ਮਸ਼ਹੂਰ ਪੰਜਾਬੀ ਸੂਫ਼ੀ ਗਾਇਕ ਕੰਵਰ ਗਰੇਵਾਲ ਨਾਲ ਹਾਲ ਹੀ ‘ਚ ਇਕ ਹੈਰਾਨੀਜਨਕ ਘਟਨਾ ਵਾਪਰੀ ਹੈ। ਦਰਅਸਲ ਗਾਇਕ ਕੰਵਰ ਗਰੇਵਾਲ ਨੇ ਦੋ ਦਿਨ ਪਹਿਲਾਂ ਗੁਰਾਇਆ ਹਾਈਵੇ ‘ਤੇ ਇਕ ਮੇਲੇ ਦੌਰਾਨ ਆਪਣੇ ਨਾਲ ਹੋਈ ਲੁੱਟ ਦੀ ਘਟਨਾ ਦਾ ਜ਼ਿਕਰ ਆਪਣੇ ਫੈਨਜ਼ ਨਾਲ ਸਾਂਝਾ ਕੀਤਾ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇਹ ਵੀਡੀਓ ਇੰਸਟਾਗ੍ਰਾਮ ਅਕਾਊਂਟ ‘ਤੇ ਕਿਸੇ ਯੂਜ਼ਰ ਵਲੋਂ ਅਪਲੋਡ ਕੀਤੀ ਗਈ ਹੈ।
ਇਸ ਵੀਡੀਓ ਵਿੱਚ ਕੰਵਰ ਗਰੇਵਾਲ ਨੇ ਦੱਸਿਆ ਕਿ ਉਹ ਰਾਤ ਸਮੇਂ ਅੰਮ੍ਰਿਤਸਰ ਤੋਂ ਇਕੱਲਾ ਹੀ ਵਾਪਸ ਆ ਰਿਹਾ ਸੀ ਅਤੇ ਜਦੋਂ ਉਹ ਫਗਵਾੜਾ ਅਤੇ ਗੁਰਾਇਆ ਵਿਚਕਾਰ ਪੈਂਦੇ ਨੈਸ਼ਨਲ ਹਾਈਵੇਅ ‘ਤੇ ਗੁਰਾਇਆ ਦੇ ਨਜ਼ਦੀਕ ਸੜਕ ‘ਤੇ ਪਹੁੰਚੇ ਤਾਂ ਰਾਤ ਕਰੀਬ ਪੌਣੇ ਦੋ ਵਜੇ ਦੇ ਵਿਚਕਾਰ ਕੁਝ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ ਅਤੇ ਉਸ ਦੀ ਕਾਰ ‘ਚ ਬੈਠ ਗਏ।
ਗਾਇਕ ਗਰੇਵਾਲ ਨੇ ਅੱਗੇ ਦੱਸਿਆ ਕਿ ਮੈਂ ਕਾਰ ਵਿੱਚ ਕਵਿਤਾਵਾਂ ਲਗਾਈਆਂ ਸਨ। ਕਾਰ ਵਿਚ ਬੈਠਣ ਤੋਂ ਬਾਅਦ ਉਨ੍ਹਾਂ ਵਿਚੋਂ ਇਕ ਮੇਰੀ ਕਾਰ ਦੀ ਅਗਲੀ ਸੀਟ ‘ਤੇ ਬੈਠ ਗਿਆ ਅਤੇ ਬਾਕੀ ਲੋਕ ਕਾਰ ਦੀ ਪਿਛਲੀ ਸੀਟ ‘ਤੇ ਬੈਠ ਗਏ। ਥੋੜ੍ਹਾ ਅੱਗੇ ਜਾਣ ‘ਤੇ ਉਕਤ ਵਿਅਕਤੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਇੱਥੇ ਹੀ ਉਤਾਰ ਦਿਓ ਅਤੇ ਕਹਿਣ ਲੱਗੇ ਕਿ ਅਸੀਂ ਲੁੱਟਣ ਲਈ ਤੁਹਾਡੀ ਕਾਰ ‘ਚ ਬੈਠੇ ਹਾਂ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਕੰਵਰ ਗਰੇਵਾਲ ਕਾਰ ‘ਚ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਚੱਲਦੀ ਕਾਰ ਨੂੰ ਲੱਗੀ ਅੱਗ, ਅੰਦਰ ਬੈਠੇ 2 ਬੱਚਿਆਂ ਸਣੇ 5 ਵਿਅਕਤੀ ਵਾਲ-ਵਾਲ ਬਚੇ
ਕੰਵਰ ਗਰੇਵਾਲ ਨੇ ਉਨ੍ਹਾਂ ਨੂੰ 500 ਰੁਪਏ ਦੇ ਕੇ ਦੁੱਧ ਪੀਣ ਲਈ ਕਿਹਾ ਅਤੇ ਫਿਰ ਪੰਜੇ ਜਣੇ ਉਥੋਂ ਚਲੇ ਗਏ। ਇਸ ਘਟਨਾ ਵਿਚ ਲੁਟੇਰੇ ਕੰਵਰ ਗਰੇਵਾਲ ਨੂੰ ਇਸ ਲਈ ਛੱਡ ਕੇ ਚਲੇ ਗਏ ਕਿਉਂਕਿ ਉਹ ਇਕ ਮਸ਼ਹੂਰ ਸ਼ਖਸੀਅਤ ਸਨ ਪਰ ਜੇਕਰ ਉਥੇ ਕੋਈ ਆਮ ਵਿਅਕਤੀ ਹੁੰਦਾ ਤਾਂ ਉਸ ਨਾਲ ਵੱਡੀ ਲੁੱਟ ਦੀ ਵਾਰਦਾਤ ਵਾਪਰ ਸਕਦੀ ਸੀ।
ਵੀਡੀਓ ਲਈ ਕਲਿੱਕ ਕਰੋ -: