kareena kapoor enjoying biryani : ਬਿਰਿਆਨੀ ਦਾ ਨਾਮ ਸੁਣਦਿਆਂ ਹੀ ਹਰ ਕਿਸੇ ਦੇ ਮੂੰਹ ‘ਚ ਪਾਣੀ ਆ ਜਾਂਦਾ ਹੈ। ਬਾਲੀਵੁੱਡ ਦੀ ਸਭ ਤੋਂ ਫਿੱਟ ਅਦਾਕਾਰਾ ਕਰੀਨਾ ਕਪੂਰ ਖਾਨ ਵੀ ਬਿਰਿਆਨੀ ਦੀ ਬਹੁਤ ਸ਼ੌਕੀਨ ਹੈ। ਆਪਣੇ ਇੱਕ ਨਵੇਂ ਵੀਡੀਓ ਵਿੱਚ ਕਰੀਨਾ ਸਵਾਦਿਸ਼ਟ ਬਿਰਿਆਨੀ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਬੇਬੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਿਰਿਆਨੀ ਖਾਂਦੇ ਦੀ ਇਕ ਸ਼ਾਨਦਾਰ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ‘ਚ ਕਰੀਨਾ ਨੂੰ ਸਵਾਦਿਸ਼ਟ ਬਿਰਿਆਨੀ ਦਾ ਆਨੰਦ ਲੈਂਦੀ ਦੇਖ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਸੈਲੇਬਸ ਵੀ ਲੁਭਾਉਣ ਲੱਗੇ ਹਨ।
ਦਸ ਦੇਈਏ ਕੀ ਵੀਡੀਓ ‘ਚ ਕਰੀਨਾ ਆਪਣੇ ਦੋਸਤਾਂ ਨਾਲ ਬਿਰਿਆਨੀ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਬਿਰਿਆਨੀ ਖਾਣ ਦੇ ਨਾਲ-ਨਾਲ ਕਰੀਨਾ ਨੇ ਇਹ ਵੀ ਪਲੈਨ ਕੀਤਾ ਹੈ ਕਿ ਉਹ ਅਗਲੇ ਦਿਨ ਕਿਹੜੀ ਮਿਠਾਈ ਖਾਵੇਗੀ। ਵੀਡੀਓ ‘ਚ ਬਿਰਿਆਨੀ ਦਾ ਮਜ਼ਾ ਲੈਂਦੇ ਹੋਏ ਕਰੀਨਾ ਕਹਿੰਦੀ ਹੈ- ਕੱਲ ਮੈਂ ਮੂੰਗੀ ਦੀ ਦਾਲ ਦਾ ਹਲਵਾ ਲਿਆਵਾਂਗੀ। ਕਰੀਨਾ ਕਪੂਰ ਨੂੰ ਬਿਰਿਆਨੀ ਖਾਂਦੇ ਦੇਖ ਕਈ ਸੈਲੇਬਸ ਵੀ ਬਿਰਿਆਨੀ ਖਾਣ ਦੀ ਇੱਛਾ ਕਰਨ ਲੱਗ ਪਏ ਹਨ।
ਇਸ ਦੇ ਨਾਲ ਹੀ ਅਭਿਨੇਤਰੀ ਦੀ ਸਭ ਤੋਂ ਚੰਗੀ ਦੋਸਤ ਮਲਾਇਕਾ ਅਰੋੜਾ ਨੇ ਕਰੀਨਾ ਦੇ ਵੀਡੀਓ ‘ਤੇ ਟਿੱਪਣੀ ਕੀਤੀ – ਬੇਬੋ, ਜਦੋਂ ਮੈਂ ਵਾਪਸ ਆਵਾਂਗੀ ਤਾਂ ਮੈਨੂੰ ਇਹ ਚਾਹੀਦਾ ਹੈ। ਇਸ ਸਭ ਵਿੱਚ ਸਭ ਤੋਂ ਮਜ਼ੇਦਾਰ ਟਿੱਪਣੀ ਡਰਾਮਾ ਕੁਈਨ ਰਾਖੀ ਸਾਵੰਤ ਦੀ ਹੈ। ਰਾਖੀ ਨੇ ਕਰੀਨਾ ਦੇ ਵੀਡੀਓ ‘ਤੇ ਲਿਖਿਆ “ਵਾਹ ਮੁਜੇ ਭੀ ਦੋ”। ਇਸ ਦੇ ਨਾਲ ਹੀ ਕਈ ਪ੍ਰਸ਼ੰਸਕ ਵੀ ਕਰੀਨਾ ਦੇ ਇਸ ਵੀਡੀਓ ‘ਤੇ ਕਮੈਂਟ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਨ੍ਹਾਂ ਦੀ ਇਸ ਪੋਸਟ ਨੂੰ ਦੇਖ ਕੇ ਉਨ੍ਹਾਂ ਦੇ ਮੂੰਹ ‘ਚ ਵੀ ਪਾਣੀ ਆ ਰਿਹਾ ਹੈ।
ਇਹ ਵੀ ਦੇਖੋ : ਵਿਧਾਨ ਸਭਾ ‘ਚ ਭਗਵੰਤ ਮਾਨ ਤੇ ਰਾਜਾਵੜਿੰਗ ਆਹਮੋ-ਸਾਹਮਣੇ, ਸੁਣੋ ਚਲਦੇ ਸੈਸ਼ਨ ‘ਚ ਕੀ-ਕੀ ਬੋਲ ਗਏ ! LIVE