bohemia about jazzy b : ਪੰਜਾਬ ਦੇ ਮਸ਼ਹੂਰ ਗਾਇਕ ਜੈਜ਼ੀ-ਬੀ ਦਾ ਬੀਤੇ ਦਿਨ ਟਵਿੱਟਰ ਅਕਾਊਂਟ ਬਣ ਕਰ ਦਿੱਤਾ ਹੈ। ਉਹਨਾਂ ਨੇ ਆਪਣੇ ਅਧਿਕਾਰਿਕ ਇੰਸਟਾਗ੍ਰਾਮ ਅਕਾਊਂਟ ਤੇ ਇਹ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੇ ਟਵਿੱਟਰ ਅਕਾਊਂਟ ਨੂੰ ਕਿਉਂ ਬੰਦ ਕੀਤਾ ਹੈ। ਜਿਸ ਦੀ ਨਿੰਦਾ ਪੰਜਾਬੀ ਇੰਡਸਟਰੀ ਦੇ ਬਾਕੀ ਕਲਾਕਾਰਾਂ ਨੇ ਵੀ ਕੀਤੀ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਰੈਪਰ ਕਿੰਗ ਬੋਹੇਮੀਆਂ ਵੀ ਜੈਜ਼ੀ ਬੀ ਦੇ ਸਮਰਥਨ ਦੇ ਵਿੱਚ ਆਏ ਹਨ।
ਉਹਨਾਂ ਨੇ ਆਪਣੇ ਟਵਿੱਟਰ ਤੇ ਜੈਜ਼ੀ ਬੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ – ‘The handle @jazzyb .ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਜੈਜ਼ੀ ਬੀ ਦਾ ਸਮਰਥਨ ਕਰ ਰਹੇ ਹਨ। ਉਹਨਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ – ਟਵਿੱਟਰ ਰੋਕ ਨਹੀਂ ਸਕਦਾ , ਜੋ ਟਵਿੱਟਰ ਨੇ ਨਹੀਂ ਬਣਾਇਆ…ਜੈਜ਼ੀ ਬੀ ਰਾਜਾ ਹੈ। ਦੱਸ ਦੇਈਏ ਕ ਰੈਪਰ ਬੋਹੇਮੀਆਂ ਵੀ ਕਿਸਾਨੀ ਧਰਨੇ ਦਾ ਪੂਰਾ – ਪੂਰਾ ਸਮਰਥਨ ਕਰ ਰਹੇ ਹਨ। ਉਹਨਾਂ ਨੇ ਸੋਸ਼ਲ ਮੀਡੀਆ ਤੇ ਕਿਸਾਨਾਂ ਦੇ ਹੱਕ ਵਿੱਚ ਬਹੁਤ ਸਾਰੀਆਂ ਪੋਸਟਾਂ ਵੀ ਪਾਈਆਂ ਸਨ ਤੇ ਇੱਕ ਗੀਤ ਵੀ ਗਾਇਆ ਸੀ। ਸਾਰੇ ਚਾਰ ਖਾਤਿਆਂ, ਜਿਵੇਂ ਕਿ ਕਈਆਂ ਨੇ ਭਾਰਤ ਸਰਕਾਰ ਦੇ ਖਿਲਾਫ਼ ਜਾ ਕੇ ਨਵੀਂ ਦਿੱਲੀ ਦੇ ਖੇਤੀਬਾੜੀ ਸੁਧਾਰਾਂ ਦਾ ਵਿਰੋਧ ਕੀਤਾ ਸੀ ਅਤੇ ਕੁਝ ਹੋਰ ਟਵੀਟ ਕੀਤੇ ਸਨ ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਵਿੱਚ ਸੱਤ ਸਾਲਾਂ ਦੇ ਸ਼ਾਸਨ ਦੇ ਆਲੋਚਨਾ ਕੀਤੀ ਗਈ ਸੀ।
ਤਾਂ ਭਾਰਤ ਸਰਕਾਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਉਹਨਾਂ ਨੂੰ ਬਲਾਕ ਕਰਨ ਦੇ ਆਦੇਸ਼ ਦਿੱਤੇ ਸਨ। ਖ਼ਬਰਾਂ ਅਨੁਸਾਰ ਟਵਿੱਟਰ ਦੇ ਇਕ ਬੁਲਾਰੇ ਨੂੰ ਦੱਸਿਆ ਕਿ ਜਦੋਂ ਕੰਪਨੀ ਨੂੰ ਕੋਈ ਜਾਇਜ਼ ਕਾਨੂੰਨੀ ਬੇਨਤੀ ਮਿਲਦੀ ਹੈ, ਤਾਂ ਉਹ ਆਪਣੇ ਨਿਯਮਾਂ ਅਤੇ ਸਥਾਨਕ ਕਾਨੂੰਨਾਂ ਦੋਵਾਂ ਤਹਿਤ ਇਸ ਦੀ ਸਮੀਖਿਆ ਕਰਦਾ ਹੈ। “ਜੇ ਸਮਗਰੀ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਕਰਦੀ ਹੈ, ਤਾਂ ਸਮੱਗਰੀ ਨੂੰ ਸੇਵਾ ਤੋਂ ਹਟਾ ਦਿੱਤਾ ਜਾਵੇਗਾ।ਜੇ ਇਹ ਕਿਸੇ ਵਿਸ਼ੇਸ਼ ਅਧਿਕਾਰ ਖੇਤਰ ਵਿੱਚ ਗੈਰ ਕਾਨੂੰਨੀ ਹੋਣ ਦਾ ਪੱਕਾ ਇਰਾਦਾ ਹੈ, ਪਰ ਟਵਿੱਟਰ ਨਿਯਮਾਂ ਦੀ ਉਲੰਘਣਾ ਵਿੱਚ ਨਹੀਂ, ਤਾਂ ਅਸੀਂ ਸਿਰਫ ਭਾਰਤ ਵਿੱਚ ਸਮੱਗਰੀ ਦੀ ਪਹੁੰਚ ਨੂੰ ਰੋਕ ਸਕਦੇ ਹਾਂ। ਸਾਰੇ ਮਾਮਲਿਆਂ ਵਿੱਚ, ਅਸੀਂ ਸਿੱਧੇ ਤੌਰ ਤੇ ਖਾਤਾ ਧਾਰਕ ਨੂੰ ਸੂਚਿਤ ਕਰਦੇ ਹਾਂ ਤਾਂ ਜੋ ਉਹ ਜਾਣਦੇ ਹੋਣ ਕਿ ਸਾਨੂੰ ਖਾਤੇ ਨਾਲ ਸਬੰਧਤ ਇੱਕ ਕਾਨੂੰਨੀ ਆਰਡਰ ਮਿਲਿਆ ਹੈ।
ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਲਿਖਿਆ ਕਿ – ਕਿਸਾਨਾਂ ਦੇ ਹੱਕ ਵਿੱਚ ਬੋਲਣ ਲਈ ਤੇ 84 ਲਈ ਬੋਲਾਂ ਤੇ ਉਸਦਾ ਅਕਾਊਂਟ ਬੈਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਰ ਮੈਂ ਆਪਣੇ ਲੋਕਾਂ ਦੇ ਹੱਕਾਂ ਦੀ ਅਵਾਜ ਬਣ ਬੋਲਦਾ ਰਹਾਂਗਾ। ਦੱਸ ਦੇਈਏ ਕਿ ਕਿਸਾਨ ਕਾਫੀ ਸਮੇਂ ਤੋਂ ਦਿੱਲੀ ਧਰਨੇ ਤੇ ਆਪਣੇ ਹੱਕਾਂ ਲਈ ਬੈਠੇ ਹੋਏ ਹਨ ਪਰ ਸਰਕਾਰ ਨੇ ਲਗਾਤਾਰ ਚੁੱਪ ਧਾਰੀ ਹੋਈ ਹੈ। ਤੇ ਕੁੱਝ ਵੀ ਫੈਂਸਲਾ ਨਹੀਂ ਲੈ ਰਹੀ।
ਇਹ ਵੀ ਦੇਖੋ : ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੋਈ ਸਰਕਾਰ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਵੱਡਾ ਬਿਆਨ