karan johar troll on nepotism : ਆਲੀਆ ਭੱਟ, ਵਰੁਣ ਧਵਨ, ਸਿਧਾਰਥ ਮਲਹੋਤਰਾ, ਜਾਹਨਵੀ ਕਪੂਰ ਅਤੇ ਅਨੰਨਿਆ ਪਾਂਡੇ ਸਮੇਤ ਕਈ ਸਿਤਾਰਿਆਂ ਨੂੰ ਬਾਲੀਵੁੱਡ ਵਿੱਚ ਲਾਂਚ ਕਰਨ ਵਾਲੇ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੇ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ ਦਾ ਟਾਈਟਲ ‘ਬੇਧੜਕ’ ਹੈ। ਸ਼ਸ਼ਾਂਕ ਖੇਤਾਨ ਇਸ ਫਿਲਮ ਦਾ ਨਿਰਦੇਸ਼ਨ ਕਰਨਗੇ ਅਤੇ ਲਕਸ਼ਯ ਲਾਲਵਾਨੀ, ਸ਼ਨਾਇਆ ਕਪੂਰ ਅਤੇ ਗੁਰਫਤੇਹ ਪੀਰਜ਼ਾਦਾ ਵਰਗੇ ਨਵੇਂ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਕਰਨ ਨੇ ਆਪਣੀ ਨਵੀਂ ਫਿਲਮ ਦਾ ਪੋਸਟਰ ਰਿਲੀਜ਼ ਕਰਦੇ ਹੋਏ ਤਿੰਨਾਂ ਕਲਾਕਾਰਾਂ ਨੂੰ ਆਪਣੇ ਹੀ ਅੰਦਾਜ਼ ‘ਚ ਪੇਸ਼ ਕੀਤਾ ਹੈ। ਪਰ ਆਪਣੀ ਨਵੀਂ ਫਿਲਮ ਦੇ ਐਲਾਨ ਦੇ ਨਾਲ ਹੀ ਕਰਨ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਹੋਣਾ ਸ਼ੁਰੂ ਹੋ ਗਿਆ ਹੈ।
ਸੋਸ਼ਲ ਮੀਡੀਆ ‘ਤੇ ਕਰਨ ਜੌਹਰ ਨੂੰ ਟ੍ਰੋਲ ਕਰ ਰਹੇ ਲੋਕ ਕਹਿੰਦੇ ਹਨ ਕਿ ਚਾਹੇ ਕੁਝ ਵੀ ਹੋ ਜਾਵੇ, ਉਹ ਆਪਣੀ ਆਦਤ ਨਹੀਂ ਛੱਡ ਸਕਦਾ। ਕਰਨ ‘ਤੇ ਇਕ ਵਾਰ ਫਿਰ Nepotism ਦਾ ਇਲਜ਼ਾਮ ਲਗਾਉਂਦੇ ਹੋਏ ਲੋਕਾਂ ਨੇ ਉਸ ਤੋਂ ਪੁੱਛਿਆ ਕਿ ਉਹ ਸਟਾਰ ਕਿਡਸ ਨੂੰ ਲਾਂਚ ਕਰਨਾ ਕਦੋਂ ਬੰਦ ਕਰਨਗੇ? ਉਹ ਬਾਲੀਵੁੱਡ ਤੋਂ ਬਾਹਰੋਂ ਆਉਣ ਵਾਲੇ ਕਲਾਕਾਰਾਂ ਦਾ ਸਮਰਥਨ ਕਦੋਂ ਸ਼ੁਰੂ ਕਰੇਗਾ? ਇਕ ਯੂਜ਼ਰ ਨੇ ਕਰਨ ਜੌਹਰ ਦੀ ਆਲੋਚਨਾ ਕਰਦੇ ਹੋਏ ਲਿਖਿਆ, ”ਕਰਨ ਇਕ ਹੋਰ ਸਟਾਰ ਕਿਡਜ਼ ਨੂੰ ਬਾਲੀਵੁੱਡ ‘ਚ ਲਾਂਚ ਕਰਨ ਜਾ ਰਿਹਾ ਹੈ। ਜਾਹਨਵੀ ਕਪੂਰ ਅਤੇ ਅਨਨਿਆ ਪਾਂਡੇ ਵਾਂਗ ਹੁਣ ਸ਼ਨਾਇਆ ਕਪੂਰ ਵੀ ਆਪਣੇ ਮਾਲਕ ਦੀ ਰਹਿਮਤ ‘ਤੇ ਫਿਲਮਾਂ ‘ਚ ਕੰਮ ਕਰਨ ਜਾ ਰਹੀ ਹੈ। ਬਾਲੀਵੁੱਡ ਤੋਂ ਹੁਣ ਕੋਈ ਉਮੀਦ ਨਹੀਂ ਬਚੀ ਹੈ।”
ਦਸ ਦੇਈਏ ਕਿ ਅਦਾਕਾਰਾ ਕੰਗਨਾ ਰਣੌਤ ਨੇ ਵੀ ਇਸ ਤੇ ਸੋਸ਼ਲ ਮੀਡੀਆ ‘ਤੇ ਆਪਣਾ ਗੁੱਸਾ ਜ਼ਾਹਰ ਕੀਤਾ ਸੀ। ਉਨ੍ਹਾਂ ਨੇ ਸੁਸ਼ਾਂਤ ਸਿੰਘ ਦੀ ਮੌਤ ਲਈ ਫਿਲਮ ਇੰਡਸਟਰੀ ਦੇ Nepotism ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਸ ਨੇ ਇਸ ਦਾ ਕਿੰਗਪਿਨ ਕਰਨ ਜੌਹਰ ਨੂੰ ਦੱਸਿਆ। ਇਨ੍ਹਾਂ ਦੋਸ਼ਾਂ ਵਿਚਾਲੇ ਕਰਨ ਜੌਹਰ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਤੋਂ ਗਾਇਬ ਰਹੇ ਸਨ। ਆਪਣੇ ‘ਤੇ ਲੱਗੇ Nepotism ਦੇ ਇਲਜ਼ਾਮ ‘ਤੇ ਇਕ ਇੰਟਰਵਿਊ ‘ਚ ਕਰਨ ਨੇ ਕਿਹਾ ਸੀ, ”ਮੈਂ ਹਮੇਸ਼ਾ ਟੈਲੇਂਟਿਡ ਬਾਹਰੀ ਲੋਕਾਂ ਨੂੰ ਮੌਕੇ ਦਿੱਤੇ ਹਨ। ਅਸੀਂ 21 ਨਿਰਦੇਸ਼ਕਾਂ ਦੀ ਸ਼ੁਰੂਆਤ ਕੀਤੀ, ਜਿਨ੍ਹਾਂ ਵਿੱਚੋਂ 16-17 ਨੌਜਵਾਨ ਫਿਲਮ ਨਿਰਮਾਤਾ ਬਾਹਰੋਂ ਸਨ। ਮੇਰੇ ਪ੍ਰੋਡਕਸ਼ਨ ਨੇ ਬਹੁਤ ਸਾਰੇ ਬੱਚਿਆਂ, ਨਿਰਦੇਸ਼ਕਾਂ ਅਤੇ ਫਿਲਮ ਨਿਰਮਾਤਾਵਾਂ ਨੂੰ ਲਾਂਚ ਕੀਤਾ ਹੈ ਜੋ ਬਾਹਰੀ ਸਨ। ਮੈਂ ਮੂਰਖ ਨਹੀਂ ਹਾਂ। ਮੈਨੂੰ ਆਪਣੀ ਕੰਪਨੀ ਵੀ ਚਲਾਉਣੀ ਹੈ।”