Deep Sidhu angry with farmer leaders : ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਲਗਾਤਰ ਦਿੱਲੀ ਸ਼ਾਂਤਮਈ ਢੰਗ ਨਾਲ ਧਾਰਨਾ ਪ੍ਰਦਰਸ਼ਨ ਕਰ ਰਹੇ ਹਨ ਤਾ ਕਿ ਖ਼ੇਤੀ ਵਿਰੁੱਧ ਪਾਸ ਕੀਤੇ ਕਾਨੂੰਨ ਰੱਧ ਹੋ ਸਕਣ। ਇਸ ਅੰਦੋਲਨ ਨੂੰ ਲੈ ਕੇ 26 ਜਨਵਰੀ ਦੇ ਗਣਤੰਤਰ ਦਿਵਸ ਦੇ ਮੋਕੇ ਤੇ ਦਿੱਲੀ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਸੀ ਤੇ ਕੇਂਦਰ ਦੇ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ ਸੀ। ਇਸ ਦੌਰਾਨ ਵੱਖ – ਵੱਖ ਸੂਬਿਆਂ ਤੋਂ ਲੋਕ ਟਰੈਕਟਰ ਲੈ ਕੇ ਧਰਨੇ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਏ ਸਨ। ਇਸ ਦੌਰਾਨ ਹਿੰਸਕ ਝੜਪ ਵੀ ਹੋਈ ਜਿਸ ਤੇ ਕਾਫੀ ਵੱਡਾ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ। ਇਸ ਹਿੰਸਕ ਝੜਪ ਨੂੰ ਦੇਖ ਕੇ ਆਮ ਲੋਕਾਂ ਦੇ ਵਿੱਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ।
ਦੱਸ ਦੇਈਏ ਕਿ ਲਾਲ ਕਿਲ੍ਹੇ ਤੇ ਖ਼ਾਲਸਾ ਪੰਥ ਦਾ ਕੇਸਰੀ ਝੰਡਾ ਲਗਾਉਣ ਤੇ ਲੋਕਾਂ ਨੂੰ ਭੜਕਾਉਣ ਲਾਇ ਦੀਪ ਸਿੱਧੂ ਨੂੰ ਜਿੰਮੇਵਾਰ ਆਖਿਆ ਜਾ ਰਿਹਾ ਹੈ। ਜਿਸ ਦੇ ਚਲਦੇ ਦੀਪ ਸਿੱਧੂ ਨੇ ਸੋਸ਼ਲ ਮੀਡਿਆ ਤੇ ਲਾਈਵ ਹੋ ਕੇ ਆਪਣੀ ਸਫਾਈ ਦਿੱਤੀ ਤੇ ਕਿਸਾਨ ਆਗੂਆਂ ਨੂੰ ਚੇਤਾਵਨੀ ਦਿੰਦੇ ਹੋਏ ਨਜ਼ਰ ਆਏ ਜਿਸ ਵਿੱਚ ਓਹਨਾ ਨੇ ਕਿਹਾ ਕਿ – ਤੁਸੀ ਤਾ ਮੇਨੂ ਗੱਦਾਰ ਹੋਣ ਦਾ ਸਰਟੀਫਿਕੇਟ ਦੇ ਦਿੱਤਾ ਹੈ , ਪਰ ਜੇ ਮਈ ਤੁਹਾਡੀਆਂ ਪੋਲਾਂ ਖੋਲ੍ਹਣ ਤੇ ਆਇਆ ਤਾ ਤੁਹਾਨੂੰ ਦਿੱਲੀ ਤੋਂ ਭੱਜਣ ਲਾਇ ਰਾਹ ਵੀ ਨੀ ਮਿਲਣਾ। ਦੀਪ ਸਿੱਧੂ ਨੇ ਕਿਹਾ ਕਿ ਤੁਹਾਨੂੰ ਤਾ ਸਾਡੇ ਤੇ ਮਾਣ ਹੋਣਾ ਚਾਹੀਦਾ ਹੈ , ਕਿ ਅਸੀਂ ਇਹ ਕੰਮ ਕੀਤਾ ਪਰ ਤੁਸੀ ਤਾ ਸਾਨੂੰ ਦੋਸ਼ੀ ਠਹਿਰਾ ਰਹੇ ਹੋ।
ਕੁੱਝ ਲੋਕ ਕਹਿ ਰਹੇ ਸਨ ਕਿ ਦੀਪ ਸਿੱਧੂ ਮੋਟਰਸਾਈਕਲ ਤੇ ਬਾਥ ਕੇ ਭੱਜ ਗਿਆ ਪਰ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਉਂਦਾ ਹਾਂ ਕਿ ਦੇਖੋ ਮਈ ਟ੍ਰੈਕਟਰ ਤੇ ਬਾਥ ਕੇ ਲਾਈਵ ਹੋਇਆ ਹਾਂ। , ਮੈ ਕਿਤੇ ਵੀ ਭੱਜਿਆ ਨਹੀਂ। ਸਿੱਧੂ ਨੇ ਕਿਹਾ ਕਿ ਮੇਨੂ ਲਾਈਵ ਹੋਣਾ ਪਿਆ ਕਿਉਕਿ ਮੇਰੇ ਖ਼ਿਲਾਫ਼ ਨਫਰਤ ਫੈਲਾਈ ਜਾ ਰਹੀ ਹੈ। ਬਹੁਤ ਕੁੱਝ ਕਿਹਾ ਜਾ ਰਿਹਾ ਹੈ ਮੇਰੇ ਵਾਰੇ ਮੈ ਬਹੁਤ ਦੀਨਾ ਤੋਂ ਇਹ ਸਭ ਕੁੱਝ ਸਹਿਣ ਕਰ ਰਿਹਾ ਹਾਂ। ਕਿਉਕਿ ਮਈ ਨਹੀਂ ਚਾਉਂਦਾ ਕਿ ਸਾਡੇ ਸੰਗਰਸ਼ ਨੂੰ ਕੋਈ ਠੇਸ ਪਹੁੰਚੇ ਪਰ ਤੁਸੀ ਜਿਸ ਪੜਾਅ ਤੇ ਆ ਗਏ ਹੋ ਓਥੇ ਕੁੱਝ ਗੱਲਾਂ ਕਰਨੀਆਂ ਬਹੁਤ ਜਰੂਰੀ ਹੋ ਗਈਆਂ ਸਨ।
ਦੀਪ ਸਿੱਧੂ ਨੇ ਕਿਹਾ ਉਸ ਸਮੇ ਸਥਿਤੀ ਕੁੱਝ ਅਜੇਹੀ ਹੋ ਗਈ ਸੀ ਕਿ ਜਦੋ ਓਥੇ ਕਿਸਾਨ ਆਗੂ ਨਹੀਂ ਸਨ ਚਲੇ ਗਏ ਸਨ। ਉਸ ਤੋਂ ਬਾਅਦ ਨਿਹੰਗ ਜਥੇਬੰਦੀਆਂ ਨੇ ਮੇਨੂ ਬੁਲਾਇਆ ਤੇ ਹਾਲਤ ਖ਼ਰਾਬ ਹੋਣ ਬਾਰੇ ਗੱਲ ਕੀਤੀ। ਮੈ ਕਿਸਾਨਾਂ ਦਾ ਸਮਰਥਨ ਕੀਤਾ। ਉਸ ਨੇ ਕਿਹਾ ਜਦੋ ਅਸੀਂ ਲਾਲ ਕਿਲ੍ਹੇ ਤੇ ਪਹੁੰਚੇ ਓਥੇ ਗੇਟ ਟੁੱਟ ਚੁੱਕਿਆ ਸੀ। ਜਦੋ ਅਸੀਂ ਪਹੁੰਚੇ ਤਾ ਪਹਿਲਾ ਹਨ ਹਜਾਰਾਂ ਦੀ ਗਿਣਤੀ ਦੇ ਵਿੱਚ ਲੋਕ ਖੜ੍ਹੇ ਹੋਏ ਸਨ ਤੇ ਟਰੈਕਟਰ ਖੜੇ ਹੋਏ ਸਨ। ਮੈ ਕਿਲ੍ਹੇ ਦੇ ਅੰਦਰ ਪਹੁੰਚਿਆ ਤਾ ਉੱਥੇ ਕੋਈ ਵੀ ਕਿਸਾਨ ਨਜ਼ਰ ਨਹੀਂ ਆਇਆ। ਦੀਪ ਸਿੱਧੂ ਨੇ ਕਿਹਾ ਕਿ ਅਸੀਂ ਕਿਸੇ ਵੀ ਤਰਾਂ ਦਾ ਕੋਈ ਹਿੰਸਕ ਕਦਮ ਨਹੀਂ ਚੁੱਕਿਆ ਨਾ ਕਿਸੇ ਨੂੰ ਨੁਕਸਾਨ ਪਹੁੰਚਾਇਆ ਅਸੀਂ ਸਿਰਫ ਆਪਣਾ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਚਾਉਂਦੇ ਸੀ ਕਿ ਸਾਨੂੰ ਸਾਡੇ ਅਧਿਕਾਰ ਦਿਤੇ ਜਾਣ ਪਿਛਲੇ ਸਮੇ ਤੋਂ ਜੋ ਹੋ ਰਿਹਾ ਹੈ ਉਹ ਸਭ ਬੰਦ ਹੋਵੇ , ਵਾਰ – ਵਾਰ ਸਾਡਾ ਹਰ ਵਾਰ ਅਪਮਾਨ ਕੀਤਾ ਜਾਂਦਾ ਰਿਹਾ ਹੈ। ਇਸ ਸਭ ਦੇ ਚਲਦੇ ਦੀਪ ਸਿੱਧੂ ਤੇ ਵੀ ਇਸ ਕੇਸ ਵਿੱਚ ਐਫ.ਆਈ.ਆਰ ਦਰਜ਼ ਹੈ।