ਬਾਕਸ ਆਫਿਸ ‘ਤੇ ਜ਼ਬਰਦਸਤ ਸਫ਼ਲਤਾ ਤੋਂ ਬਾਅਦ, ਕੈਰੀ ਆਨ ਜੱਟਾ 3 ਸਭ ਤੋਂ ਵੱਧ ਕਮਾਈ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ ਹੈ। 100 ਕਰੋੜ ਦੇ ਕਲੱਬ ਵਿੱਚ ਆਪਣੀ ਥਾਂ ਬਣਾਉਣ ਵਾਲੀ ਇਸ ਫਿਲਮ ਨੇ ਦੁਨੀਆ ਭਰ ਵਿੱਚ ਧਮਾਲ ਮਚਾ ਦਿੱਤੀ ਹੈ। ਗਿੱਪੀ ਗਰੇਵਾਲ ਨੇ ਇੱਕ ਵਾਰ ਫਿਰ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਉਹ ਸਭ ਤੋਂ ਵੱਡੇ ਪੰਜਾਬੀ ਸੁਪਰਸਟਾਰ ਹਨ ਅਤੇ ਉਨ੍ਹਾਂ ਨੇ ਇਹ ਸਾਬਿਤ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡੀ।
2012 ਵਿੱਚ ਰੀਲੀਜ਼ ਹੋਈ ਕੈਰੀ ਆਨ ਜੱਟਾ 1, 2018 ਵਿੱਚ ਕੈਰੀ ਆਨ ਜੱਟਾ 2 ਅਤੇ 2023 ਵਿੱਚ ਆਈ ਕੈਰੀ ਆਨ ਜੱਟਾ 3 ਤੋਂ ਬਾਅਦ ਇਹ ਫ਼ਿਲਮਾਂ ਹੁਣ ਆਪਣੇ ਆਪ ਵਿੱਚ ਇੱਕ ਬ੍ਰਾਂਡ ਬਣ ਗਈਆਂ ਹਨ। ਇਹਨਾਂ ਫਿਲਮਾਂ ਨੇ ਪੰਜਾਬੀ ਮਨੋਰੰਜਨ ਇੰਡਸਟਰੀ ਨੂੰ ਇਕ ਨਵੇਂ ਪੱਧਰ ‘ਤੇ ਲੈ ਕੇ ਆਉਣ ਦਾ ਕੰਮ ਕੀਤਾ ਹੈ।
ਇਸ ਕਾਮੇਡੀ ਫ਼ਿਲਮ ਦਾ ਨਾਮ ਅੱਜ ਕੱਲ੍ਹ ਹਰ ਕਿਸੇ ਦੇ ਬੁੱਲਾਂ ‘ਤੇ ਹੈ ਅਤੇ ਜਿਨ੍ਹਾਂ ਨੇ ਇਹ ਫ਼ਿਲਮ ਅਜੇ ਤੱਕ ਨਹੀਂ ਦੇਖੀ, ਉਹਨਾਂ ਦੇ ਮਨ ਵਿੱਚ ਇਸ ਨੂੰ ਲੈ ਕੇ ਇੱਕ ਫੈਮੋ ਬਣਿਆ ਹੋਇਆ ਹੈ ਅਤੇ ਚੌਪਾਲ ਉਸ ਨੂੰ ਖ਼ਤਮ ਕਰਨ ਲਈ ਆ ਰਿਹਾ ਹੈ। ਸਭ ਤੋਂ ਵੱਡੀ ਪੰਜਾਬੀ ਫਿਲਮ ਹੁਣ ਜਲਦੀ ਹੀ 7 ਸਤੰਬਰ ਤੋਂ ਤੁਹਾਡੇ ਆਪਣੇ OTT ਪਲੇਟਫਾਰਮ ਚੌਪਾਲ ‘ਤੇ ਆਉਣ ਜਾ ਰਹੀ ਹੈ। ਜਿਨ੍ਹਾਂ ਪ੍ਰਸ਼ੰਸਕਾਂ ਨੇ ਇਹ ਫ਼ਿਲਮ ਦੇਖੀ ਹੋਈ ਹੈ, ਉਹ ਹੁਣ ਇਸ ਫਿਲਮ ਨੂੰ ਦੁਬਾਰਾ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਦੇਖ ਸਕਦੇ ਹਨ।
