ਕਾਮੇਡੀ ਫਿਲਮ ‘ਸਰਕਸ’ ਦਾ ਧਮਾਕੇਦਾਰ ਟਰੇਲਰ ਰਿਲੀਜ਼ ਹੋ ਗਿਆ ਹੈ। ਰੋਹਿਤ ਸ਼ੈੱਟੀ ਨੇ ਸਾਲ 2022 ਦੇ ਅੰਤ ਤੋਂ ਪਹਿਲਾਂ ਹੀ ਆਪਣਾ ਧਮਾਕਾ ਕਰ ਲਿਆ ਹੈ। ਫਿਲਮ ‘ਸਰਕਸ‘ ਦਾ ਟ੍ਰੇਲਰ ਕਾਮੇਡੀ ਨਾਲ ਭਰਪੂਰ ਹੈ। ਇਸ ਫਿਲਮ ਰਾਹੀਂ ਰਣਵੀਰ ਸਿੰਘ ਨੇ ਡਬਲ ਧਮਾਕਾ ਕੀਤਾ ਹੈ। ਇਸ ਦੇ ਨਾਲ ਹੀ ਦੀਪਿਕਾ ਪਾਦੁਕੋਣ ਨੇ ਵੀ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ।

ਸਰਕਸ’ ਦੇ ਟ੍ਰੇਲਰ ‘ਚ ਬਾਲੀਵੁੱਡ ਸਟਾਰ ਰਣਵੀਰ ਸਿੰਘ ਤੋਂ ਇਲਾਵਾ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਅਤੇ ਪੂਜਾ ਹੇਗੜੇ ਦੇ ਕਿਰਦਾਰ ਵੀ ਦਰਸ਼ਕਾਂ ਨੂੰ ਖੂਬ ਪਸੰਦ ਕਰ ਰਹੇ ਹਨ। ਹੁਣ ਤੱਕ ਤੁਸੀਂ ਰਣਵੀਰ ਸਿੰਘ ਨੂੰ ਫਿਲਮਾਂ ਵਿੱਚ ਐਕਸ਼ਨ ਅਤੇ ਕਾਮੇਡੀ ਭੂਮਿਕਾਵਾਂ ਵਿੱਚ ਦੇਖਿਆ ਹੋਵੇਗਾ। ਇਸ ਵਾਰ ‘ਸਰਕਸ’ ‘ਚ ਰਣਵੀਰ ਇਕ ਵੱਖਰੇ ਰੂਪ ‘ਚ ਨਜ਼ਰ ਆਏ ਹਨ।
ਰਣਵੀਰ ਦੋਹਰੀ ਭੂਮਿਕਾ ਨਿਭਾਅ ਰਹੇ ਹਨ। ਟ੍ਰੇਲਰ ‘ਚ ਅਦਾਕਾਰ ਇਲੈਕਟ੍ਰਿਕ ਮੈਨ ਬਣ ਕੇ ਪ੍ਰਸ਼ੰਸਕਾਂ ਨੂੰ ਹਾਸੇ ਦੀ ਲਹਿਰ ਦੇਣ ਜਾ ਰਿਹਾ ਹੈ। ਫਿਲਮ ‘ਚ ਕਈ ਸਿਤਾਰੇ ਇਕੱਠੇ ਨਜ਼ਰ ਆ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਰੀਅਲ ਲਾਈਫ ਪਾਰਟਨਰ, ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਇਕ ਵਾਰ ਫਿਰ ਤੋਂ ਪਰਦੇ ‘ਤੇ ਇਕੱਠੇ ਨਜ਼ਰ ਆਉਣਗੇ। ਟ੍ਰੇਲਰ ਦੇ ਅੰਤ ਵਿੱਚ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਸਰਪ੍ਰਾਈਜ਼ ਮਿਲਿਆ ਹੈ। ਦੀਪਿਕਾ ਪਾਦੁਕੋਣ ਨੇ ਫਿਲਮ ਦੇ ਆਈਟਮ ਗੀਤ ਵਿੱਚ ਐਂਟਰੀ ਕੀਤੀ ਹੈ। ਦੀਪਿਕਾ ਨੇ ਆਪਣੀ ਅਦਾਕਾਰੀ ਨਾਲ ਰਣਵੀਰ ਦੇ ਨਾਲ-ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਦੀਪਿਕਾ ਤੋਂ ਇਲਾਵਾ ਫਿਲਮ ‘ਚ ਅਜੈ ਦੇਵਗਨ ਦਾ ਵੀ ਕੈਮਿਓ ਹੈ।






















