Zareen Khan’s Mother Hospitalized : ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਦੀ ਮਾਂ ਦੀ ਤਬੀਅਤ ਅਚਾਨਕ ਵਿਗੜ ਗਈ, ਜਿਸ ਕਾਰਨ ਉਨ੍ਹਾਂ ਨੂੰ ਜਲਦਬਾਜ਼ੀ ‘ਚ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ। ਜ਼ਰੀਨ ਖਾਨ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ। ਉਸਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਪੋਸਟ ਕੀਤੀ ਜਿਸ ਵਿੱਚ ਉਸਨੇ ਦੱਸਿਆ ਕਿ ਉਸਦੀ ਮਾਂ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਹ ਆਈਸੀਯੂ ਵਿੱਚ ਦਾਖਲ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਆਪਣੀ ਮਾਂ ਲਈ ਪ੍ਰਾਰਥਨਾ ਕਰਨ ਦੀ ਅਪੀਲ ਵੀ ਕੀਤੀ।
— Zareen Khan (@zareen_khan) April 26, 2022
ਦਸ ਦੇਈਏ ਕੀ ਉਨ੍ਹਾਂ ਨੇ ਆਪਣੀ ਸਟੋਰੀ ‘ਚ ਲਿਖਿਆ, ”ਮੇਰੀ ਮਾਂ ਦੀ ਤਬੀਅਤ ਫਿਰ ਤੋਂ ਅਚਾਨਕ ਵਿਗੜ ਗਈ ਅਤੇ ਉਨ੍ਹਾਂ ਨੂੰ ਬੀਤੀ ਰਾਤ ਹਸਪਤਾਲ ਲਿਜਾਇਆ ਗਿਆ। ਫਿਲਹਾਲ ਉਹ ਆਈ.ਸੀ.ਯੂ. ‘ਚ ਹੈ ਆਪ ਸਭ ਨੂੰ ਬੇਨਤੀ ਹੈ ਕਿ ਮੇਰੀ ਮਾਂ ਲਈ ਅਰਦਾਸ ਕਰੋ।” ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜ਼ਰੀਨ ਖਾਨ ਦੀ ਮਾਂ ਨੂੰ ਹਸਪਤਾਲ ਵਿੱਚ ਭਰਤੀ ਹੋਣਾ ਪਿਆ ਹੋਵੇ। ਪਿਛਲੇ ਸਾਲ ਵੀ ਉਨ੍ਹਾਂ ਨੂੰ ਅਚਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਜ਼ਰੀਨ ਨੇ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਕਿ ਉਸ ਨੂੰ ਕਿਸ ਬੀਮਾਰੀ ਨਾਲ ਹਸਪਤਾਲ ਲਿਜਾਇਆ ਗਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਜ਼ਰੀਨ ਖਾਨ ਆਪਣੇ ਮਾਤਾ-ਪਿਤਾ ਦੇ ਬਹੁਤ ਕਰੀਬ ਹੈ। ਉਹ ਅਕਸਰ ਉਸ ਨਾਲ ਸਮਾਂ ਬਿਤਾਉਂਦੀ ਨਜ਼ਰ ਆਉਂਦੀ ਹੈ। ਜ਼ਰੀਨ ਸੋਸ਼ਲ ਮੀਡੀਆ ‘ਤੇ ਆਪਣੀ ਮਾਂ ਅਤੇ ਪਿਤਾ ਦੀਆਂ ਤਸਵੀਰਾਂ ਵੀ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਜ਼ਰੀਨ ਖਾਨ ਜਲਦ ਹੀ ਸਿੰਗਲ ਟਰੈਕ ‘ਚ ਨਜ਼ਰ ਆਵੇਗੀ। ਇਹ ਗੀਤ ਈਦ ‘ਤੇ ਰਿਲੀਜ਼ ਹੋਵੇਗਾ। ਗੀਤ ਦਾ ਟਾਈਟਲ ‘ਈਦ ਹੋ ਜਾਏਗੀ’ ਹੈ, ਜਿਸ ‘ਚ ਜ਼ਰੀਨ ਦੇ ਨਾਲ ਉਮਰ ਰਿਆਜ਼ ਵੀ ਨਜ਼ਰ ਆਉਣਗੇ।
ਇਹ ਵੀ ਦੇਖੋ : ਪੰਜਾਬ ਨੈਸ਼ਨਲ ਬੈਂਕ ਆਪਣੇ ਗਾਹਕਾਂ ਨੂੰ ਦੇ ਰਿਹਾ ਹੈ 10 ਲੱਖ ਦਾ ਫਾਇਦਾ! ਜਾਣੋ ਕਿਵੇਂ ?