dipika kakar reacts on pregnancy : ਟੀਵੀ ਅਦਾਕਾਰਾ ‘ਦੀਪਿਕਾ ਕੱਕੜ’ ਨੇ ਸਾਲ 2018 ਵਿੱਚ ਸ਼ੋਇਬ ਇਬਰਾਹਿਮ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਮੁਲਾਕਾਤ ‘ਸਸੁਰਾਲ ਸਿਮਰ ਕਾ’ ਸੀਰੀਅਲ ਦੇ ਸੈੱਟ ‘ਤੇ ਹੋਈ ਸੀ। ਉੱਥੇ ਹੀ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਅਤੇ ਡੇਟ ਕਰਨ ਲੱਗੇ। ਕਈ ਸਾਲਾਂ ਤੱਕ ਡੇਟ ਕਰਨ ਤੋਂ ਬਾਅਦ ਦੀਪਿਕਾ ਅਤੇ ਸ਼ੋਇਬ ਨੇ ਵਿਆਹ ਕਰ ਲਿਆ। ਜਦੋਂ ਤੋਂ ਦੀਪਿਕਾ ਅਤੇ ਸ਼ੋਇਬ ਦਾ ਵਿਆਹ ਹੋਇਆ ਹੈ, ਪ੍ਰਸ਼ੰਸਕ ਉਨ੍ਹਾਂ ਦੇ ਮਾਤਾ-ਪਿਤਾ ਬਣਨ ਦਾ ਇੰਤਜ਼ਾਰ ਕਰ ਰਹੇ ਹਨ।
ਦਸ ਦੇਈਏ ਕਿ ਦੀਪਿਕਾ ਦੇ ਗਰਭਵਤੀ ਹੋਣ ਦੀ ਖਬਰ ਪਹਿਲਾਂ ਵੀ ਆ ਚੁੱਕੀ ਹੈ ਅਤੇ ਇੱਕ ਵਾਰ ਫਿਰ ਅਦਾਕਾਰਾ ਦੇ ਗਰਭਵਤੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ‘ਤੇ ਦੀਪਿਕਾ ਨੇ ਹੁਣ ਚੁੱਪੀ ਤੋੜੀ ਹੈ। ਦੀਪਿਕਾ ਅਤੇ ਸ਼ੋਇਬ ਦਾ ਮਿਊਜ਼ਿਕ ਵੀਡੀਓ ‘ਰਬ ਨੇ ਮਿਲਾਈ ਧੜਕਨ’ ਆਉਣ ਵਾਲਾ ਹੈ। ਇਸ ਗੀਤ ਦੇ ਲਾਂਚ ‘ਤੇ ਪ੍ਰਸ਼ੰਸਕਾਂ ਨੇ ਕਿਹਾ ਸੀ ਕਿ ਉਹ ਆਪਣੇ ਬੇਬੀ ਬੰਪ ਨੂੰ ਲੁਕਾਉਂਦੀ ਨਜ਼ਰ ਆ ਰਹੀ ਹੈ। ਇਸ ਤੇ ਹੀ ਦੀਪਿਕਾ ਨੇ ਆਪਣੀ ਪ੍ਰੈਗਨੈਂਸੀ ਬਾਰੇ ਗੱਲ ਕੀਤੀ ਹੈ।
ਦੀਪਿਕਾ ਕੱਕੜ ਨੇ ਆਪਣੀ ਪ੍ਰੈਗਨੈਂਸੀ ਦੀ ਖਬਰ ਨੂੰ ਅਫਵਾਹ ਦੱਸਿਆ ਹੈ। ਉਸ ਨੇ ਕਿਹਾ ਹੈ ਕਿ ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਤੁਸੀਂ ਲੋਕ ਕੀ ਨਹੀਂ ਜਾਣਦੇ ਹੋਵੋਗੇ? ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਹੁਣ ਇੰਤਜ਼ਾਰ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ‘ਰਬ ਨੇ ਮਿਲਾਈ ਧੜਕਨ’ ਗੀਤ ਦਾ ਹਾਲ ਹੀ ‘ਚ ਲਾਂਚ ਹੋਇਆ ਹੈ। ਇਸ ਗੀਤ ਦੇ ਲਾਂਚ ਦੇ ਨਾਲ ਹੀ ਦੀਪਿਕਾ ਦੇ ਪ੍ਰੈਗਨੈਂਸੀ ਦੀਆਂ ਅਫਵਾਹਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਇਸ ਇਵੈਂਟ ‘ਤੇ ਉਨ੍ਹਾਂ ਨੇ ਅਨਾਰਕਲੀ ਪਹਿਨੀ ਸੀ, ਜਦਕਿ ਸ਼ੋਇਬ ਬਲੂ ਜੀਨਸ ਅਤੇ ਸਫੇਦ ਕਮੀਜ਼ ‘ਚ ਨਜ਼ਰ ਆਏ।