neha dhupia revealed son : ਅਦਾਕਾਰਾ ਨੇਹਾ ਧੂਪੀਆ ਨੇ ਪਿਛਲੇ ਸਾਲ 3 ਅਕਤੂਬਰ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਪਹਿਲਾਂ ਹੀ ਤਿੰਨ ਸਾਲ ਦੀ ਬੇਟੀ ਹੈ, ਜਿਸ ਦਾ ਨਾਂ ‘ਮੇਹਰ’ ਹੈ। ਵੈਸੇ ਨੇਹਾ ਆਪਣੇ ਬੱਚਿਆਂ ਨੂੰ ਲਾਈਮਲਾਈਟ ਤੋਂ ਦੂਰ ਰੱਖਦੀ ਹੈ। ਇੱਥੋਂ ਤੱਕ ਕਿ ਨੇਹਾ ਨੇ ਅਜੇ ਤੱਕ ਆਪਣੇ ਬੇਟੇ ਦੇ ਚਿਹਰੇ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਸ਼ਨੀਵਾਰ ਨੂੰ ਨੇਹਾ ਨੇ ਆਖਿਰਕਾਰ 3 ਮਹੀਨਿਆਂ ਬਾਅਦ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਆਪਣੇ ਬੇਟੇ ਦੇ ਨਾਮ ਦਾ ਖੁਲਾਸਾ ਕੀਤਾ ਹੈ।
ਨੇਹਾ ਧੂਪੀਆ ਨੇ ਪੋਸਟ ‘ਚ ਲਿਖਿਆ, ‘ਸਾਡਾ ਬੇਟਾ ਗੁਰਿਕ ਸਿੰਘ ਧੂਪੀਆ ਬੇਦੀ’। ਪੋਸਟ ‘ਚ ਨੇਹਾ ਨੇ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਨੇਹਾ, ਉਨ੍ਹਾਂ ਦੇ ਪਤੀ ਅੰਗਦ ਬੇਦੀ, ਉਨ੍ਹਾਂ ਦੀ ਬੇਟੀ ਮੇਹਰ ਅਤੇ ਬੇਟਾ ਗੁਰਿਕ ਸਵੀਮਿੰਗ ਪੂਲ ‘ਚ ਕੁਆਲਿਟੀ ਟਾਈਮ ਬਿਤਾਉਂਦੇ ਨਜ਼ਰ ਆ ਰਹੇ ਹਨ। ਨੇਹਾ ਧੂਪੀਆ ਨੇ ਇੱਕ ਇੰਟਰਵਿਊ ਵਿੱਚ ਕਿਹਾ, “ਸਾਨੂੰ ਖੁਸ਼ੀ ਹੈ ਅਤੇ ਬਹੁਤ ਮਾਣ ਹੈ ਕਿ ਅਸੀਂ ਆਪਣੇ ਬੇਟੇ ਅਤੇ ਬੇਟੀ (ਮੇਹਰ) ਦੇ ਨਾਵਾਂ ਵਿੱਚ ਆਪਣੇ ਦੋਵਾਂ ਦੇ ਨਾਮ ਜੋੜਨ ਵਿੱਚ ਕਾਮਯਾਬ ਹੋਏ ਹਾਂ। ਆਖਰਕਾਰ ਤਿੰਨ ਮਹੀਨਿਆਂ ਬਾਅਦ, ਤੁਸੀਂ ਹੁਣ ਜਾਣਦੇ ਹੋ ਕਿ ਅਸੀਂ ਉਸਨੂੰ ਕੀ ਕਹਿੰਦੇ ਹਾਂ?”
ਨੇਹਾ ਨੇ ਦੱਸਿਆ ਕਿ ਗੁਰਿਕ ਦਾ ਅਰਥ ਹੈ ਉਹ ਵਿਅਕਤੀ ਜੋ ਪਰਮਾਤਮਾ ਦੇ ਨਾਲ ਹੈ, ਪਰਮਾਤਮਾ ਦੁਆਰਾ ਹੈ ਅਤੇ ਸੰਸਾਰ ਦਾ ਰਖਵਾਲਾ ਹੈ। ਅਦਾਕਾਰਾ ਨੇ ਕਿਹਾ, ਇਹ ਇੱਕ ਵੱਖਰਾ ਨਾਮ ਹੈ ਅਤੇ ਸਾਨੂੰ ਇਹ ਬਹੁਤ ਪਸੰਦ ਆਇਆ ਹੈ। ਇਸ ਨਾਮ ਦੀ ਸਪੈਲਿੰਗ ਵੀ ਬਹੁਤ ਸੁੰਦਰ ਅਤੇ ਵੱਖਰੀ ਹੈ। ਇਸ ਨਾਮ ਦਾ ਸਿਹਰਾ ਮਾਂ (ਨੇਹਾ) ਨੂੰ ਜਾਂਦਾ ਹੈ ਅਤੇ ਸਪੈਲਿੰਗ ਅੰਗਦ ਨੂੰ ਜਾਂਦਾ ਹੈ। ਨੇਹਾ ਨੇ ਅੱਗੇ ਦੱਸਿਆ ਕਿ ਜਦੋਂ ਉਸਨੇ ਆਪਣੇ ਬੇਟੇ ਦਾ ਨਾਮ ਗੁਰਿਕ ਰੱਖਿਆ ਹੈ, ਉਸਦੀ ਬੇਟੀ ਮੇਹਰ ਉਸਨੂੰ ਬੇਬੀ ਕੋਆਲਾ ਕਹਿਣਾ ਪਸੰਦ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਨੇਹਾ ਧੂਪੀਆ ਅਤੇ ਅੰਗਦ ਬੇਦੀ ਸਾਲ 2018 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਨੇਹਾ ਧੂਪੀਆ ਨੇ ਵੀ ਇਸ ਸਾਲ 18 ਨਵੰਬਰ ਨੂੰ ਆਪਣੀ ਪਹਿਲੀ ਬੇਟੀ ਮੇਹਰ ਨੂੰ ਜਨਮ ਦਿੱਤਾ ਸੀ।