ਪਰਨੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਹੈ। ਪਰਨੀਤੀ ਆਮਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ ਸੱਤ ਫੇਰੇ ਲੈਣ ਜਾ ਰਹੀ ਹੈ। ਫਿਲਮ ਤੇ ਸਿਆਸਤ ਜਗਤ ਦੇ ਇਸ ਵਿਆਹ ਨੂੰ ਲੈ ਕੇ ਫੈਨਸ ਕਾਫੀ ਉਤਸ਼ਾਹਿਤ ਹਨ। ਵਿਆਹ ਨੂੰ ਲੈ ਕੇ ਦੋਵੇਂ ਪਰਿਵਾਰਾਂ ਵਿਚ ਤਿਆਰੀਆਂ ਜ਼ੋਰਾਂ ‘ਤੇ ਹਨ। ਅਜਿਹੇ ਵਿਚ ਵਿਆਹ ਤੋਂ ਪਹਿਲਾਂ ਪਰਨੀਤੀ ਤੇ ਰਾਘਵ ਇਕੱਠੇ ਸਪਾਟ ਹੋਏ। ਰਾਘਵ ਆਉਣ ਵਾਲੀ ਦੁਲਹਨੀਆ ਲਈ ਏਅਰਪੋਰਟ ਪਹੁੰਚੇ ਹਨ।
ਏਅਰਪੋਰਟ ‘ਤੇ ਪਰਨੀਤੀ ਚੋਪੜਾ ਤੇ ਰਾਘਵ ਚੱਢਾ ਸਪਾਟ ਕੀਤਾ ਗਿਆ ਹੈ। ਉਨ੍ਹਾਂ ਦੀ ਇਕ ਤਸਵੀਰ ਸਾਹਮਣੇ ਆਈ ਹੈ ਜਿਸ ਵਿਚ ਕਪਲ ਮੈਚਿੰਗ ਡ੍ਰੈੱਸ ਵਿਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਫੇਸ ‘ਤੇ ਵਿਆਹ ਦਾ ਗਲੋਅ ਦੇਖਿਆ ਜਾ ਸਕਦਾ ਹੈ। ਦਰਅਸਲ ਰਾਘਵ ਚੱਢਾ ਆਪਣੀ ਹੋਣ ਵਾਲੀ ਪਤਨੀ ਪਰਨੀਤੀ ਚੋਪੜਾ ਨੂੰ ਲੈਣ ਲਈ ਹਵਾਈ ਅੱਡੇ ਪਹੁੰਚੇ ਹਨ। ਦਿੱਲੀ ਵਿਚ ਅੱਜ ਤੋਂ ਉਨ੍ਹਾਂ ਦੇ ਵਿਆਹ ਦਾ ਜਸ਼ਨ ਸ਼ੁਰੂ ਹੋਵੇਗਾ।
ਪਰਨੀਤੀ ਚੋਪੜਾ ਤੇ ਰਾਘਵ ਚੱਢਾ ਦੇ ਲੁਕ ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਨੇ ਸੇਮ ਰੰਗ ਦੀ ਡ੍ਰੈੱਸ ਕੈਰੀ ਕੀਤੀ ਹੈ। ਸਾਹਮਣੇ ਆਈ ਤਸਵੀਰ ਵਿਚ ਦੇਖ ਸਕਦੇ ਹੋ ਕਿ ਰਾਘਵ ਨੇ ਲਾਈਟ ਬਲੂ ਕਲਰ ਦੀ ਸ਼ਰਟ ਨੂੰ ਡਾਰਕ ਬਲੂ ਪੈਂਟ ਨਾਲ ਕੈਰੀ ਕੀਤਾ ਹੈ। ਪਰਨੀਤੀ ਨੇ ਬਲੂ ਡੈਨਿਮ ਜੀਂਸ ਦੇ ਨਾਲ ਲਾਈਟ ਬਲੂ ਸ਼ਰਟ ਨੂੰ ਵ੍ਹਾਈਟ ਟੀ-ਸ਼ਰਟ ਨਾਲ ਪਹਿਨੀਆ। ਇਸ ਦੇ ਨਾਲ ਹੀ ਉਨ੍ਹਾਂ ਨੇ ਵ੍ਹਾਈਟ ਕਲਰ ਦੇ ਸ਼ੂਜ ਕੈਰੀ ਕੀਤੇ। ਪਰਨੀਤੀ ਨੇ ਜੋ ਕੈਪ ਪਹਿਨੀ ਹੋਈ ਹੈ ਉਸ ‘ਤੇ ਉਨ੍ਹਾਂ ਦੇ ਹੋਣ ਵਾਲੇ ਦੁਲਹੇ ਰਾਜਾ ਦੇ ਨਾਂ ਦਾ ਪਹਿਲਾ ਅੱਖਰ ਯਾਨੀ ‘R’ ਲਿਖਿਆ ਹੈ।
ਪਰਨੀਤੀ ਤੇ ਰਾਘਵ ਰਾਜਸਥਾਨ ਦੇ ਉਦੇਪੁਰ ਵਿਚ 23-24 ਸਤੰਬਰ ਨੂੰ ਗ੍ਰੈਂਡ ਤਰੀਕੇ ਨਾਲ ਸੱਤ ਫੇਰੇ ਲੈਣਗੇ। ਹੁਣੇ ਜਿਹੇ ਉਨ੍ਹਾਂ ਦਾ ਰਿਸੈਪਸ਼ਨ ਦਾ ਕਾਰਡ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆਸੀ ਜਿਸ ਵਿਚ ਲਿਖਿਆ ਸੀ ਕਿ ਕਪਲ ਉਦੇਪੁਰ ਵਿਚ ਇਕ ਹਫਤੇ ਦੇ ਸੈਲੀਬ੍ਰੇਸ਼ਨ ਦੇ ਬਾਅਦ 30 ਸਤੰਬਰ ਨੂੰ ਚੰਡੀਗੜ੍ਹ ਵਿਚ ਰਿਸੈਪਸ਼ਨ ਦਾ ਆਯੋਜਨ ਕਰਗਾ। ਵਿਆਹ ਦੀਆਂ ਰਸਮਾਂ ਪੰਜਾਬੀ ਰੀਤੀ ਰਿਵਾਜਾਂ ਨਾਲ ਹੋਵੇਗੀ।
ਇਹ ਵੀ ਪੜ੍ਹੋ : ‘ਹੈਪੀ ਬਰਥਡੇ’ PM Modi, ਸਮੋਕ ਆਰਟਿਸ ਨੇ ਧੂਏਂ ਨਾਲ ਬਣਾਈ ਪ੍ਰਧਾਨ ਮੰਤਰੀ ਦੀ ਸ਼ਾਨਦਾਰ ਤਸਵੀਰ
ਵਿਆਹ ‘ਚ ਪਰਨੀਤੀ ਤੇ ਰਾਘਵ ਦੇ ਪਰਿਵਾਰ ਵਾਲਿਆਂ ਤੋਂ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਵੀ ਸ਼ਾਮਲ ਹੋ ਸਕਦੇ ਹਨ। ਇਸ ਦੇ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕਾਂਗਰਸ ਨੇਤਾ ਰਾਹੁਲ ਗਾਂਧੀ, ਰਾਜ ਸਭਾ ਮੈਂਬਰ ਕਪਿਲ ਸਿੱਬਲ, ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਕਾਂਗਰਸ ਬੁਲਾਰਾ ਅਭਿਸ਼ੇਕ ਮਨੂ ਸਿੰਘਵੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਪਹੁੰਚਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -: