Case registered against Pamma Dumewal : Pamma Dumewal ਜੋ ਕੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਉਹਨਾਂ ਨੇ ਹੁਣ ਤੱਕ ਕਾਫੀ ਹਿੱਟ ਗੀਤ ਦਿੱਤੇ ਹਨ। ਜਿਨ੍ਹਾਂ ਨੂੰ ਅੱਜ ਵੀ ਫੈਨਸ ਨੂੰ ਕਾਫੀ ਪਸੰਦ ਕਰਦੇ ਹਨ । ਜਾਣਕਾਰੀ ਅਨੁਸਾਰ ਕੱਲ੍ਹ ਕਿਸਾਨੀ ਅੰਦੋਲਨ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ‘ਚ ਉਹਨਾਂ ਨੇ ਹਾਜ਼ਰੀ ਲਗਵਾਈ ਸੀ ਜਿੱਥੇ ਉਹਨਾਂ ਵਲੋਂ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਇਆ ਗਿਆ ਸੀ। ਦੱਸਣਯੋਗ ਹੈ ਕੀ ਪੰਮਾ ਡੁਮੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ – ਅੱਜ ਕਿਸਾਨ ਰੈਲੀ ‘ਚ ਪ੍ਰੋਗਰਾਮ ਲਾਉਣ ਕਰਕੇ ਮੇਰੇ ਤੇ ਸਾਰੇ ਸੰਗੀਤਕ ਪਰਿਵਾਰ ਤੇ ਪਰਚਾ ਦੇ ਦਿੱਤਾ ਗਿਆ ਹੈ , ਸ਼ੁਕਰਾਨਾ ਪ੍ਰਸ਼ਾਸਨ ਦਾ। ਕਿਸਾਨ ਦਾ ਪੁੱਤ ਹਾਂ ਆਖਰੀ ਸਾਹ ਤੱਕ ਅੰਦੋਲਨ ਦੇ ਵਿੱਚ ਆਪਣਾ ਬਣਦਾ ਸਹਿਯੋਗ ਪਾਉਂਦਾ ਰਹਾਂਗਾ।
ਦੱਸ ਦੇਈਏ ਕਿ ਉਹਨਾਂ ਦੇ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਿਸਾਨ ਰੈਲੀ ਤੋਂ ਇਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੁਝ ਸਤਿਕਾਰਤ ਬੋਲ ਬੋਲਦੇ ਹੋਏ ਨਜ਼ਰ ਆ ਰਹੇ ਹਨ। ਜਿਸ ਤੋਂ ਇਲਾਵਾ ਉਹਨਾਂ ਨੇ ਹੁਣ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਕ ਕਵਿਤਾ ਵੀ ਸਾਂਝੀ ਕੀਤੀ ਹੈ ਜਿਸ ਰਾਹੀਂ ਉਹ ਆਪਣੇ ਅੰਦਾਜ ਦੇ ਨਾਲ ਕਿਸਾਨ ਅੰਦੋਲਨ ਨੂੰ ਸੁਪੋਰਟ ਕਰ ਰਹੇ ਹਨ।