ਡਰੱਗਜ਼ ਮਾਮਲੇ ‘ਚ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਲੈ ਕੇ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਅਤੇ ਉਸ ਖਿਲਾਫ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ, ਜਿਸ ਤੋਂ ਇਹ ਸਾਬਤ ਹੋ ਸਕੇ ਕਿ ਉਹ ਡਰੱਗਜ਼ ਦੀ ਕਿਸੇ ਵੱਡੀ ਸਾਜ਼ਿਸ਼ ਜਾਂ ਅੰਤਰਰਾਸ਼ਟਰੀ ਡਰੱਗ ਤਸਕਰੀ ਸਿੰਡੀਕੇਟ ਦਾ ਹਿੱਸਾ ਸਨ। ਦੱਸ ਦੇਈਏ ਕਿ 3 ਅਕਤੂਬਰ 2021 ਨੂੰ NCB ਨੇ ਕਰੂਜ਼ ‘ਤੇ ਜਾ ਰਹੀ ਡਰੱਗਸ ਪਾਰਟੀ ਦੇ ਮਾਮਲੇ ‘ਚ ਛਾਪੇਮਾਰੀ ਕਰਕੇ ਆਰੀਅਨ ਖਾਨ ਨੂੰ ਗ੍ਰਿਫਤਾਰ ਕੀਤਾ ਸੀ। ਕਰੀਬ 28 ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਆਰੀਅਨ ਨੂੰ ਬੰਬੇ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ।
ਡਰੱਗਜ਼ ਮਾਮਲੇ ਨਾਲ ਜੁੜੇ ਲੋਕਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਕਰੂਜ਼ ‘ਤੇ ਚੱਲ ਰਹੀ ਡਰੱਗਜ਼ ਪਾਰਟੀ ਦੌਰਾਨ ਛਾਪੇਮਾਰੀ ਦੌਰਾਨ ਕਈ ਬੇਨਿਯਮੀਆਂ ਸਾਹਮਣੇ ਆਈਆਂ ਸਨ, ਜਿਸ ਦੌਰਾਨ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੀ ਟੀਮ ਨੇ ਆਰੀਅਨ ਖਾਨ ਨੂੰ ਗ੍ਰਿਫਤਾਰ ਕੀਤਾ ਸੀ। ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਆਪਣੀ ਜਾਂਚ ਦੇ ਕੁਝ ਨਤੀਜੇ ਸਾਂਝੇ ਕੀਤੇ ਹਨ, ਜੋ ਐਨਸੀਬੀ ਮੁੰਬਈ ਦੇ ਦੋਸ਼ਾਂ ਦੇ ਉਲਟ ਹਨ। ਜਾਂਚ ਤੋਂ ਪਤਾ ਲੱਗਾ ਹੈ ਕਿ ਆਰੀਅਨ ਖਾਨ ਨੇ ਕਦੇ ਵੀ ਡਰੱਗਜ਼ ਨਹੀਂ ਕੀਤੀ ਸੀ, ਇਸ ਲਈ ਉਸ ਦਾ ਫੋਨ ਲੈਣ ਅਤੇ ਉਸ ਦੀਆਂ ਚੈਟਾਂ ਦੀ ਜਾਂਚ ਕਰਨ ਦੀ ਕੋਈ ਲੋੜ ਨਹੀਂ ਸੀ। ਐਸਆਈਟੀ ਨੇ ਕਿਹਾ ਹੈ ਕਿ ਚੈਟ ਤੋਂ ਇਹ ਨਹੀਂ ਪਤਾ ਲੱਗਦਾ ਹੈ ਕਿ ਆਰੀਅਨ ਖਾਨ ਕਿਸੇ ਅੰਤਰਰਾਸ਼ਟਰੀ ਸਿੰਡੀਕੇਟ ਦਾ ਹਿੱਸਾ ਸੀ। ਇਸ ਤੋਂ ਇਲਾਵਾ, ਛਾਪੇ ਵੀਡੀਓ-ਰਿਕਾਰਡ ਨਹੀਂ ਕੀਤੇ ਗਏ ਸਨ, ਜਿਵੇਂ ਕਿ NCB ਮੈਨੂਅਲ ਦੁਆਰਾ ਲਾਜ਼ਮੀ ਹੈ।
ਹਾਲਾਂਕਿ, ਸਭ ਕੁਝ ਯਕੀਨੀ ਬਣਾਉਣ ਲਈ ਐਸਆਈਟੀ ਦੀ ਜਾਂਚ ਅਜੇ ਪੂਰੀ ਹੋਣੀ ਬਾਕੀ ਹੈ ਅਤੇ ਐਨਸੀਬੀ ਦੇ ਡਾਇਰੈਕਟਰ ਜਨਰਲ ਐਸਐਨ ਪ੍ਰਧਾਨ ਨੂੰ ਆਪਣੀ ਅੰਤਿਮ ਰਿਪੋਰਟ ਸੌਂਪਣ ਵਿੱਚ ਕੁਝ ਮਹੀਨੇ ਲੱਗ ਸਕਦੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਅੰਤਿਮ ਫੈਸਲੇ ਤੋਂ ਪਹਿਲਾਂ ਕਾਨੂੰਨੀ ਰਾਏ ਲਈ ਜਾਵੇਗੀ, ਜੋ ਇਸ ਪਹਿਲੂ ‘ਤੇ ਗੌਰ ਕਰੇਗੀ ਕਿ ਕੀ ਆਰੀਅਨ ਖਾਨ ‘ਤੇ ਡਰੱਗ ਲੈਣ ਦਾ ਦੋਸ਼ ਲਗਾਇਆ ਜਾ ਸਕਦਾ ਹੈ ਭਾਵੇਂ ਕਿ ਉਹ ਕੋਈ ਡਰੱਗ ਨਹੀਂ ਲੈ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: