alia bhatt birthday : ਅਦਾਕਾਰਾ ਆਲੀਆ ਭੱਟ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਆਲੀਆ ਦੇ ਇਕ ਪੁਰਾਣੇ ਇੰਟਰਵਿਊ ਬਾਰੇ ਦੱਸਾਂਗੇ। ਇਸ ਇੰਟਰਵਿਊ ‘ਚ ਆਲੀਆ ਨੇ ਆਪਣੇ ਪਿਤਾ ਮਹੇਸ਼ ਭੱਟ ਨਾਲ ਆਪਣੇ ਸਮੀਕਰਨ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਆਲੀਆ ਨੇ ਇਸ ਇੰਟਰਵਿਊ ‘ਚ ਦੱਸਿਆ ਸੀ ਕਿ ਉਨ੍ਹਾਂ ਦੀ ਨਜ਼ਰ ‘ਚ ਪਿਤਾ ਮਹੇਸ਼ ਭੱਟ ਇਕ ‘ਸੇਲਿਬ੍ਰਿਟੀ’ ਦੀ ਤਰ੍ਹਾਂ ਸਨ, ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਦੋਂ ਘਰ ਆ ਜਾਂਦੀ ਸੀ।

ਆਲੀਆ ਨੇ ਇਸ ਇੰਟਰਵਿਊ ‘ਚ ਇਹ ਵੀ ਦੱਸਿਆ ਸੀ ਕਿ ਫਿਲਮ ਇੰਡਸਟਰੀ ‘ਚ ਆਉਣ ਤੋਂ ਬਾਅਦ ਉਸ ਦੇ ਪਿਤਾ ਨਾਲ ਉਸਦਾ ਸਮੀਕਰਨ ਪੂਰੀ ਤਰ੍ਹਾਂ ਬਦਲ ਗਿਆ ਸੀ। ਇਸ ਇੰਟਰਵਿਊ ਦੌਰਾਨ ਆਲੀਆ ਦੀ ਮਾਂ ਸੋਨੀ ਰਾਜ਼ਦਾਨ ਤੋਂ ਵੀ ਪੁੱਛਿਆ ਗਿਆ ਸੀ, ‘ਤੁਹਾਡੇ ਅਤੇ ਮਹੇਸ਼ ਵਿਚਕਾਰ ਸਭ ਤੋਂ ਸਖਤ ਮਾਤਾ-ਪਿਤਾ ਕੌਣ ਸੀ?’ ਇਸ ਸਵਾਲ ਦੇ ਜਵਾਬ ‘ਚ ਸੋਨੀ ਨੇ ਕਿਹਾ ਸੀ, ‘ਸਿਰਫ ਮੈਂ, ਕਿਉਂਕਿ ਮਹੇਸ਼ ਉਸ ਸਮੇਂ ਫਿਲਮਾਂ ‘ਚ ਇੰਨੇ ਰੁੱਝੇ ਹੋਏ ਸਨ। ਪਰਿਵਾਰ ਨੂੰ ਸਮਾਂ ਨਹੀਂ ਦੇ ਸਕੇ।

ਇਸ ਤੋਂ ਬਾਅਦ ਇੰਟਰਵਿਊ ‘ਚ ਆਲੀਆ ਤੋਂ ਪੁੱਛਿਆ ਗਿਆ ਕੀ ਉਹ ਆਪਣੇ ਪਿਤਾ ਨੂੰ ਮਿਸ ਕਰਦੀ ਸੀ? ਕਿਉਂਕਿ ਉਹ ਹਮੇਸ਼ਾ ਸੈੱਟ ‘ਤੇ ਰਹਿੰਦੇ ਸੀ। ਇਸ ਸਵਾਲ ਦੇ ਜਵਾਬ ‘ਚ ਆਲੀਆ ਨੇ ਕਿਹਾ, ‘ਨਹੀਂ, ਮੈਂ ਉਨ੍ਹਾਂ ਨੂੰ ਇੰਨਾ ਮਿਸ ਨਹੀਂ ਕੀਤਾ ਕਿਉਂਕਿ ਉਹ ਕਦੇ ਘਰ ‘ਚ ਨਹੀਂ ਹੁੰਦੇ ਸੀ ਅਤੇ ਮੈਂ ਇਸਦੀ ਆਦੀ ਸੀ।” ਅਭਿਨੇਤਰੀ ਅੱਗੇ ਕਹਿੰਦੀ ਹੈ, ‘ਮੇਰੇ ਲਈ ਉਹ ਸੈਲੀਬ੍ਰਿਟੀ ਸਨ। ਜਿਹੜੇ ਘਰ ਆਉਂਦੇ ਸਨ ਤੇ ਚਲੇ ਜਾਂਦੇ ਸਨ।” ‘ਹਾਲਾਂਕਿ, ਕੁਝ ਸਾਲਾਂ ਬਾਅਦ ਉਹ ਸਾਡੇ ਨਾਲ ਸਮਾਂ ਬਿਤਾਉਣ ਲੱਗੇ। ਸਾਡੀ ਅਸਲ ਦੋਸਤੀ ਉਦੋਂ ਸ਼ੁਰੂ ਹੋਈ ਜਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ।
ਇਹ ਵੀ ਦੇਖੋ : ਸੰਦੀਪ ਨੰਗਲ ਅੰਬੀਆਂ ਦੀ ਭੈਣ ਧਾਹਾਂ ਮਾਰ ਮਾਰ ਰੋਈ, ਨਹੀਂ ਦੇਖਿਆ ਜਾ ਰਿਹਾ ਦਰਦ