complaint against vicky katrina: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦੀਆਂ ਤਿਆਰੀਆਂ ਸਵਾਈ ਮਾਧੋਪੁਰ ਦੇ ਸਿਕਸ ਸੈਂਸ ਬਰਵਾੜਾ ਫੋਰਟ ਹੋਟਲ ਵਿੱਚ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਸਵਾਈ ਮਾਧੋਪੁਰ ਦੇ ਇੱਕ ਵਕੀਲ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਵਾਈ ਮਾਧੋਪੁਰ ਵਿੱਚ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਸਮੇਤ ਹੋਟਲ ਪ੍ਰਬੰਧਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਨੇਤਰਬਿੰਦ ਸਿੰਘ ਜਾਦੌਣ ਨੇ ਦੱਸਿਆ ਕਿ ਚੌਥ ਮਾਤਾ ਦਾ ਮੰਦਰ ਇਤਿਹਾਸਕ ਮੰਦਰ ਹੈ, ਜਿਸ ‘ਚ ਰੋਜ਼ਾਨਾ ਕਈ ਸ਼ਰਧਾਲੂ ਦਰਸ਼ਨ ਅਤੇ ਆਰਤੀ ਕਰਨ ਆਉਂਦੇ ਹਨ। ਹੋਟਲ ਸਿਕਸ ਸੈਂਸ ਮੈਨੇਜਮੈਂਟ ਵੱਲੋਂ 6 ਦਸੰਬਰ ਤੋਂ 12 ਦਸੰਬਰ ਤੱਕ ਚੌਥ ਮਾਤਾ ਮੁੱਖ ਮਾਰਗ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਰਧਾਲੂਆਂ ਦੀਆਂ ਭਾਵਨਾਵਾਂ ਅਤੇ ਸਮੱਸਿਆਵਾਂ ਦੇ ਮੱਦੇਨਜ਼ਰ ਵਕੀਲ ਵੱਲੋਂ ਜ਼ਿਲ੍ਹਾ ਸੇਵਾ ਅਥਾਰਟੀ ਸਵਾਈ ਮਾਧੋਪੁਰ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦਰਖਾਸਤ ਦੇ ਕੇ ਵਕੀਲ ਨੇ ਮੰਗ ਕੀਤੀ ਹੈ ਕਿ ਲੋਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਇਸ ਰੂਟ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਜਾਵੇ।
ਕੈਟਰੀਨਾ ਅਤੇ ਵਿੱਕੀ ਕੌਸ਼ਲ ਦਾ ਪਰਿਵਾਰ ਕਿਲੇ ਪਹੁੰਚ ਗਿਆ ਹੈ। ਸਾਰਿਆਂ ਨੂੰ 6 ਦਸੰਬਰ ਨੂੰ ਮੁੰਬਈ ਦੇ ਕਾਲੀਨਾ ਏਅਰਪੋਰਟ ‘ਤੇ ਦੇਖਿਆ ਗਿਆ। ਵਿੱਕੀ ਕੌਸ਼ਲ ਟਰਾਊਜ਼ਰ ਅਤੇ ਪ੍ਰਿੰਟਿਡ ਕਮੀਜ਼ ਵਿੱਚ ਨਜ਼ਰ ਆਏ। ਇਸ ਦੇ ਨਾਲ ਹੀ ਕੈਟਰੀਨਾ ਕੈਫ ਪੀਲੇ ਰੰਗ ਦੇ ਸ਼ਰਾਰੇ ‘ਚ ਨਜ਼ਰ ਆਈ। ਦੋਵੇਂ 9 ਦਸੰਬਰ ਨੂੰ ਵਿਆਹ ਕਰਵਾਉਣਗੇ । ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਇਸ ਤੋਂ ਇਲਾਵਾ ਜੇਕਰ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ ਡਾਈਟ ਦੀ ਗੱਲ ਕਰੀਏ ਤਾਂ ਦੋਵੇਂ ਨੋ ਕਾਰਬ ਡਾਈਟ ‘ਤੇ ਹਨ। ਦੋਵਾਂ ਦੇ ਕਰੀਬੀ ਦੋਸਤ ਅਤੇ ਇੰਡਸਟਰੀ ਦੇ ਸੈਲੇਬਸ ਵਿਆਹ ਲਈ ਏਅਰਪੋਰਟ ਪਹੁੰਚ ਰਹੇ ਹਨ, ਜਿੱਥੋਂ ਸਾਰੇ ਵਿਆਹ ਵਾਲੇ ਸਥਾਨ ਲਈ ਰਵਾਨਾ ਹੋਣਗੇ। ਏਅਰਪੋਰਟ ‘ਤੇ ਪਰਿਵਾਰ ਅਤੇ ਕਰੀਬੀ ਦੋਸਤਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ।