ਕੋਰਡੇਲੀਆ ਕਰੂਜ਼ ਡਰੱਗ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਪੰਚ ਅਤੇ ਗਵਾਹ ਰਹੇ ਪ੍ਰਭਾਕਰ ਸਾਇਲ ਦਾ ਦੇਰ ਰਾਤ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਵਕੀਲ ਤੁਸ਼ਾਰ ਖੰਡਾਰੇ ਮੁਤਾਬਕ ਚੇਂਬੂਰ ਦੇ ਮਾਹੁਲ ਇਲਾਕੇ ‘ਚ ਘਰ ‘ਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪ੍ਰਭਾਕਰ ਨੇ ਐਨਸੀਬੀ ਅਧਿਕਾਰੀਆਂ ਸਮੀਰ ਵਾਨਖੇੜੇ ਅਤੇ ਕੇਪੀ ਗੋਸਾਵੀ ‘ਤੇ ਇਸ ਮਾਮਲੇ ‘ਚ ਗ੍ਰਿਫਤਾਰ ਆਰੀਅਨ ਖਾਨ ਨੂੰ ਰਿਹਾਅ ਕਰਨ ਦੇ ਬਦਲੇ 25 ਕਰੋੜ ਦੀ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਸੀ।
ਉਨ੍ਹਾਂ ਦੇ ਇਸ ਇਲਜ਼ਾਮ ਤੋਂ ਬਾਅਦ ਇਸ ਮਾਮਲੇ ਵਿੱਚ ਐਨਸੀਬੀ ਦੀ ਐਸਆਈਟੀ ਦਾਖ਼ਲ ਹੋਈ ਸੀ ਅਤੇ ਸਮੀਰ ਵਾਨਖੇੜੇ ਨੂੰ ਇਸ ਕੇਸ ਤੋਂ ਵੱਖ ਕਰ ਦਿੱਤਾ ਗਿਆ ਸੀ। ਪ੍ਰਭਾਕਰ ਦੇ ਦੋਸ਼ਾਂ ਦੇ ਆਧਾਰ ‘ਤੇ ਮਹਾਰਾਸ਼ਟਰ ਸਰਕਾਰ ਦੇ ਘੱਟ ਗਿਣਤੀ ਕਲਿਆਣ ਮੰਤਰੀ ਨਵਾਬ ਮਲਿਕ ਨੇ ਵੀ ਸਮੀਰ ਵਾਨਖੇੜੇ ‘ਤੇ ਕਈ ਗੰਭੀਰ ਦੋਸ਼ ਲਗਾਏ ਸਨ। ਪ੍ਰਭਾਕਰ ਦੀ ਇਸ ਤਰ੍ਹਾਂ ਮੌਤ ਤੋਂ ਬਾਅਦ ਹੁਣ ਇਕ ਵਾਰ ਫਿਰ ਇਹ ਮੁੱਦਾ ਚਰਚਾ ‘ਚ ਹੈ। ਪ੍ਰਭਾਕਰ ਆਰੀਅਨ ਡਰੱਗਜ਼ ਕੇਸ ਵਿੱਚ ਐਨਸੀਬੀ ਦਾ ਸੁਤੰਤਰ ਗਵਾਹ ਸੀ। ਉਸ ਨੇ ਦਾਅਵਾ ਕੀਤਾ ਕਿ ਛਾਪੇਮਾਰੀ ਦੌਰਾਨ ਉਹ ਵੀ ਕਰੂਜ਼ ‘ਤੇ ਮੌਜੂਦ ਸੀ। ਪ੍ਰਭਾਕਰ ਨੇ ਦਾਅਵਾ ਕੀਤਾ ਸੀ ਕਿ ਐਨਸੀਬੀ ਨੇ ਪੰਚਨਾਮਾ ਕਾਗਜ਼ਾਂ ਦਾ ਬਹਾਨਾ ਲਾ ਕੇ ਉਸ ਤੋਂ ਜ਼ਬਰਦਸਤੀ ਖਾਲੀ ਕਾਗਜ਼ਾਂ ‘ਤੇ ਦਸਤਖਤ ਕਰਵਾਏ ਸਨ। ਉਸ ਨੂੰ ਆਰੀਅਨ ਜਾਂ ਕਿਸੇ ਹੋਰ ਦੀ ਗ੍ਰਿਫਤਾਰੀ ਬਾਰੇ ਨਹੀਂ ਪਤਾ ਸੀ। ਪ੍ਰਭਾਕਰ ਨੇ ਦੋਸ਼ ਲਾਇਆ ਸੀ ਕਿ ਉਸ ਨੇ ਗੋਸਾਵੀ ਨੂੰ ਡਿਸੂਜ਼ਾ ਨਾਲ 25 ਕਰੋੜ ਰੁਪਏ ਦੀ ਮੰਗ ਬਾਰੇ ਫ਼ੋਨ ‘ਤੇ ਗੱਲ ਕਰਦਿਆਂ ਸੁਣਿਆ ਸੀ ਅਤੇ ਮਾਮਲਾ 18 ਕਰੋੜ ‘ਤੇ ਸੁਲਝ ਗਿਆ ਕਿਉਂਕਿ ਉਸ ਨੇ ਸਮੀਰ ਵਾਨਖੇੜੇ ਨੂੰ 8 ਕਰੋੜ ਰੁਪਏ ਅਦਾ ਕਰਨੇ ਸਨ।
ਵੀਡੀਓ ਲਈ ਕਲਿੱਕ ਕਰੋ -: