bollywood actresses expensive marriage dresses:ਇੱਕ ਪਰਫੈਕਟ ਵੈਡਿੰਗ ਡਰੈੱਸ ਲੱਭਣਾ ਬਹੁਤ ਹੀ ਮੁਸ਼ਕਿਲ ਕੰਮ ਹੁੰਦਾ ਹੈ ਕਿਉਂਕਿ ਹਰ ਇੱਕ ਦਾ ਸੁਫ਼ਨਾ ਹੁੰਦਾ ਹੈ ਕਿ ਉਹ ਆਪਣੇ ਵਿਆਹ ਤੇ ਸਭ ਤੋਂ ਖੂਬਸੁਰਤ ਲੱਗੇ । ਕੁਝ ਲੋਕ ਤਾਂ ਇਸ ਡਰੈੱਸ ਤੇ ਲੱਖਾਂ ਨਹੀਂ ਕਰੋੜਾਂ ਰੁਪਏ ਖਰਚ ਕਰਦੇ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਅਸੀਂ ਉਹਨਾਂ ਹੀਰੋਇਨਾਂ ਬਾਰੇ ਦੱਸਾਂਗੇ ਜਿਨ੍ਹਾਂ ਨੇ ਆਪਣੇ ਵਿਆਹ ਤੇ ਸਭ ਤੋਂ ਮਹਿੰਗੇ ਲਹਿੰਗੇ ਤੇ ਸਾੜ੍ਹੀਆਂ ਪਹਿਨੀਆਂ ਸਨ । ਈਸ਼ਾ ਅੰਬਾਨੀ ਦਾ ਵਿਆਹ 2018 ਵਿੱਚ ਹੋਇਆ ਸੀ । ਇਹ ਸਭ ਤੋਂ ਚਰਚਿਤ ਵਿਆਹ ਸੀ । ਈਸ਼ਾ ਦਾ ਲਹਿਗਾ ਅੱਬੂ ਜਾਨੀ ਤੇ ਸੰਦੀਪ ਖੋਸਲਾ ਨੇ ਤਿਆਰ ਕੀਤਾ ਸੀ । ਉਸ ਦੇ ਲਹਿੰਗੇ ਦੀ ਕੀਮਤ 90 ਕਰੋੜ ਹੈ । ਐਸ਼ਰਵਰਿਆ ਰਾਏ ਨੇ 2007 ਵਿੱਚ ਅਭਿਸ਼ੇਕ ਬੱਚਨ ਨਾਲ ਵਿਆਹ ਕਰਵਾਇਆ ਸੀ । ਉਸ ਨੇ ਆਪਣੇ ਵਿਆਹ ਤੇ ਕ੍ਰਿਸਟਲ ਜੜਤ ਸਾੜ੍ਹੀ ਪਹਿਨੀ ਸੀ ਜਿਸ ਦੀ ਕੀਮਤ 75 ਲੱਖ ਰੁਪਏ ਹੈ ।
https://www.instagram.com/p/BrU_N_UDNx6/?utm_source=ig_embed
ਸ਼ਿਲਪਾ ਸ਼ੈੱਟੀ ਨੇ ਡਿਜ਼ਾਈਨਰ ਤਰੂਨ ਤਹਿਲਆਨੀ ਵੱਲੋਂ ਡਿਜਾਇਨ ਕੀਤੀ ਸਾੜ੍ਹੀ ਪਹਿਨੀ ਸੀ ਜਿਸ ਦੀ ਕੀਮਤ 50 ਲੱਖ ਰੁਪਏ ਹੈ ।ਕਰੀਨਾ ਕਪੂਰ ਨੇ ਆਪਣੇ ਨਿਕਾਹ ਤੇ ਆਪਣੀ ਸੱਸ ਸ਼ਰਮੀਲਾ ਟੈਗੋਰ ਦਾ ਸ਼ਰਾਰਾ ਪਹਿਨਿਆ ਸੀ ਜਿਸ ਦੀ ਕੀਮਤ 50 ਲੱਖ ਦੱਸੀ ਜਾਂਦੀ ਹੈ ।ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਵਿਆਹ ਇਟਲੀ ਵਿੱਚ ਹੋਇਆ ਸੀ । ਅਨੁਸ਼ਕਾ ਸ਼ਰਮਾ ਦਾ ਲਹਿੰਗਾ 67 ਕਾਰੀਗਰਾਂ ਨੇ ਤਿਆਰ ਕੀਤਾ ਸੀ ਜਿਸ ਦੀ ਕੀਮਤ 30 ਲੱਖ ਰੁਪਏ ਹੈ ।
ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਵਿਆਹ ਇਟਲੀ ਵਿੱਚ ਹੋਇਆ ਸੀ । ਅਨੁਸ਼ਕਾ ਸ਼ਰਮਾ ਦਾ ਲਹਿੰਗਾ 67 ਕਾਰੀਗਰਾਂ ਨੇ ਤਿਆਰ ਕੀਤਾ ਸੀ ਜਿਸ ਦੀ ਕੀਮਤ 30 ਲੱਖ ਰੁਪਏ ਹੈ । ਉਥੇ ਹੀ ਪ੍ਰਿਯੰਕਾ ਚੋਪੜਾ ਅਤੇ ਦੀਪਿਕਾ ਪਾਦੁਕੋਣ ਦੇ ਵਿਆਹ ਦੀ ਗੱਲ ਕਰੀਏ ਤਾਂ ਇਨ੍ਹਾਂ ਨੇ ਆਪਣੇ ਦੋ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਇਆ ਅਤੇ ਦੋਹਾਂ ਦਾ ਵਿਆਹ ਬਹੁਤ ਧੂਮਧਾਮ ਨਾਲ ਹੋਇਆ ਸੀ। ਦੀਪਿਕਾ ਨੇ ਆਪਣਾ ਵਿਆਹ ਇਟਲੀ ਵਿੱਚ ਕਰਵਾਇਆ ਸੀ ਅਤੇ ਆਪਣੇ ਦੋ ਰੀਤੀ ਰਿਵਾਜਾਂ ਨਾਲ ਵਿਆਹ ਪੂਰਾ ਹੋਇਆ ਸੀ ਉੱਥੇ ਹੀ ਪ੍ਰਿਯੰਕਾ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਨੇ ਕੈਥੋਲਿਕ ਰਿਵਾਜ ਦੇ ਨਾਲ–ਨਾਲ ਹਿੰਦੂ ਰੀਤੀ ਰਿਵਾਜ ਦੇ ਨਾਲ ਵਿਆਹ ਕਰਵਾਇਆ ਸੀ ਪਰ ਦੋਹਾਂ ਦੇ ਵਿਆਹ ਦੀ ਡ੍ਰੈੱਸ ਬੇਹੱਦ ਖੂਬਸੂਰਤ ਸੀ ਅਤੇ ਦੋਹਾਂ ਦੇ ਵਿਆਹ ਦੀ ਡ੍ਰੈੱਸ ਦਾ ਖੂਬ ਚਲਨ ਚਲ ਪਿਆ ਸੀ।। ਪ੍ਰਿਯੰਕਾ ਨੇ ਆਪਣੇ ਵਿਆਹ ਵਿੱਚ ਲਾਲ ਰੰਗ ਦਾ ਲਹਿੰਗਾ ਪਾਇਆ ਸੀ ਅਤੇ ਜੋ ਕਿ ਬਹੁਤ ਹੀ ਖੂਬਸੂਰਤ ਸੀ ਅਤੇ ਪ੍ਰਿਯੰਕਾ ਦੇ ਹਲਦੀ, ਮਹਿੰਦੀ ਤੋਂ ਲੇ ਕੇ ਵਿਆਹ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਖੂਬ ਧੂਮ ਮਚਾਈ ਸੀ।