sanjay dutt cried for hours : KGF2 ਵਿੱਚ ਸੰਜੇ ਦੱਤ ਨੇ ਜ਼ਬਰਦਸਤ ਭੂਮਿਕਾ ਨਿਭਾਈ ਹੈ। ਇਸ ਫਿਲਮ ‘ਚ ਉਨ੍ਹਾਂ ਨੇ ਅਧੀਰਾ ਦਾ ਕਿਰਦਾਰ ਨਿਭਾਇਆ ਸੀ। ਲੋਕ ਉਨ੍ਹਾਂ ਦੀ ਐਕਟਿੰਗ ਦੀ ਕਾਫੀ ਤਾਰੀਫ ਕਰ ਰਹੇ ਹਨ। ਉਨ੍ਹਾਂ ਦੇ ਕੰਮ ਦੀ ਤਰ੍ਹਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਚਰਚਾ ‘ਚ ਹੈ। ਉਹ ਆਪਣੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਬਾਰੇ ਗੱਲ ਕਰਨ ਤੋਂ ਕਦੇ ਨਹੀਂ ਝਿਜਕਦੇ। ਹਾਲ ਹੀ ‘ਚ ਅਭਿਨੇਤਾ ਨੇ ਆਪਣੇ ਕੈਂਸਰ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਕੈਂਸਰ ਦਾ ਪਤਾ ਲੱਗਾ ਤਾਂ ਉਹ ਘੰਟਿਆਂ ਬੱਧੀ ਰੋਂਦੇ ਰਹੇ। ਇਕ ਇੰਟਰਵਿਊ ਦੌਰਾਨ ਸੰਜੇ ਦੱਤ ਨੇ ਦੱਸਿਆ ਕਿ ‘ਇਹ ਲਾਕਡਾਊਨ ਦਾ ਸਮਾਂ ਸੀ। ਪੌੜੀਆਂ ਚੜ੍ਹਦਿਆਂ ਮੈਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ। ਇਸ਼ਨਾਨ ਕਰਨ ਵੇਲੇ ਵੀ ਸਾਹ ਨਹੀਂ ਸੀ ਆਉਂਦਾ। ਮੈਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਹੈ, ਇਸ ਲਈ ਮੈਂ ਆਪਣੇ ਡਾਕਟਰ ਨੂੰ ਬੁਲਾਇਆ।”
ਇਸ ਦੇ ਨਾਲ ਹੀ ਉਨ੍ਹਾਂ ਦਸਿਆ “ਇਸ ਤੋਂ ਬਾਅਦ ਮੇਰਾ ਐਕਸ-ਰੇ ਕੀਤਾ ਗਿਆ ਤਾਂ ਪਤਾ ਲੱਗਾ ਕਿ ਮੇਰੇ ਅੱਧੇ ਤੋਂ ਵੱਧ ਫੇਫੜੇ ਪਾਣੀ ਨਾਲ ਭਰ ਗਏ ਸਨ। ਡਾਕਟਰਾਂ ਨੂੰ ਇਸ ਪਾਣੀ ਨੂੰ ਕੱਢਣਾ ਪਿਆ ਅਤੇ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਟੀਬੀ ਹੋ ਸਕਦਾ ਹੈ, ਪਰ ਇਹ ਕੈਂਸਰ ਨਿਕਲਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ‘ਜਦੋਂ ਮੈਨੂੰ ਪਤਾ ਲੱਗਾ ਕਿ ਕੈਂਸਰ ਹੈ। ਉਸ ਸਮੇਂ ਮੇਰੀ ਭੈਣ ਆਈ ਤਾਂ ਮੈਂ ਉਸ ਨੂੰ ਕਿਹਾ ਕਿ ਮੈਨੂੰ ਕੈਂਸਰ ਹੋ ਗਿਆ ਹੈ, ਹੁਣ ਕੀ ਕਰੀਏ? ਇਸ ਤੋਂ ਬਾਅਦ ਸਾਰਿਆਂ ਨੇ ਚਰਚਾ ਕੀਤੀ ਕਿ ਕੀ ਕੀਤਾ ਜਾ ਸਕਦਾ ਹੈ। ਪਰ ਮੈਂ ਦੋ-ਤਿੰਨ ਘੰਟੇ ਆਪਣੇ ਬੱਚਿਆਂ, ਪਤਨੀ ਅਤੇ ਜ਼ਿੰਦਗੀ ਬਾਰੇ ਸੋਚ ਕੇ ਬਹੁਤ ਰੋਇਆ। ਇਸ ਤੋਂ ਬਾਅਦ ਮੈਨੂੰ ਲੱਗਾ ਕਿ ਨਹੀਂ, ਮੈਂ ਕਮਜ਼ੋਰ ਨਹੀਂ ਹੋ ਸਕਦਾ। ਉਸ ਤੋਂ ਬਾਅਦ ਅਸੀਂ ਅਮਰੀਕਾ ਵਿਚ ਇਲਾਜ ਕਰਵਾਉਣ ਬਾਰੇ ਸੋਚਿਆ, ਪਰ ਵੀਜ਼ਾ ਨਹੀਂ ਮਿਲਿਆ। ਮੈਂ ਕਿਹਾ ਕਿ ਮੈਂ ਇੱਥੇ ਇਲਾਜ ਕਰਵਾਵਾਂਗਾ।
ਫਿਰ ਰਾਕੇਸ਼ ਰੋਸ਼ਨ ਨੇ ਮੈਨੂੰ ਡਾਕਟਰ ਬਾਰੇ ਦੱਸਿਆ। ਡਾਕਟਰ ਨੂੰ ਮਿਲਣ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਤੁਹਾਨੂੰ ਉਲਟੀ ਆ ਜਾਵੇਗੀ, ਵਾਲ ਉੱਡ ਜਾਣਗੇ ਅਤੇ ਕਈ ਹੋਰ। ਇਸ ‘ਤੇ ਮੈਂ ਡਾਕਟਰ ਨੂੰ ਕਿਹਾ ਕਿ ਮੇਰੇ ਵਾਲ ਨਹੀਂ ਉੱਡਣਗੇ। ਇਹ ਸੁਣ ਕੇ ਮੇਰਾ ਡਾਕਟਰ ਵੀ ਹੱਸਣ ਲੱਗਾ। ਅਦਾਕਾਰ ਨੇ ਦੱਸਿਆ ਕਿ ਮੈਂ ਕੀਮੋਥੈਰੇਪੀ ਲਈ ਦੁਬਈ ਜਾਂਦਾ ਸੀ ਅਤੇ ਫਿਰ ਬੈਡਮਿੰਟਨ ਕੋਰਟ ਜਾ ਕੇ ਦੋ-ਤਿੰਨ ਘੰਟੇ ਖੇਡਦਾ ਸੀ। ਇਹ ਪਾਗਲਪਨ ਸੀ ਪਰ ਮੈਂ ਇਹ ਕਰਦਾ ਸੀ. ਉਨ੍ਹਾਂ ਕਿਹਾ ਕਿ ਕੈਂਸਰ ਨਾਲ ਲੜਨ ਲਈ ਇਸ ਤੋਂ ਘਬਰਾਉਣਾ ਨਹੀਂ ਚਾਹੀਦਾ, ਇਸ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਹੁਣ ਉਹ ਪੂਰੀ ਤਰ੍ਹਾਂ ਸਿਹਤਮੰਦ ਹੈ ਅਤੇ ਆਪਣੀ ਰੁਟੀਨ ‘ਤੇ ਵਾਪਸ ਆ ਰਿਹਾ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੁਰਾਣੇ ਸੰਜੇ ਦੱਤ ਨੂੰ ਵਾਪਸ ਚਾਹੁੰਦਾ ਹੈ।