Deep Sidhu arrived at : ਜਿੱਥੇ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਘਟਨਾ ਮਾਮਲੇ ਦੀ ਦੂਜੀ FIR ਵਿੱਚ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਜ਼ਮਾਨਤ ਮਿਲ ਗਈ ਹੈ। ਦਿੱਲੀ ਦੀ ਇੱਕ ਅਦਾਲਤ ਨੇ ਦੀਪ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਹੈ । ਜਿਸ ਤੋਂ ਬਾਅਦ ਉਹ ਹੁਣ ਜੇਲ੍ਹ ਤੋਂ ਬਾਹਰ ਆ ਗਏ ਹਨ । ਜਿਸ ਦੇ ਚਲਦੇ ਰਿਹਾਈ ਤੋਂ ਬਾਅਦ ਦੀਪ ਸਿੱਧੂ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਤੇ ਜਿੱਥੇ ਉਹਨਾਂ ਨੇ ਇੱਕ ਵੱਡਾ ਬਿਆਨ ਵੀ ਦਿੱਤਾ ਹੈ – ਉਹਨਾਂ ਨੇ ਕਿਹਾ ਕਿ ਮੈਂ ਅੱਜ ਦਰਬਾਰ ਸਾਹਿਬ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਆਇਆ ਹਾਂ। ਉਹਨਾਂ ਨੇ ਕਿਹਾ ਗੁਰੂ ਰਾਮਦਾਸ ਮਹਾਰਾਜ ਨੇ ਸਿਰ ਤੇ ਹੱਥ ਦੇ ਕੇ ਰੱਖਿਆ ਹੈ। ਨਾਲ ਹੀ ਉਹਨਾਂ ਨੇ ਕਿਹਾ ਇਸ ਮਹਾਂਮਾਰੀ ਤੋਂ ਬਚਨ ਲਈ ਅੱਜ ਅਰਦਾਸ ਕਰਾਂਗੇ ਤੇ ਸਾਡੇ ਚਲ ਰਹੇ ਕਿਸਾਨੀ ਅੰਦੋਲਨ ਦੀ ਚੜ੍ਹਦੀਕਲਾ ਲਈ ਵੀ ਅਰਦਾਸ ਕਰਾਂਗੇ। ਨਾਲ ਹੀ ਉਹਨਾਂ ਨੇ ਆਪਣੇ ਜੇਲ੍ਹ ਦੇ ਸਫ਼ਰ ਦੱਸਦੇ ਹੋਏ ਉਹਨਾਂ ਕਿਹਾ ਕਿ – ਸਾਡੇ ਸਿਰ ਤੇ ਸ਼ਹੀਦਾਂ ਸਿੰਘਾਂ ਦਾ ਹੱਥ ਰਿਹਾ ਹੈ , ਮੈਨੂੰ ਨਹੀਂ ਸੀ ਲਗਦਾ ਮੈਂ ਇੰਨੀ ਜਲਦੀ ਜੇਲ੍ਹ ਤੋਂ ਬਾਹਰ ਆ ਜਾਵਾਂਗਾ।
ਨਾਲ ਹੀ ਉਹਨਾਂ ਨੇ ਕਿਹਾ ਜਿਹੜੀ ਮੋਟਰਸਾਈਕਲ ਲੈ ਕੇ ਜਾਂ ਨੂੰ ਬਹੁਤ ਹੀ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਦੂਜੇ ਪਾਸੇ ਉਹਨਾਂ ਨੇ ਉਹਨਾਂ ਨੇ ਕਿਹਾ ਸਨੀ ਦਿਓਲ ਬਾਈ ਨਾਲ ਅਸੀਂ ਇਲੈਕਸ਼ਨ ਲੜ ਕੇ ਗਏ ਹਾਂ ਪਰ ਅੱਜ ਕੋਈ ਨਾਤਾ ਹੀ ਨਹੀਂ ਹੈ। ਜੇਕਰ ਮੈਂ ਸਰਕਾਰ ਦਾ ਬੰਦਾ ਹੁੰਦਾ ਤਾ ਮੇਰੇ ਸਿਰ ਐਨੇ ਕੇਸ ਨਾ ਪੈਂਦੇ। ਨਾਲ ਹੀ ਉਹਨਾਂ ਕਿਹਾ ਮੈਂ ਉਹਨਾਂ ਬੰਦਿਆਂ ਦਾ ਦੇਣ ਨਹੀਂ ਦੇ ਸਕਦਾ ਜੋ ਮੇਰੇ ਹੱਕ ਵਿੱਚ ਖੜੇ ਸਨ। ਨਾਲ ਹੀ ਉਹਨਾਂ ਕਿਹਾ ਕਿ – ਸਾਡੇ ਗੁਰੂਆਂ ਨੇ ਸਾਡੇ ਅੰਦਰ ਜੋ ਚਿਣਗ ਲਾਈ ਹੈ ਉਹ ਸਭ ਅੱਜ ਸਾਡੇ ਯੂਥ ਦੇ ਵਿੱਚ ਦਿੱਖ ਰਹੀਂ ਹੈ। ਉਹਨਾਂ ਨੇ ਆਪਣੇ ਸਫ਼ਰ ਬਾਰੇ ਦਸਦੇ ਹੋਏ ਕਿਹਾ ਕਿ ਮੈਨੂੰ ਹੁਣ ਬਹੁਤ ਅਜੀਬ ਲੱਗ ਰਿਹਾ ਹੈ। ਬਹੁਤ ਸਾਰੇ ਲੋਕਾਂ ਵਲੋਂ ਮੈਨੂੰ ਪਿਆਰ ਮਿਲਿਆ ਹੈ ਤੇ ਮੈ ਸਭ ਦਾ ਸ਼ੁਕਰਗੁਜ਼ਾਰ ਹਾਂ। ਉਹਨਾਂ ਨੇ ਦੱਸਿਆ ਕਿ ਜੱਦ ਆਪਣੇ ਹੀ ਲੋਕਾਂ ਦੇ ਵਲੋਂ ਤੋਹਮਤਾਂ ਲੱਗਣ ਤਾ ਬੰਦੇ ਨੂੰ ਸੱਟ ਜ਼ਰੂਰ ਵੱਜਦੀ ਹੈ। ਪਰ ਅੱਜ ਮੈਨੂੰ ਬਹੁਤ ਪਿਆਰ ਮਿਲ ਰਿਹਾ ਹੈ ਮੈ ਆਪਣੇ ਲੋਕਾਂ ਦਾ ਦੇਣ ਨਹੀਂ ਦੇ ਸਕਦਾ। ਉਹਨਾਂ ਕਿਹਾ ਮੈ ਤਾ ਆਪਣੇ ਲੋਕਾਂ ਨੂੰ ਪਿਆਰ ਕਰਦਾ ਹਾਂ ਇੱਕ humanist ਹਾਂ।
ਇਹ ਵੀ ਦੇਖੋ : ਇਹ ਲਾੜਾ ਵਿਆਹ ਛੱਡ ਫੇਰਿਆ ਤੋਂ ਪਹਿਲਾਂ ਥੈਲੇਸੀਮੀਆ ਦੇ ਮਰੀਜਾਂ ਨੂੰ ਬਲੱਡ ਦੇਣ ਪਹੁੰਚਿਆ