salman khan-katrina kaif film tiger 3 : ਬਾਲੀਵੁੱਡ ਦੇ ਦਬੰਗ ਖਾਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰਾਂ ਮੁਤਾਬਕ ਸਲਮਾਨ ਖਾਨ ਦੀ ਇਸ ਬਹੁਚਰਚਿਤ ਫਿਲਮ ਨੇ ਸ਼ੂਟਿੰਗ ਦੌਰਾਨ ਹੀ 200 ਕਰੋੜ ਦੀ ਕਮਾਈ ਕਰ ਲਈ ਹੈ। salman khan-katrina kaif film tiger 3 ਦੀ ਇਹ ਡੀਲ ਹੁਣ ਤੱਕ ਫਿਲਮ ਦੇ ਹਿੰਦੀ ਸੰਸਕਰਣ ਲਈ ਹੀ ਹੋਈ ਹੈ। ਅਜਿਹੇ ‘ਚ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਫਿਲਮ ਆਪਣੀ ਰਿਲੀਜ਼ ਤੋਂ ਪਹਿਲਾਂ ਉਮੀਦ ਤੋਂ ਜ਼ਿਆਦਾ ਕਮਾਈ ਕਰਕੇ ਸਾਰਿਆਂ ਨੂੰ ਹੈਰਾਨ ਕਰ ਸਕਦੀ ਹੈ।

ਦਸ ਦੇਈਏ ਕਿ ਸਲਮਾਨ ਖਾਨ ਦੀ ਇਹ ਫਿਲਮ ਕੋਈ ਹੋਰ ਨਹੀਂ ਬਲਕਿ ਕੈਟਰੀਨਾ ਕੈਫ ਦੀ ਆਉਣ ਵਾਲੀ ਫਿਲਮ ‘ਟਾਈਗਰ 3’ ਹੈ। ਸਲਮਾਨ ਖਾਨ ਦੀ ਇਹ ਫਿਲਮ Amazon Prime Video ਨੂੰ 200 ਕਰੋੜ ਰੁਪਏ ‘ਚ ਵੇਚੀ ਗਈ ਹੈ। ਖਾਸ ਗੱਲ ਇਹ ਹੈ ਕਿ ਇਹ ਡੀਲ ਫਿਲਮ ਦੇ ਹਿੰਦੀ ਵਰਜ਼ਨ ਲਈ ਹੀ ਹੋਈ ਹੈ। ਯਾਨੀ ਫਿਲਮ ਦੇ ਹਿੰਦੀ ਸੰਸਕਰਣ ਦੇ ਸਟ੍ਰੀਮਿੰਗ ਅਧਿਕਾਰ 200 ਕਰੋੜ ਰੁਪਏ ਵਿੱਚ ਵੇਚੇ ਗਏ ਹਨ।

ਖਬਰਾਂ ਮੁਤਾਬਕ ਫਿਲਮ ‘ਟਾਈਗਰ 3’ ਨੂੰ ਪੈਨ ਇੰਡੀਆ ਪੱਧਰ ‘ਤੇ ਰਿਲੀਜ਼ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਕਾਰਨ ਇਹ ਫਿਲਮ ਹਿੰਦੀ ਤੋਂ ਇਲਾਵਾ ਤਾਮਿਲ ਅਤੇ ਤੇਲਗੂ ਭਾਸ਼ਾਵਾਂ ‘ਚ ਵੀ ਰਿਲੀਜ਼ ਹੋਵੇਗੀ।