ED Registers Case Against Raj Kundra : ਪਿਛਲੇ ਸਾਲ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਅਸ਼ਲੀਲ ਫਿਲਮਾਂ ਬਨਾਉਣ ਦੇ ਮਾਮਲੇ ਚ ਗ੍ਰਿਫਤਾਰ ਕੀਤਾ ਗਿਆ ਸੀ। ਬਹੁਤ ਹੀ ਮੁਸ਼ਕਲਾਂ ਦੇ ਨਾਲ ਉਹ ਜੇਲ ਤੋਂ ਬਾਹਰ ਆਏ ਸੀ। ਪਰ ਇੱਕ ਵਾਰ ਫਿਰ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਹੁਣ ED ਨੇ ਪਿਛਲੇ ਸਾਲ ਸਾਹਮਣੇ ਆਏ ਕਥਿਤ ਪੋਰਨ ਰੈਕੇਟ ਦੇ ਸਬੰਧ ਵਿੱਚ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਦੱਸ ਦਈਏ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਪੋਰਨੋਗ੍ਰਾਫੀ ਮਾਮਲੇ ‘ਚ ਰਾਜ ਕੁੰਦਰਾ ਨੂੰ 20 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ। ਜੁਲਾਈ ‘ਚ ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਪਹਿਲਾਂ ਮੁੰਬਈ ਪੁਲਿਸ ਨੇ ਫਰਵਰੀ ‘ਚ ਇਸ ਮਾਮਲੇ ‘ਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
ਦਸ ਦੇਈਏ ਕਿ ਇਸ ਕੇਸ ਵਿੱਚ ਸ਼ਾਮਿਲ ਮੁਲਜ਼ਮ ਕਥਿਤ ਤੌਰ ’ਤੇ ਅਸ਼ਲੀਲ ਫਿਲਮਾਂ ਬਣਾ ਰਹੇ ਸਨ ਅਤੇ ਲੋਕਾਂ ਨੂੰ ਵੈੱਬ ਸੀਰੀਜ਼ ਜਾਂ ਬਾਲੀਵੁੱਡ ਫਿਲਮਾਂ ਵਿੱਚ ਰੋਲ ਦੇਣ ਦਾ ਝਾਂਸਾ ਦੇ ਕੇ ਠੱਗ ਰਹੇ ਸਨ। ਚਾਹਵਾਨ ਮਾਡਲਾਂ ਅਤੇ ਅਦਾਕਾਰਾਂ ਨੂੰ ਫਿਲਮੀ ਭੂਮਿਕਾਵਾਂ ਦੇਣ ਦਾ ਵਾਅਦਾ ਕੀਤਾ ਗਿਆ ਅਤੇ ਇਹ ਅਸ਼ਲੀਲ ਫਿਲਮਾਂ ਕਰਨ ਲਈ ਕਿਹਾ ਗਿਆ। ਸ਼ੂਟਿੰਗ ਦੌਰਾਨ ਦੋਸ਼ੀ ਅਭਿਨੇਤਰੀਆਂ ਨੂੰ ਵੱਖਰੀ ਸਕ੍ਰਿਪਟ ਸ਼ੂਟ ਕਰਨ ਲਈ ਕਹਿੰਦੇ ਸਨ ਅਤੇ ਉਨ੍ਹਾਂ ਨੂੰ ਨਿਊਡ ਸੀਨ ਸ਼ੂਟ ਕਰਨ ਲਈ ਵੀ ਕਹਿੰਦੇ ਸਨ। ਜੇਕਰ ਕਿਸੇ ਅਭਿਨੇਤਰੀ ਨੇ ਇਨਕਾਰ ਕੀਤਾ ਤਾਂ ਉਸ ਨੂੰ ਕਥਿਤ ਤੌਰ ‘ਤੇ ਧਮਕੀ ਦਿੱਤੀ ਗਈ ਅਤੇ ਫਿਰ ਸ਼ੂਟਿੰਗ ਦਾ ਖਰਚਾ ਦੇਣ ਲਈ ਕਿਹਾ ਜਾਂਦਾ ਸੀ।
ਇਨ੍ਹਾਂ ਵੀਡੀਓਜ਼ ਨੂੰ ਗਾਹਕਾਂ ਨੂੰ ਦੇਖਣ ਲਈ ਭੁਗਤਾਨ ਕਰਨਾ ਪੈਂਦਾ ਸੀ ਅਤੇ ਗਾਹਕ ਨੂੰ ਸਮੱਗਰੀ ਨੂੰ ਦੇਖਣ ਲਈ ਇੱਕ ਨਿਸ਼ਚਿਤ ਰਕਮ ਦਾ ਭੁਗਤਾਨ ਕਰਨਾ ਪੈਂਦਾ ਸੀ। ਰਾਜ ਕੁੰਦਰਾ ਉੱਤੇ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਇਸ ਨੂੰ ਮੋਬਾਈਲ ਐਪ ਰਾਹੀਂ ਪ੍ਰਸਾਰਿਤ ਕਰਨ ਦੇ ਦੋਸ਼ ਲੱਗੇ ਹਨ। ਰਾਜ ਕੁੰਦਰਾ ਦੇ ਨਾਲ-ਨਾਲ ਉਨ੍ਹਾਂ ਦੀ ਕੰਪਨੀ ਦੇ ਆਈਟੀ ਹੈੱਡ ਰਿਆਨ ਥੋਰਪ ਨੂੰ ਵੀ ਪੋਰਨ ਰੈਕੇਟ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਰਾਜ ਕੁੰਦਰਾ ਨੂੰ ਪਿਛਲੇ ਸਾਲ ਬਹੁਤ ਜੱਦੋਂ ਜਹਿਦ ਤੋਂ ਬਾਅਦ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ। ਹੁਣ ED ਨੇ ਰਾਜ ਕੁੰਦਰਾ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ।