bachpan ka pyar sahdev dirdo : ‘ਜਾਨੇ ਮੇਰੀ ਜਾਨੇਮਨ, ਬਸਪਨ (ਬਚਪਨ) ਦਾ ਪਿਆਰ’ ਗੀਤ ਗਾ ਕੇ ਸੁਰਖੀਆਂ ‘ਚ ਆਉਣ ਵਾਲਾ ਬੱਚਾ ਸਹਿਦੇਵ ਦੀਰਡੋ ਮੰਗਲਵਾਰ ਨੂੰ ਸੜਕ ਹਾਦਸੇ ‘ਚ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾ ਕੇ ਇਲਾਜ ਕਰਵਾਇਆ ਗਿਆ। ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ‘ਤੇ ਫੈਲੀ ਤਾਂ ਹਰ ਕੋਈ ਛੋਟੇ ਸਹਿਦੇਵ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਨ ਲੱਗਾ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਹਾਲਾਂਕਿ ਹੁਣ ਸਹਿਦੇਵ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਰਿਪੋਰਟਾਂ ਦੀ ਮੰਨੀਏ ਤਾਂ ਹਾਦਸੇ ਦੇ ਕਈ ਘੰਟੇ ਬਾਅਦ ਰਾਤ 10 ਵਜੇ ਸਹਿਦੇਵ ਨੂੰ ਹੋਸ਼ ਆਇਆ। ਉਸ ਦੀ ਹਾਲਤ ‘ਚ ਸੁਧਾਰ ਹੋ ਰਿਹਾ ਹੈ ਪਰ ਇਸ ‘ਚ ਕੁਝ ਸਮਾਂ ਲੱਗੇਗਾ। ਸਹਿਦੇਵ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਹੈ। ਫਿਲਹਾਲ ਸਹਿਦੇਵ ਖਤਰੇ ਤੋਂ ਬਾਹਰ ਹੈ। ਦੱਸ ਦੇਈਏ ਕਿ ਘਟਨਾ ਦੇ ਸਮੇਂ ਤੋਂ ਲੈ ਕੇ ਇਲਾਜ ਦੇ ਸਮੇਂ ਤੱਕ ਸਹਿਦੇਵ ਕਰੀਬ 5 ਘੰਟੇ ਬੇਹੋਸ਼ ਸੀ। ਬਾਲੀਵੁੱਡ ਗਾਇਕ ਬਾਦਸ਼ਾਹ ਸਹਿਦੇਵ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ। ਉਨ੍ਹਾਂ ਨੇ ਫੋਨ ‘ਤੇ ਸਹਿਦੇਵ ਦਾ ਹਾਲ-ਚਾਲ ਪੁੱਛਿਆ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਬਾਦਸ਼ਾਹ ਅਤੇ ਸਹਿਦੇਵ ਨੇ ਮਿਲ ਕੇ ‘ਬਚਪਨ ਕਾ ਪਿਆਰ’ ਦੇ ਬੋਲ ‘ਤੇ ਇੱਕ ਵੀਡੀਓ ਗੀਤ ਬਣਾਇਆ ਹੈ। ਜਾਣਕਾਰੀ ਮੁਤਾਬਕ ਮਾਮਲਾ ਮੰਗਲਵਾਰ ਸ਼ਾਮ ਦਾ ਹੈ। ਸਹਿਦੇਵ ਆਪਣੇ ਦੋਸਤ ਨਾਲ ਦੋ ਪਹੀਆ ਵਾਹਨ ‘ਤੇ ਸ਼ਬਰੀ ਨਗਰ ਜਾ ਰਿਹਾ ਸੀ।
ਇਸ ਦੌਰਾਨ ਉਸ ਦੀ ਬਾਈਕ ਸੜਕ ‘ਤੇ ਬੇਕਾਬੂ ਹੋ ਗਈ। ਇਸ ਹਾਦਸੇ ਵਿੱਚ ਸਹਿਦੇਵ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ। ਇਸ ਦੌਰਾਨ ਉਸ ਦੇ ਸਿਰ ‘ਤੇ ਚਾਰ ਟਾਂਕੇ ਵੀ ਲੱਗੇ। ਤੁਹਾਨੂੰ ਦੱਸ ਦੇਈਏ ਕਿ ਸਹਿਦੇਵ ਦਿੜਦੋ ਨੇ ‘ਜਾਨੇ ਮੇਰੀ ਜਾਨੇਮਨ’ ਗੀਤ ਨੂੰ ਇਸ ਤਰ੍ਹਾਂ ਗਾਇਆ ਸੀ ਕਿ ਇਹ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਸੀ ਅਤੇ ਹਰ ਕਿਸੇ ਦੀ ਜ਼ੁਬਾਨ ‘ਤੇ ਚੜ੍ਹ ਗਿਆ ਸੀ। ਸਹਿਦੇਵ ਦੇ ਸਕੂਲ ਅਧਿਆਪਕ ਨੇ ਸਾਲ 2019 ਵਿੱਚ ਆਪਣੀ ਕਲਾਸ ਵਿੱਚ ਬਸਪਨ ਕਾ ਪਿਆਰ ਗਾਣਾ ਗਾਉਂਦੇ ਹੋਏ ਇੱਕ ਵੀਡੀਓ ਰਿਕਾਰਡ ਕੀਤਾ ਸੀ। ਨੀਲੇ ਰੰਗ ਦੀ ਕਮੀਜ਼ ਪਹਿਨੇ, ਸਹਿਦੇਵ ਸਿੱਧੇ ਕੈਮਰੇ ਵੱਲ ਦੇਖਦਾ ਹੈ ਅਤੇ ਗੀਤ ਗਾਉਂਦਾ ਹੈ। ਜਦੋਂ ਇਹ ਵੀਡੀਓ ਵਾਇਰਲ ਹੋਇਆ ਤਾਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਵੀ ਸਹਿਦੇਵ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਸੀ।