ਕਵਿਤਾ ਦੇ ਨਾਲ ਉਹਨਾਂ ਨੇ ਇੱਕ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਵੀ ਕੀਤੀ ਹੈ। ਇਸ ਕਵਿਤਾ ਰਾਹੀਂ ਬੱਬੂ ਮਾਨ ਨੇ ਉਹਨਾਂ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਜੋ ਮਨੁੱਖਤਾ ਦੀ ਸੇਵਾ ਕਰਨ ਵਾਲੇ ਹਨ ਲੋਕਾਂ ਨੂੰ (ਇਸ ਕੌਮ ) ਨੂੰ ਅੱਤਵਾਦੀ ਕਹਿੰਦੇ ਹਨ। ਹੁਣ ਦੇਖ ਲਵੋ ਆਕਸੀਜਨ ਦੇ ਲੰਗਰ ਵੀ ਲੱਗ ਗਏ ਹਨ। ਬੱਬੂ ਮਾਨ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ – ਕਿਸਾਨ ਮਜਦੂਰ ਏਕਤਾ ਜਿੰਦਾਬਾਦ ਲਿਖਿਆ ਹੈ। ਸੋਸ਼ਲ ਮੀਡੀਆ ਤੇ ਇਹ ਪੋਸਟ ਕਾਫੀ ਪਸੰਦ ਕੀਤੀ ਜਾ ਰਹੀ ਹੈ ਤੇ ਇਸ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।