salman khan praised the kashmir files : ਰਿਲੀਜ਼ ਦੇ ਤਿੰਨ ਹਫਤੇ ਬਾਅਦ ਵੀ ‘ਦਿ ਕਸ਼ਮੀਰ ਫਾਈਲਜ਼’ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਸਿਆਸਤ ਤੋਂ ਲੈ ਕੇ ਅਦਾਕਾਰੀ ਤੱਕ ਦੇ ਦਿੱਗਜਾਂ ਨੇ ਇਸ ਫਿਲਮ ਨੂੰ ਲੈ ਕੇ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਹੁਣ ਇਸ ਲਿਸਟ ‘ਚ ਬਾਲੀਵੁੱਡ ਦੇ ਦਬੰਗ ਅਭਿਨੇਤਾ ਸਲਮਾਨ ਖਾਨ ਦਾ ਨਵਾਂ ਨਾਂ ਵੀ ਜੁੜ ਗਿਆ ਹੈ। ਵਿਵੇਕ ਅਗਨੀਹੋਤਰੀ ਦੁਆਰਾ ਨਿਰਮਿਤ, ਇਹ ਫਿਲਮ 90 ਦੇ ਦਹਾਕੇ ਵਿੱਚ ਕਸ਼ਮੀਰ ਘਾਟੀ ਤੋਂ ਕਸ਼ਮੀਰੀ ਪੰਡਿਤਾਂ ਦੇ ਕੂਚ ਦੇ ਦੁਆਲੇ ਘੁੰਮਦੀ ਹੈ। ਫਿਲਮ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਨੁਪਮ ਖੇਰ ਨੇ ਕਿਹਾ ਹੈ ਕਿ ਸਲਮਾਨ ਖਾਨ ਨੂੰ ‘ਦਿ ਕਸ਼ਮੀਰ ਫਾਈਲਜ਼’ ਪਸੰਦ ਆਈ ਹੈ ਅਤੇ ਅਦਾਕਾਰ ਨੇ ਵੀ ਫਿਲਮ ਦੇਖਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਦਸ ਦੇਈਏ ਕਿ ਟਾਈਮਜ਼ ਨਾਓ ਨਾਲ ਗੱਲਬਾਤ ਦੌਰਾਨ ਅਨੁਪਮ ਖੇਰ ਨੇ ਕਿਹਾ ਕਿ ਸਲਮਾਨ ਨੇ ਫਿਲਮ ਦੀ ਤਾਰੀਫ ਕੀਤੀ ਹੈ। ਖੇਰ ਨੇ ਕਿਹਾ, ਇੰਨਾ ਹੀ ਨਹੀਂ ਰਿਤੇਸ਼ ਦੇਸ਼ਮੁਖ, ਸੁਨੀਲ ਸ਼ੈੱਟੀ, ਆਮਿਰ ਖਾਨ, ਅਜੇ ਦੇਵਗਨ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਵੀ ‘ਦਿ ਕਸ਼ਮੀਰ ਫਾਈਲਜ਼’ ਦੀ ਤਾਰੀਫ ਕੀਤੀ ਹੈ। ਬਾਲੀਵੁੱਡ ‘ਚ ਸਲਮਾਨ ਖਾਨ ਅਤੇ ਅਨੁਪਮ ਖੇਰ ਦਾ ਰਿਸ਼ਤਾ ਬਹੁਤ ਖਾਸ ਅਤੇ ਪੁਰਾਣਾ ਹੈ। ਦੋਵਾਂ ਨੇ ਕਈ ਫਿਲਮਾਂ ‘ਚ ਇਕੱਠੇ ਕੰਮ ਕੀਤਾ ਹੈ। ਜਿਸ ਵਿੱਚ ਪ੍ਰੇਮ ਰਤਨ ਧਨ ਪਾਓ, ਜਾਨ-ਏ-ਮਨ ਵਰਗੀਆਂ ਫਿਲਮਾਂ ਸ਼ਾਮਲ ਹਨ। ਕਸ਼ਮੀਰ ਫਾਈਲਜ਼ ਨੇ ਬਾਕਸ ਆਫਿਸ ‘ਤੇ ਜ਼ਬਰਦਸਤ ਕਾਰੋਬਾਰ ਕੀਤਾ ਹੈ। ਫਿਲਮ ਨੇ ਹੁਣ ਤੱਕ 225 ਕਰੋੜ ਰੁਪਏ ਕਮਾ ਲਏ ਹਨ।
ਇਸ ਦੇ ਨਾਲ ਹੀ ਖੇਰ ਦਾ ਕਹਿਣਾ ਹੈ ਕਿ ਫਿਲਮ ਨੂੰ ਬਾਲੀਵੁੱਡ ਤੋਂ ਓਨਾ ਹੁੰਗਾਰਾ ਨਹੀਂ ਮਿਲਿਆ, ਜਿੰਨਾ ਮਿਲਣਾ ਚਾਹੀਦਾ ਸੀ। ਉਨ੍ਹਾਂ ਕਿਹਾ, ਇਸ ਸਭ ਦੇ ਵਿਚਕਾਰ ਇਸ ਫਿਲਮ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਫਿਲਮ ਦੇ ਪ੍ਰਮੋਸ਼ਨ ਦੌਰਾਨ ਵਿਵੇਕ ਨੇ ਕੁਝ ਅਜਿਹਾ ਕਹਿ ਦਿੱਤਾ, ਜਿਸ ਕਾਰਨ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਅਸਲ ‘ਚ ਵਿਵੇਕ ਨੇ ‘ਭੋਪਾਲੀ’ ਸ਼ਬਦ ਦਾ ਮਤਲਬ ‘ਸਮਲਿੰਗੀ’ ਦੱਸਿਆ ਸੀ। ਹਾਲਾਂਕਿ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਹੁਣ ਤੱਕ ਇਸ ਮਾਮਲੇ ‘ਚ ਵਿਵੇਕ ਦਾ ਕੋਈ ਬਿਆਨ ਨਹੀਂ ਆਇਆ ਹੈ।