Prafulla Kar Passes Away : ਮਸ਼ਹੂਰ ਗਾਇਕ, ਲੇਖਕ ਅਤੇ ਗੀਤਕਾਰ ਪਦਮ ਸ਼੍ਰੀ ਪ੍ਰਫੁੱਲ ਕਰ ਦਾ ਦੇਹਾਂਤ ਹੋ ਗਿਆ ਹੈ। 83 ਸਾਲਾ ਪ੍ਰਫੁੱਲ ਕਰ ਉੜੀਆ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਂ ਸੀ। ਦੱਸਿਆ ਜਾ ਰਿਹਾ ਹੈ ਕਿ ਪ੍ਰਫੁੱਲ ਕਰ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਸਿਹਤ ਸੰਬੰਧੀ ਕਈ ਸਮੱਸਿਆਵਾਂ ਤੋਂ ਪੀੜਤ ਸਨ। ਪ੍ਰਫੁੱਲ ਕਰ ਦੇ ਦੇਹਾਂਤ ਨਾਲ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪ੍ਰਫੁੱਲ ਕਰ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ‘ਤੇ ਪ੍ਰਫੁੱਲ ਕਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੰਵੇਦਨਾ ਜ਼ਾਹਰ ਕੀਤੀ।
Anguished by the passing away of Shri Prafulla Kar Ji. He will be remembered for his pioneering contribution to Odia culture and music. He was blessed with a multifaceted personality and his creativity was reflected in his works. Condolences to his family and admirers. Om Shanti.
— Narendra Modi (@narendramodi) April 18, 2022
ਮੋਦੀ ਨੇ ਟਵੀਟ ਕੀਤਾ, ”ਸ਼੍ਰੀ ਪ੍ਰਫੁੱਲ ਕਰ ਜੀ ਦੇ ਦਿਹਾਂਤ ਤੋਂ ਬਹੁਤ ਦੁਖੀ ਹਾਂ। ਉੜੀਆ ਸੱਭਿਆਚਾਰ ਅਤੇ ਸੰਗੀਤ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਹ ਬਹੁਪੱਖੀ ਗੁਣਾਂ ਦਾ ਧਨੀ ਸੀ। ਉਸਦੀ ਰਚਨਾਤਮਕਤਾ ਉਸਦੇ ਕੰਮ ਵਿੱਚ ਝਲਕਦੀ ਸੀ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ।” ਦੱਸਿਆ ਜਾ ਰਿਹਾ ਹੈ ਕਿ ਪ੍ਰਫੁੱਲ ਕਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪ੍ਰਫੁੱਲ ਕਰ ਦੇ ਪਰਿਵਾਰ ਵਿੱਚ ਪਤਨੀ ਮਨੋਰਮਾ ਤੋਂ ਇਲਾਵਾ ਹੁਣ ਤਿੰਨ ਬੱਚੇ ਰਹਿ ਗਏ ਹਨ।
ਦਸ ਦੇਈਏ ਕਿ ਫੁੱਲ ਕਰ ਨੂੰ 2015 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਦਾ ਜਨਮ 16 ਫਰਵਰੀ 1939 ਨੂੰ ਇੱਕ ਸੰਗੀਤਕ ਪਰਿਵਾਰ ਵਿੱਚ ਹੋਇਆ ਸੀ। ਪ੍ਰਫੁੱਲ ਕਰ ਦੇ ਚਾਚਾ ਖੇਤ ਮੋਹਨ ਪ੍ਰਸਿੱਧ ਤਬਲਾ ਵਾਦਕ ਸਨ। ਪ੍ਰਫੁੱਲ ਕਰ ਇੱਕ ਸੰਗੀਤ ਨਿਰਦੇਸ਼ਕ ਅਤੇ ਗਾਇਕ ਵੀ ਸੀ। ਉਸਨੇ 70 ਉੜੀਆ ਅਤੇ 4 ਬੰਗਾਲੀ ਫਿਲਮਾਂ ਵਿੱਚ ਗੀਤ ਗਾਏ।