Kashmir Files Collection Day 22 : ਵਿਵੇਕ ਅਗਨੀਹੋਤਰੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਕੁਝ ਸਮਾਂ ਪਹਿਲਾਂ ਹੀ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਬਾਕਸ ਆਫਿਸ ‘ਤੇ 3.55 ਕਰੋੜ ਰੁਪਏ ਦੇ ਨਾਲ ਸ਼ੁਰੂਆਤ ਕਰਨ ਤੋਂ ਬਾਅਦ, ਫਿਲਮ ਦੇ ਕਾਰੋਬਾਰ ਨੇ ਆਪਣੇ ਸ਼ੁਰੂਆਤੀ ਵੀਕੈਂਡ ਵਿੱਚ ਉਛਾਲ ਦੇਖਿਆ।
ਸਕਾਰਾਤਮਕ ਸਮੀਖਿਆਵਾਂ ਅਤੇ ਦਰਸ਼ਕਾਂ ਦੇ ਪਿਆਰ ਨੂੰ ਦੇਖਦੇ ਹੋਏ, ਇਸ ਫਿਲਮ ਦੀਆਂ ਸਕ੍ਰੀਨਾਂ ਦੀ ਗਿਣਤੀ ਵੀ ਵਧਾਈ ਗਈ ਸੀ। ਸੀਮਤ ਸਕ੍ਰੀਨਾਂ ‘ਤੇ ਰਿਲੀਜ਼ ਹੋਈ ਫਿਲਮ ਨੂੰ ਕੁੱਲ 2000 ਸਕ੍ਰੀਨਾਂ ਤੱਕ ਫੈਲਾਇਆ ਗਿਆ ਸੀ। ਇਸ ਦੇ ਨਾਲ ਹੀ, ਬੱਚਨ ਪਾਂਡੇ, ਰਾਧੇ ਸ਼ਿਆਮ ਅਤੇ ਆਰਆਰਆਰ ਨਾਲ ਮੁਕਾਬਲਾ ਕਰਨ ਤੋਂ ਬਾਅਦ, ‘ਦਿ ਕਸ਼ਮੀਰ ਫਾਈਲਜ਼’ 22ਵੇਂ ਦਿਨ ਬਾਕਸ ਆਫਿਸ ‘ਤੇ ਮਜ਼ਬੂਤ ਖੜੀ ਹੈ।
ਦਸ ਦੇਈਏ ਕਿ ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ ‘ਤੇ 300 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਫਿਲਮ ਨੇ ਭਾਰਤੀ ਬਾਕਸ ਆਫਿਸ ‘ਤੇ 238.72 ਕਰੋੜ ਰੁਪਏ ਦਾ ਕਲੈਕਸ਼ਨ ਕਰ ਲਿਆ ਹੈ। ਵਿਵੇਕ ਅਗਨੀਹੋਤਰੀ ਦੀ ਫਿਲਮ ਨੇ ਚੌਥੇ ਸ਼ੁੱਕਰਵਾਰ ਡੇਢ ਕਰੋੜ ਰੁਪਏ ਦੇ ਕਲੈਕਸ਼ਨ ਨਾਲ ਦਸਵੇਂ ਸਥਾਨ ‘ਤੇ ਜਗ੍ਹਾ ਬਣਾਈ ਹੈ।