bollywood entry of happy raikoti : ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਦੀ ਇੱਕ ਤੋਂ ਬਾਅਦ ਇੱਕ ਧਾਕੜ ਐਂਟਰੀ ਹੋ ਰਹੀ ਹੈ ਜੋ ਕੀ ਪੰਜਾਬੀ ਗੀਤਾਂ ਤੇ ਫਿਲਮਾਂ ਦਾ ਮਿਆਰ ਹੋਰ ਵਧਾ ਰਿਹਾ ਹੈ। ਹੁਣ ਤਾ ਬਾਲੀਵੁੱਡ ਦੇ ਫਿਲਮ ਮੇਕਰਜ ਵੀ ਇਹ ਗੱਲ ਮਹਿਸੂਸ ਕਰਨ ਲੱਗ ਪਏ ਹਨ ਕਿ ਜਦ ਤੱਕ ਫਿਲਮਾਂ ਚ ਪੰਜਾਬੀ touch ਨਾ ਹੋਵੇ ਫਿਲਮਾਂ ਹਿੱਟ ਨਹੀਂ ਹੋਣਗੀਆਂ। ਪੰਜਾਬੀ ਮਸ਼ਹੂਰ ਗਾਇਕ ਹੈਪੀ ਰਾਏਕੋਟੀ ਦੀ ਵੀ ਬਾਲੀਵੁੱਡ ਦੇ ਵਿੱਚ ਐਂਟਰੀ ਹੋ ਗਈ ਹੈ। ਇਹ ਤਾ ਸਾਨੂੰ ਸਭ ਨੂੰ ਹੀ ਪਤਾ ਹੈ ਕੀ ਹੈਪੀ ਰਾਏਕੋਟੀ ਬਹੁਤ ਸੋਹਣਾ ਲਿਖਦੇ ਹਨ। ਬਸ ਆਪਣੇ ਇਸੇ ਹੁਨਰ ਕਰਕੇ ਉਹਨਾਂ ਨੇ ਆਪਣੀ ਜਗ੍ਹਾ ਹੁਣ ਬਾਲੀਵੁੱਡ ਵਿੱਚ ਬਣਾਉਣ ਦੀ ਵੀ ਸ਼ੁਰੂਆਤ ਕਰ ਦਿੱਤੀ ਹੈ।
ਦੱਸ ਦੇਈਏ ਕੀ ਅਰਜੁਨ ਕਪੂਰ ਦੀ ਨੇਟਫਲਿਕਸ ਤੇ ਆਉਣ ਵਾਲੀ ਫਿਲਮ ‘ ਸਰਦਾਰ ਕਾ ਗ੍ਰੇਡਸਨ’ ‘ਚ ਹੈਪੀ ਰਾਏਕੋਟੀ ਦਾ ਲਿਖਿਆ ਹੋਇਆ ਗੀਤ ਸੁਣਨ ਨੂੰ ਮਿਲੇਗਾ। ਜਿਸ ਨੂੰ ਮਿਲਿੰਦ ਗਾਬਾ ਤੇ ਪਲਵੀ ਗਾਬਾ ਵਲੋਂ ਗਾਇਆ ਗਿਆ ਹੈ। ਫਿਲਮ ਦੇ ਵਿੱਚ ਇਸ ਗੀਤ ਤੇ ਅਰਜੁਨ ਕਪੂਰ , ਰਕੁਲਪ੍ਰੀਤ ਸਿੰਘ , ਜੌਨ ਅਬਰਾਹਮ ਤੇ ਅਦਿਤੀ ਰਾਓ ਹੈਦਰੀ ਪ੍ਰਫਾਰਮ ਕਰ ਰਹੇ ਹਨ। ਇਹ ਗੀਤ ਪਹਿਲਾ ਸਾਲ 2017 ਦੇ ਵਿੱਚ ਮਿਲਿੰਦ ਗਾਬਾ ਦੀ ਅਵਾਜ ‘ ਰਿਲੀਜ਼ ਹੋਇਆ ‘ਚ ਸੀ। ਫਿਲਮ ‘ ਸਰਦਾਰ ਕਾ ਗ੍ਰੇਡਸਨ’ ਦੇ ਵਿੱਚ ਇਹ ਗੀਤ ਰਿਕਰਿਏਟ ਕੀਤਾ ਗਿਆ ਹੈ। ਜਿਸਨੂੰ ਰਿਕਰਿਏਸ਼ਨ ਵਰਜਨ ਤਾਨੀਸ਼ਕ ਬਾਗਚੀ ਨੇ ਦਿੱਤਾ ਹੈ। ਇਸ ਫਿਲਮ ਦੇ ਵਿੱਚ ਜੱਸ ਮਾਣਕ ਦਾ ਵੀ ਬਾਲੀਵੁੱਡ ਡੈਬਿਊ ਵੀ ਹੋਇਆ ਹੈ। ਜੱਸ ਮਾਣਕ ਦੀ ਅਵਾਜ ਚ ਵੀ ਇੱਕ ਗੀਤ ਇਸ ਫਿਲਮ ਦੇ ਵਿੱਚ ਹੈ।