ਸਾਲ 2024 ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਲਈ ਬਹੁਤ ਡਰਾਉਣਾ ਰਿਹਾ। ਅਪ੍ਰੈਲ ਵਿਚ ਗਲੈਕਸੀ ‘ਤੇ ਗੋਲੀਬਾਰੀ ਅਤੇ ਫਿਰ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ, ਜਿਸ ਨੇ ਨਾ ਸਿਰਫ ਅਦਾਕਾਰ ਨੂੰ ਸਗੋਂ ਉਸ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਵੀ ਹੈਰਾਨ ਕਰ ਦਿੱਤਾ ਸੀ। ਅਦਾਕਾਰ ਆਪਣੇ ਘਰ ਦੀ ਬਾਲਕਨੀ ਵਿੱਚ ਵੀ ਨਹੀਂ ਆ ਰਿਹਾ ਸੀ। ਪਰ ਹੁਣ ਸ਼ਾਇਦ ਪ੍ਰਸ਼ੰਸਕਾਂ ਨੂੰ ਈਦ ਦੇ ਮੌਕੇ ‘ਤੇ ਉਸ ਦਾ ਦੀਦਾਰ ਹੋ ਸਕੇਗਾ ਕਿਉਂਕਿ ਉਸਲਸ ਦੇ ਘਰ ਨੂੰ ਬੁਲੇਟਪਰੂਫ ਬਣਾ ਦਿੱਤਾ ਗਿਆ ਹੈ।
ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ। ਹੁਣ ਉਹ ਕੰਮ ਇੱਕ ਤਰ੍ਹਾਂ ਨਾਲ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਅਦਾਕਾਰ ਦੀ ਬਾਲਕਨੀ ‘ਤੇ ਬੁਲੇਟਪਰੂਫ ਗਲਾਸ ਲਗਾਇਆ ਗਿਆ ਹੈ। ਉਸ ਦੀ ਬਾਲਕੋਨੀ ਨੂੰ ਢੱਕ ਦਿੱਤਾ ਗਿਆ ਹੈ, ਜਿਸ ਕਾਰਨ ਗੋਲੀ ਉਸ ਵਿੱਚੋਂ ਨਹੀਂ ਲੰਘ ਸਕੇਗੀ ਅਤੇ ਉਹ ਖਾਸ ਮੌਕਿਆਂ ‘ਤੇ ਪ੍ਰਸ਼ੰਸਕਾਂ ਦੇ ਰੂ-ਬ-ਰੂ ਹੋ ਸਕੇਗਾ।
ਸਲਮਾਨ ਖਾਨ ਅੱਜਕਲ੍ਹ ਆਪਣੀ ਆਉਣ ਵਾਲੀ ਫਿਲਮ ‘ਸਿਕੰਦਰ’ ਦੀ ਸ਼ੂਟਿੰਗ ‘ਚ ਰੁਝਿਆ ਹੋਇਆ ਹੈ, ਜੋ ਈਦ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ। ਇਸ ‘ਚ ਉਹ ਰਸ਼ਮਿਕਾ ਮੰਡਨਾ ਨਾਲ ਨਜ਼ਰ ਆਵੇਗਾ। ਉਸ ਕੋਲ ‘ਬਿੱਗ ਬੌਸ 18’ ਦੀ ਮੇਜ਼ਬਾਨੀ ਦਾ ਕੰਮ ਵੀ ਹੈ। ਉਸ ਨੂੰ ਮਹਾਰਾਸ਼ਟਰ ਸਰਕਾਰ ਤੋਂ Y+ ਸੁਰੱਖਿਆ ਮਿਲੀ ਹੈ। ਨਾਲ ਹੀ ਬਾਬਾ ਸਿੱਦੀਕੀ ਦਾ ਕਤਲ ਹੋਣ ਤੋਂ ਬਾਅਦ ਇਸ ਵਿਚ ਇਕ ਹੋਰ ਘੇਰਾ ਵਧਾਇਆ ਗਿਆ ਸੀ।
ਇਹ ਵੀ ਪੜ੍ਹੋ : ਕੱਛ ‘ਚ 540 ਫੁੱਟ ਡੂੰਘੇ ਬੋਰਵੈੱਲ ‘ਚ ਡਿੱ/ਗੀ 18 ਸਾਲ ਦੀ ਕੁੜੀ, NDRF ਦੀ ਟੀਮ ਵੱਲੋਂ ਬਚਾਅ ਕਾਰਜ ਜਾਰੀ
ਸਲੀਮ ਖਾਨ ਨੇ ਇੰਟਰਵਿਊ ‘ਚ ਦੱਸਿਆ ਸੀ ਕਿ ਅਪ੍ਰੈਲ 2024 ‘ਚ ਗੋਲੀਬਾਰੀ ਦੀ ਘਟਨਾ ਅਤੇ ਧਮਕੀਆਂ ਤੋਂ ਬਾਅਦ ਮੁੰਬਈ ਪੁਲਿਸ ਨੇ ਸਾਵਧਾਨੀ ਦੇ ਤੌਰ ‘ਤੇ ਅਭਿਨੇਤਾ ਨੂੰ ਬਾਲਕਨੀ ਅਤੇ ਖਿੜਕੀਆਂ ਵੱਲ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ। ਪਰਿਵਾਰ ਵਾਲਿਆਂ ਨੂੰ ਵੀ ਅਜਿਹਾ ਕਰਨ ਲਈ ਕਿਹਾ ਗਿਆ, ਪਰ ਉਸਨੇ ਇਸ ਨੂੰ ਹੱਲ ਕੀਤਾ ਅਤੇ ਘਰ ਨੂੰ ਬੁਲੇਟਪਰੂਫ ਬਣਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: