Death of Sardool Sikandar : ਪੰਜਾਬੀ ਇੰਡਸਟਰੀ ਨੂੰ ਸਾਡੇ ਮਸ਼ਹੂਰ ਕਲਾਕਾਰ ਸਰਦੂਲ ਸਿਕੰਦਰ ਦੀ ਮੌਤ ਨਾਲ ਬਹੁਤ ਵੱਡਾ ਘਾਟਾ ਪੈ ਗਿਆ ਹੈ। ਸਰਦੂਲ ਸਿਕੰਦਰ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਹੋਏ ਹਨ। ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਉੱਚੇ ਪੱਧਰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਲੈ ਕੇ ਆਂਦਾ ਹੈ। ਪਿਛਲੇ ਲਗਭਗ ਡੇਢ ਮਹੀਨੇ ਤੋਂ ਮੋਹਾਲੀ ਦੇ ਫੇਜ਼-8 ਦੇ ਵਿੱਚ ਫੋਰਟਿਸ ਹਸਪਤਾਲ ਦੇ ਵਿੱਚ ਓਫ ਕੋਰੋਨਾ ਮਹਾਮਾਰੀ ਦਾ ਇਲਾਜ ਕਰਵਾ ਰਹੇ ਸਨ ਤੇ ਜਿਸ ਕਾਰਨ ਕੱਲ੍ਹ ਉਹਨਾਂ ਦੀ ਮੌਤ ਹੋ ਚੁੱਕੀ ਹੈ।
ਸਰਦੂਲ ਸਿਕੰਦਰ ਦੀ ਇਸ ਬੇਵਕਤੀ ਮੌਤ ਨੇ ਪੰਜਾਬੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ ਸਾਰੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਸਹਾਈ ਹੋਈ ਹੈ। ਸਰਦੂਲ ਸਿਕੰਦਰ ਦੀ ਇਸ ਮੌਤ ਤੇ ਦੇਸ਼-ਵਿਦੇਸ਼ਾ ਵਿੱਚ ਨਾਮੀ ਕਲਾਕਾਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋਗ ਪ੍ਰਗਟ ਕਰਨ ਵਾਲਿਆਂ ਵਿੱਚ ਹਰਪ੍ਰੀਤ ਰੰਧਾਵਾ ,ਜੱਸਾ ਸਿੰਘ , ਉਪਿੰਦਰ ਮਠਾੜੂ ,ਤਰਸੇਮ ਮੱਲਾ , ਪੰਮਾ , ਤੇ ਹੋਰ ਵੀ ਬਹੁਤ ਸਾਰੇ ਨਾਮੀ ਕਲਾਕਾਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ।
ਸਰਦੂਲ ਸਿਕੰਦਰ ਪਿਛਲੇ ਡੇਢ ਮਹੀਨੇ ਤੋਂ ਹਸਪਤਾਲ ਵਿਚ ਦਾਖ਼ਲ ਹਨ ਤੇ ਹਸਪਤਾਲ ਵੱਲ ਉਹਨਾਂ ਦਾ ਕਰੀਬ 10 ਲੱਖ ਰੁਪਏ ਦਾ ਬਕਾਇਆ ਸੀ। ਇਸ ਸੰਬੰਦੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕੀ 10 ਲੱਖ ਰੁਪਏ ਦੀ ਅਦਾਇਗੀ ਉਹਨਾਂ ਦੀ ਸਰਕਾਰ ਵਲੋਂ ਕੀਤੀ ਜਾਵੇਗੀ। ਮੁਖ ਮੰਤਰੀ ਨੇ ਆਖਿਆ ਕਿ ਇਹ ਸਾਨੂ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਉਹ ਪਿਛਲੇ ਦਿਨੀ ਹੀ ਕੋਰੋਨਾ ਪੋਸਿਟਿਵ ਪਾਏ ਗਏ ਸਨ ਤੇ ਜਿਸ ਕਾਰਨ ਉਹਨਾਂ ਦਾ ਇਲਾਜ ਫੋਰਟਿਸ ਹਸਪਤਾਲ ਦੇ ਵਿੱਚ ਚਲ ਰਿਹਾ ਸੀ। ਓਹਨਾ ਦੀ ਮੌਤ ਨਾਲ ਆਮ ਲੋਕਾਂ ਦੇ ਨਾਲ ਨਾਲ ਬਹੁਤ ਸਾਰੇ ਸਿਆਤਰਿਆ ਨੂੰ ਵੀ ਧੱਕਾ ਲਗਾ ਹੈ ਤੇ ਉਹਨਾਂ ਦੇ ਪਰਿਵਾਰ ਵਿੱਚ ਵੀ ਸੋਗ ਦੀ ਲਹਿਰ ਹੈ।