avneet kaur reacted : ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਫੋਟੋਆਂ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲੀ ਅਵਨੀਤ ਕੌਰ ਅੱਜਕਲ ਇੰਟਰਨੈੱਟ ਦੀ ਸਨਸਨੀ ਬਣ ਗਈ ਹੈ। 20 ਸਾਲ ਦੀ ਉਮਰ ‘ਚ ਉਹ ਪ੍ਰਸਿੱਧੀ ਦੇ ਮਾਮਲੇ ‘ਚ ਵੱਡੇ-ਵੱਡੇ ਅਦਾਕਾਰਾਂ ਨਾਲ ਮੁਕਾਬਲਾ ਕਰਦੀ ਨਜ਼ਰ ਆ ਰਹੀ ਹੈ। ਅਵਨੀਤ ਹਰ ਰੋਜ਼ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਕਈ ਟੀਵੀ ਸੀਰੀਅਲਾਂ ਅਤੇ ਫਿਲਮਾਂ ‘ਚ ਨਜ਼ਰ ਆ ਚੁੱਕੀ ਅਵਨੀਤ ਕੌਰ ਜਲਦ ਹੀ ਬਤੌਰ ਹੀਰੋਇਨ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ।
![avneet kaur reacted](https://dailypost.in/wp-content/uploads/2022/02/1643625574-1.jpeg)
ਦਰਅਸਲ, ਅਵਨੀਤ ਜਲਦ ਹੀ ਕੰਗਨਾ ਰਣੌਤ ਅਤੇ ਨਵਾਜ਼ੁਦੀਨ ਸਿਦੀਕੀ ਨਾਲ ਫਿਲਮ ‘ਟਿਕੂ ਵੈਡਸ ਸ਼ੇਰੂ’ ‘ਚ ਨਜ਼ਰ ਆਏਗੀ। ਅਦਾਕਾਰਾ ਪਿਛਲੇ ਕਾਫੀ ਸਮੇਂ ਤੋਂ ਆਪਣੀ ਫਿਲਮ ਨੂੰ ਲੈ ਕੇ ਚਰਚਾ ‘ਚ ਹੈ। ਅਭਿਨੇਤਰੀ ਇਸ ਫਿਲਮ ‘ਚ ਨਵਾਜ਼ੂਦੀਨ ਸਿੱਦੀਕੀ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ, ਜੋ ਉਸਦੀ ਉਮਰ ਤੋਂ ਦੁੱਗਣੇ ਹਨ। ਇਹ ਗੱਲ ਕਈ ਲੋਕਾਂ ਨੂੰ ਬਹੁਤ ਅਜੀਬ ਵੀ ਲੱਗ ਰਹੀ ਹੈ। ਅਜਿਹੇ ‘ਚ ਹੁਣ ਅਵਨੀਤ ਨੇ ਖੁਦ ਇਸ ਕਿਰਦਾਰ ਬਾਰੇ ਬਿਆਨ ਦਿੱਤਾ ਹੈ।
![avneet kaur reacted](https://dailypost.in/wp-content/uploads/2022/02/1643625496.jpeg)
ਹਾਲ ਹੀ ‘ਚ ਇਕ ਇੰਟਰਵਿਊ ‘ਚ ਅਵਨੀਤ ਕੌਰ ਨੇ ਦੱਸਿਆ ਕਿ ਉਸ ਨੂੰ ਇਸ ਗੱਲ ‘ਤੇ ਕੋਈ ਇਤਰਾਜ਼ ਨਹੀਂ ਹੈ ਕਿ ਉਹ ਆਪਣੇ ਤੋਂ 27 ਸਾਲ ਵੱਡੇ ਹੀਰੋ ਨਾਲ ਰੋਮਾਂਸ ਕਰ ਰਹੀ ਹੈ। ਅਵਨੀਤ ਨੇ ਅੱਗੇ ਕਿਹਾ ਕਿ ਮੈਂ ਇਕ ਐਕਟਰ ‘ਚ ਉਮਰ ਦੇ ਫਰਕ ਨੂੰ ਸਮੱਸਿਆ ਦੇ ਰੂਪ ‘ਚ ਨਹੀਂ ਦੇਖਦੀ। ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ ਪਰ ਅਦਾਕਾਰਾਂ ਦੇ ਪ੍ਰਦਰਸ਼ਨ ਦੀ ਤਾਰੀਫ ਹੋਈ ਹੈ। ਦੂਜੇ ਪਾਸੇ ਫਿਲਮ ‘ਟਿਕੂ ਵੈਡਸ ਸ਼ੇਰੂ’ ਦੀ ਗੱਲ ਕਰੀਏ ਤਾਂ ਇਹ ਫ਼ਿਲਮ ਸਾਈਂ ਕਬੀਰ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਬੀਰ ਅਤੇ ਕੰਗਨਾ ਇਕੱਠੇ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਕਬੀਰ ਕੰਗਨਾ ਦੀ ਫਿਲਮ ‘ਰਿਵਾਲਵਰ ਰਾਣੀ’ ਦਾ ਨਿਰਦੇਸ਼ਨ ਵੀ ਕਰ ਚੁੱਕੇ ਹਨ।