anil kapoor reaction : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਇੰਸਟਾਗ੍ਰਾਮ ‘ਤੇ ਬੇਬੀ ਬੰਪ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਸੋਨਮ ਕਪੂਰ ਅਤੇ ਆਨੰਦ ਆਹੂਜਾ ਦੀਆਂ ਇਹ ਤਸਵੀਰਾਂ ਸਾਹਮਣੇ ਆਉਂਦੇ ਹੀ ਵਾਇਰਲ ਹੋ ਰਹੀਆਂ ਹਨ ਅਤੇ ਹਰ ਕੋਈ ਇਸ ਸਟਾਰ ਜੋੜੇ ਨੂੰ ਵਧਾਈ ਦੇ ਰਿਹਾ ਹੈ। ਇਸ ਦੌਰਾਨ ਸੋਨਮ ਕਪੂਰ ਦੇ ਪਿਤਾ ਅਤੇ ਅਭਿਨੇਤਾ ਅਨਿਲ ਕਪੂਰ ਨੇ ਬੇਟੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਇਕ ਖਾਸ ਨੋਟ ਲਿਖਿਆ ਹੈ ਅਤੇ ਹੋਣ ਵਾਲੇ ਦਾਦਾ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।
ਦਸ ਦੇਈਏ ਕੀ ਸੋਨਮ ਅਤੇ ਆਨੰਦ ਆਹੂਜਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਨਿਲ ਕਪੂਰ ਨੇ ਲਿਖਿਆ, ‘ਹੁਣ ਮੈਂ ਸਭ ਤੋਂ ਰੋਮਾਂਚਕ ਕਿਰਦਾਰ ਨਿਭਾਉਣ ਦੀ ਤਿਆਰੀ ਕਰ ਰਿਹਾ ਹਾਂ – ਦਾਦਾ!! ਹੁਣ ਸਾਡੀ ਜ਼ਿੰਦਗੀ ਕਦੇ ਵੀ ਇੱਕੋ ਜਿਹੀ ਨਹੀਂ ਹੋਵੇਗੀ ਅਤੇ ਮੈਂ ਇਸ ਤੋਂ ਵੱਧ ਖੁਸ਼ਕਿਸਮਤ ਨਹੀਂ ਹੋ ਸਕਦਾ! ਸੋਨਮ ਕਪੂਰ ਅਤੇ ਆਨੰਦ ਆਹੂਜਾ ਤੁਸੀਂ ਇਸ ਖਬਰ ਨਾਲ ਸਾਨੂੰ ਬੇਅੰਤ ਖੁਸ਼ੀ ਦਿੱਤੀ ਹੈ!’ ਸੋਨਮ ਕਪੂਰ ਦੀਆਂ ਇਨ੍ਹਾਂ ਤਸਵੀਰਾਂ ‘ਤੇ ਅਨਿਲ ਕਪੂਰ ਦਾ ਰਿਐਕਸ਼ਨ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਜਿੱਥੇ ਕੁਝ ਨੇਟੀਜ਼ਨਸ ਅਨਿਲ ਕਪੂਰ ਨੂੰ ਕੂਲ ਅਤੇ ਦੇਖਭਾਲ ਕਰਨ ਵਾਲਾ ਪਿਤਾ ਦੱਸ ਰਹੇ ਹਨ, ਉੱਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਪਿਤਾ ਹੋਣ ਦੇ ਨਾਤੇ ਅਨਿਲ ਕਪੂਰ ਨੂੰ ਆਪਣੀ ਬੇਟੀ ਦੀਆਂ ਅਜਿਹੀਆਂ ਤਸਵੀਰਾਂ ਸ਼ੇਅਰ ਨਹੀਂ ਕਰਨੀਆਂ ਚਾਹੀਦੀਆਂ ਸਨ, ਇਹ ਹੱਦ ਤੋਂ ਬਾਹਰ ਹੈ। ਵਿਆਹ ਦੇ ਚਾਰ ਸਾਲ ਬਾਅਦ ਸੋਨਮ ਕਪੂਰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਸੋਨਮ ਕਪੂਰ ਅਤੇ ਆਨੰਦ ਆਹੂਜਾ ਦਾ ਵਿਆਹ 8 ਮਈ 2018 ਨੂੰ ਹੋਇਆ ਸੀ। ਵਿਆਹ ਤੋਂ ਪਹਿਲਾਂ ਉਹ ਕਈ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕਰ ਚੁੱਕੇ ਸਨ।
ਇਹ ਵੀ ਦੇਖੋ : ਵਿਧਾਨ ਸਭਾ ‘ਚ ਭਗਵੰਤ ਮਾਨ ਤੇ ਰਾਜਾਵੜਿੰਗ ਆਹਮੋ-ਸਾਹਮਣੇ, ਸੁਣੋ ਚਲਦੇ ਸੈਸ਼ਨ ‘ਚ ਕੀ-ਕੀ ਬੋਲ ਗਏ ! LIVE