ਇਸਨੂੰ ਚੌਪਾਲ ‘ਤੇ ਦੇਖਣ ਦਾ ਇਕ ਹੋਰ ਕਾਰਨ ਇਸਦੀ ਸ਼ਾਨਦਾਰ ਸਟਾਰ ਕਾਸਟ ਹੈ ਜੋ ਤੁਹਾਨੂੰ ਇਹ ਫ਼ਿਲਮ ਵੇਖਣ ਲਈ ਲੁਭਾਉਂਦੀ ਹੈ। ਸਾਡੇ ਕੋਲ ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਕਵਿਤਾ ਕੌਸ਼ਿਕ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ, ਕਰਮਜੀਤ ਅਨਮੋਲ, ਸ਼ਿੰਦਾ ਗਰੇਵਾਲ ਅਤੇ ਕਈ ਹੋਰ ਪ੍ਰਤਿਭਾਸ਼ਾਲੀ ਕਲਾਕਾਰ ਹਨ। ਇਹ ਕਾਮੇਡੀ ਫ਼ਿਲਮ ਹਾਸੇ ਨਾਲ਼ ਤੁਹਾਡੇ ਢਿੱਡੀਂ ਪੀੜਾਂ ਪਾ ਦੇਵੇਗੀ ਕਿਉਂਕਿ ਇਸ ਵਿੱਚ ਮਜ਼ੇਦਾਰ ਪੰਚ ਹਨ।
ਚੌਪਾਲ ਦੇ ਚੀਫ ਕੰਟੈਂਟ ਅਫ਼ਸਰ, ਨਿਤਿਨ ਗੁਪਤਾ, ਨੇ ਟਿੱਪਣੀ ਕੀਤੀ ਕਿ “ਅਸੀਂ ਸੱਚਮੁੱਚ ਬਹੁਤ ਖੁਸ਼ ਹਾਂ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਪੰਜਾਬੀ ਫ਼ਿਲਮ ਤੁਹਾਡੇ ਆਪਣੇ ਪਲੇਟਫਾਰਮ ਚੌਪਾਲ ‘ਤੇ ਆਉਣ ਜਾ ਰਹੀ ਹੈ। ਚੋਪਾਲ ਇੱਕ ਪਰਿਵਾਰਕ ਤੇ ਮਨੋਰੰਜਕ ਪਲੇਟਫਾਰਮ ਹੈ, ਜੋ ਤੁਹਾਡੇ ਲਈ ਤੁਹਾਡੇ ਫ਼ੋਨ ਅਤੇ ਟੀਵੀ ‘ਤੇ ਵਧੀਆ ਕੰਟੈਂਟ ਲਿਆਉਣ ਲਈ ਹਾਜ਼ਰ ਹੈ। ਚੌਪਾਲ ਤੁਹਾਡੇ ਲਈ ਅਜਿਹਾ ਹੀ ਹੋਰ ਵਿਸ਼ਵ ਪੱਧਰੀ ਕੰਟੈਂਟ ਲੈ ਕੇ ਆਉਣ ਦਾ ਵਾਅਦਾ ਕਰਦਾ ਹੈ।
ਚੌਪਾਲ ਸਾਰੀਆਂ ਨਵੀਆਂ ਅਤੇ ਪ੍ਰਸਿੱਧ ਫ਼ਿਲਮਾਂ ਤੇ ਵੈੱਬ ਸੀਰੀਜ਼ ਨੂੰ ਤਿੰਨ ਭਾਸ਼ਾਵਾਂ ਪੰਜਾਬੀ, ਹਰਿਆਣਵੀ ਅਤੇ ਭੋਜਪੁਰੀ ਵਿੱਚ ਲੈ ਕੇ ਆਉਣ ਵਾਲ਼ਾ ਇੱਕੋ ਹੀ ਪਲੇਟਫਾਰਮ ਹੈ। ਨਵੇਂ ਆ ਰਹੇ ਕੰਟੈਂਟ ਵਿੱਚ ਸ਼ਿਕਾਰੀ, ਕਲੀ ਜੋਟਾ, ਪੰਛੀ, ਆਊਟਲਾਅ, ਕੈਰੀ ਆਨ ਜੱਟਾ 3 ਅਤੇ ਹੋਰ ਕਈ ਫ਼ਿਲਮਾਂ ਸ਼ਾਮਿਲ ਹਨ। ਚੌਪਾਲ ਸਭ ਤੋਂ ਵਧੀਆ ਮਨੋਰੰਜਨ ਕਰਨ ਵਾਲਾ ਐਪ ਹੈ ਕਿਉਂਕਿ ਇਹ ਵਿਗਿਆਪਨ-ਮੁਕਤ ਹੈ, ਇਸ ਤੇ ਕੰਟੈਂਟ ਆਫਲਾਈਨ ਅਤੇ ਇੱਕ ਤੋਂ ਜ਼ਿਆਦਾ ਪ੍ਰੋਫਾਈਲਾਂ ਬਣਾ ਕੇ ਬਿਨਾਂ ਕਿਸੇ ਰੁਕਾਵਟ ਤੋਂ ਵਿਸ਼ਵ ਭਰ ਵਿੱਚ ਕਿਤੇ ਵੀ ਵੇਖਿਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: