urfi javed dance : ਉਰਫੀ ਜਾਵੇਦ ਹਰ ਦਿਨ ਸੋਸ਼ਲ ਮੀਡੀਆ ‘ਤੇ ਆਪਣੇ ਨਵੇਂ ਲੁੱਕ ਸ਼ੇਅਰ ਕਰਦੀ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਅਕਸਰ ਹੀ ਆਪਣੇ ਬੋਲਡ ਆਊਟਫਿਟਸ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਅੱਜ, ਉਰਫੀ ਜਾਵੇਦ ਨੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਹ ਬਲਾਊਜ਼ ਤੋਂ ਬਿਨਾਂ ਸਾੜ੍ਹੀ ਪਾਈ ਨਜ਼ਰ ਆ ਰਹੀ ਹੈ। ਉਹ ਜਸਟਿਨ ਬੀਬਰ ਦੇ ਮਸ਼ਹੂਰ ਗੀਤ ‘ਸੌਰੀ’ ‘ਤੇ ਡਾਂਸ ਕਰਦੀ ਨਜ਼ਰ ਆਈ।
ਦਸ ਦੇਈਏ ਕਿ ਇਸ ਵੀਡੀਓ ਵਿੱਚ ਉਰਫੀ ਜਾਵੇਦ ਸਫੇਦ ਅਤੇ ਨੀਲੇ ਰੰਗ ਦੀ ਸਾੜੀ ਵਿੱਚ ਨਜ਼ਰ ਆਈ। ਉਰਫੀ ਨੇ ਆਪਣੇ ਵਾਲਾਂ ਦੇ ਨਾਲ ਇੱਕ ਸੁੰਦਰ ਸੋਨੇ ਦੀ ਨਥਨੀ ਪਾਈ ਹੋਈ ਹੈ। ਉਰਫੀ ਦੇ ਕੁਝ ਫਾਲੋਅਰਜ਼ ਨੇ ਜਿੱਥੇ ਉਸ ਦੀ ਤਾਰੀਫ ਕੀਤੀ ਹੈ, ਉੱਥੇ ਹੀ ਕਈ ਯੂਜ਼ਰਸ ਉਰਫੀ ਨੂੰ ਬਿਨਾਂ ਬਲਾਊਜ਼ ਦੇ ਸਾੜ੍ਹੀ ਪਹਿਨਣ ‘ਤੇ ਟ੍ਰੋਲ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਤੁਸੀਂ ਭਾਰਤੀ ਸੰਸਕ੍ਰਿਤੀ ਨੂੰ ਤਬਾਹ ਕਰ ਰਹੇ ਹੋ। ਘੱਟੋ-ਘੱਟ ਤੁਹਾਨੂੰ ਸਾੜ੍ਹੀ ਨਾਲ ਪ੍ਰਯੋਗ ਨਹੀਂ ਕਰਨਾ ਚਾਹੀਦਾ। ਤੁਹਾਡੇ ਪਿੱਛੇ ਚੱਲਣ ਵਾਲੇ ਲੋਕ ਇਸ ਤੋਂ ਕੀ ਸਿੱਖਣਗੇ?
ਉਸ ਦੇ ਇੰਸਟਾਗ੍ਰਾਮ ‘ਤੇ 2.2 ਮਿਲੀਅਨ ਫਾਲੋਅਰਜ਼ ਹਨ। ਉਰਫੀ ਜਾਵੇਦ ਨੂੰ ਬਿੱਗ ਬੌਸ ਓਟੀਟੀ ਸ਼ੋਅ ਵਿੱਚ ਕੱਪੜਿਆਂ ਨਾਲ ਕਈ ਪ੍ਰਯੋਗ ਕਰਦੇ ਦੇਖਿਆ ਗਿਆ ਸੀ। ਉਹ ਪਹਿਲਾਂ ਵੀ ਕਦੇ ਜੁਰਾਬਾਂ ਅਤੇ ਕਦੇ ਪੋਲੀਥੀਨ ਦੇ ਕੱਪੜੇ ਪਾ ਕੇ ਸੁਰਖੀਆਂ ਬਟੋਰ ਚੁੱਕੀ ਹੈ। ਇਸ ਤੋਂ ਬਾਅਦ ਉਸ ਨੂੰ ਏਅਰਪੋਰਟ ‘ਤੇ ਕ੍ਰੌਪ ਜੈਕੇਟ ਪਹਿਨਣ ‘ਤੇ ਕਾਫੀ ਟ੍ਰੋਲ ਕੀਤਾ ਗਿਆ ਸੀ। ਹਾਲਾਂਕਿ ਉਰਫੀ ਟ੍ਰੋਲਸ ਨੂੰ ਵੀ ਸੰਭਾਲਦੀ ਰਹਿੰਦੀ ਹੈ।