kangana ranaut show : ਵਿਵਾਦਾਂ ਵਿੱਚ ਘਿਰੀ ਕੰਗਨਾ ਰਣੌਤ ਟੈਲੀਵਿਜ਼ਨ ਦੇ ਧਮਾਕੇਦਾਰ ਰਿਐਲਿਟੀ ਸ਼ੋਅ ‘ਲਾਕ-ਅੱਪ’ ਵਿੱਚ ਨਜ਼ਰ ਆਉਣ ਵਾਲੀ ਹੈ। ਕੰਗਨਾ ਦੇ ਇਸ ਸ਼ੋਅ ‘ਚ ਐਂਟਰਟੇਨਮੈਂਟ ਇੰਡਸਟਰੀ ਦੇ 16 ਵਿਵਾਦਿਤ ਸੈਲੇਬਸ ਇਕੱਠੇ ਨਜ਼ਰ ਆਉਣਗੇ। ਕੰਗਨਾ ਰਣੌਤ ਏਕਤਾ ਕਪੂਰ ਦੇ ਸ਼ੋਅ ਤੋਂ ਰਿਐਲਿਟੀ ਸ਼ੋਅ ਦੀ ਦੁਨੀਆ ਵਿੱਚ ਕਦਮ ਰੱਖਣ ਜਾ ਰਹੀ ਹੈ। ਆਓ ਜਾਣਦੇ ਹਾਂ ਕਿ ਤੁਸੀਂ ਇਸ ਸ਼ੋਅ ਨੂੰ ਕਦੋਂ, ਕਿੱਥੇ ਅਤੇ ਕਿਸ ਸਮੇਂ ਦੇਖ ਸਕਦੇ ਹੋ।
ਦਸ ਦੇਈਏ ਕਿ ਕੰਗਨਾ ਰਣੌਤ ਦਾ ਇਹ ਸ਼ੋਅ 27 ਫਰਵਰੀ ਨੂੰ ਹੀ ਰਿਲੀਜ਼ ਹੋਵੇਗਾ। ਕੰਗਨਾ ਅਤੇ ਏਕਤਾ ਕਪੂਰ ਦੇ ਪ੍ਰਸ਼ੰਸਕਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ‘ਲਾਕ-ਅੱਪ’ ਕਿਸ ਪਲੇਟਫਾਰਮ ‘ਤੇ ਰਿਲੀਜ਼ ਹੋ ਰਿਹਾ ਹੈ। ALTBalaji ਅਤੇ MX Player ਯੂਜ਼ਰਸ ਐਤਵਾਰ ਰਾਤ 10 ਵਜੇ ਇਸ ਸ਼ੋਅ ਨੂੰ ਦੇਖ ਸਕਣਗੇ। ਯਾਨੀ ਕਿ 10 ਵਜੇ ਮਹਾਰਾਣੀ ਕੰਗਨਾ ਆਪਣੇ ਸ਼ੋਅ ਨੂੰ ਬੋਲਡ ਅੰਦਾਜ਼ ‘ਚ ਹੋਸਟ ਕਰਦੀ ਨਜ਼ਰ ਆਵੇਗੀ।
ALTBalaji ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੋਅ ਦਾ ਪੋਸਟਰ ਸ਼ੇਅਰ ਕਰਕੇ ਇਸ ਦੀ ਟਾਈਮਿੰਗ ਦੱਸੀ ਗਈ ਹੈ। ਇਸ ਤੋਂ ਸਾਫ਼ ਹੋ ਗਿਆ ਹੈ ਕਿ ਇਹ ਸ਼ੋਅ ਨਿਸ਼ਚਿਤ ਤਰੀਕ ‘ਤੇ ਹੀ ਰਿਲੀਜ਼ ਹੋਵੇਗਾ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ‘ਲਾਕ-ਅੱਪ’ ਸਲਮਾਨ ਖਾਨ ਦੇ ਬਿੱਗ ਬੌਸ ਤੋਂ ਬਹੁਤ ਵੱਖਰਾ ਹੋਣ ਵਾਲਾ ਹੈ। ਦੇਖਦੇ ਹਾਂ ਕਿ ਰਿਐਲਿਟੀ ਸ਼ੋਅ ਵਿਚ ਕੰਗਨਾ ਦਾ ਜਾਦੂ ਕੰਮ ਕਰਦਾ ਹੈ ਜਾਂ ਨਹੀਂ।