ਟੀਵੀ ਦੇ ਮਸ਼ਹੂਰ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਫੇਮ ਸੁਮੋਨਾ ਚੱਕਰਵਰਤੀ ਕੋਰੋਨਾ ਪੌਜੇਟਿਵ ਪਾਈ ਗਈ ਹੈ। ਕਾਮੇਡੀਅਨ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਆਪਣੀ ਹੈਲਥ ਅਪਡੇਟ ਵੀ ਸ਼ੇਅਰ ਕੀਤੀ ਹੈ।

ਸੁਮੋਨਾ ਨੇ ਦੱਸਿਆ ਕਿ ਭਾਵੇਂ ਉਸ ਵਿੱਚ ਹਲਕੇ ਲੱਛਣ ਪਾਏ ਗਏ ਹਨ ਪਰ ਫਿਰ ਵੀ ਸੁਰੱਖਿਆ ਦੇ ਮੱਦੇਨਜ਼ਰ ਉਸ ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਸੁਮੋਨਾ ਨੇ ਲਿਖਿਆ, “ਮੈਨੂੰ ਕੋਰੋਨਾ ਪੌਜੇਟਿਵ ਪਾਇਆ ਗਿਆ ਹੈ ਅਤੇ ਮੇਰੇ ‘ਚ ਹਲਕੇ ਲੱਛਣ ਹਨ। ਮੈਂ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਜੋ ਪਿਛਲੇ ਹਫ਼ਤੇ ਮੇਰੇ ਸੰਪਰਕ ਵਿੱਚ ਆਏ ਹਨ, ਉਹ ਸਾਰੇ ਆਪਣਾ ਟੈਸਟ ਜ਼ਰੂਰ ਕਰਵਾਉਣ। ਤੁਹਾਡਾ ਧੰਨਵਾਦ।” ਸੁਮੋਨਾ ਚੱਕਰਵਰਤੀ ਦੀ ਸੋਸ਼ਲ ਮੀਡੀਆ ‘ਤੇ ਇੱਕ ਮਿਲੀਅਨ (10 ਲੱਖ) ਫੈਨ ਫਾਲੋਇੰਗ ਹੈ। ਉਨ੍ਹਾਂ ਨੂੰ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਅਤੇ ‘ਬੜੇ ਅੱਛੇ ਲਗਤੇ ਹੈ’ ਤੋਂ ਪ੍ਰਸਿੱਧੀ ਮਿਲੀ ਹੈ। ਸੁਮੋਨਾ ਨੇ ਕਾਮੇਡੀ ਰਾਹੀਂ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਈ ਹੈ। ਵੈਸੇ, ਸੁਮੋਨਾ ਸੋਸ਼ਲ ਮੀਡੀਆ ‘ਤੇ ਜ਼ਿਆਦਾ ਐਕਟਿਵ ਨਹੀਂ ਹੈ।
ਇਹ ਵੀ ਪੜ੍ਹੋ : ਬਜਟ 2022 : ਸਰਕਾਰ ਨੇ ਦਿੱਤੀ ਇਹ ਵੱਡੀ ਸੌਗਾਤ ਤਾਂ ਲੋਕ 20 ਸਾਲ ‘ਚ ਬਣ ਜਾਣਗੇ ਕਰੋੜਪਤੀ
ਸੁਮੋਨਾ ਤੋਂ ਪਹਿਲਾਂ ਕਈ ਸੈਲੇਬਸ ਕੋਰੋਨਾ ਪੌਜੇਟਿਵ ਆਏ ਸਨ, ਜਿਸ ਸਬੰਧੀ ਸਾਰਿਆਂ ਨੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਜਾਣਕਾਰੀ ਦਿੱਤੀ ਸੀ। ਇਸ ਵਿੱਚ ਏਕਤਾ ਕਪੂਰ, ਪ੍ਰੇਮ ਚੋਪੜਾ ਅਤੇ ਉਨ੍ਹਾਂ ਦੀ ਪਤਨੀ, ਅਰਜੁਨ ਕਪੂਰ ਅਤੇ ਉਸਦੀ ਭੈਣ ਅੰਸ਼ੁਲਾ ਕਪੂਰ, ਰੀਆ ਕਪੂਰ ਅਤੇ ਉਸਦੇ ਪਤੀ ਕਰਨ ਬੁਲਾਨੀ ਦੇ ਨਾਮ ਸ਼ਾਮਿਲ ਹਨ।
ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
