deep sidhu at darbar sahib : ਸਾਕਾ ਨੀਲਾ ਤਾਰਾ ਦੀ ਬਰਸੀ ਤੇ ਅੱਜ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦੀਪ ਸਿੱਧੂ ਵੀ ਦਰਬਾਰ ਸਾਹਿਬ ਨਤਮਸਤਕ ਹੋਏ ਹਨ। ਇਸ ਦੌਰਾਨ ਦੀਪ ਸਿੱਧੂ ਨਾਲ ਡਾ : ਸੁਖਪ੍ਰੀਤ ਉਧੁਕੇ ਵੀ ਅਕਾਲ ਤਖ਼ਤ ਸਾਹਿਬ ਪਹੁੰਚੇ ਸਨ। ਦਰਬਾਰ ਸਾਹਿਬ ਦੀਪ ਸਿੱਧੂ ਨੇ ਨਤਮਸਤਕ ਹੋਣ ਤੋਂ ਬਾਅਦ ਕਿਹਾ ਕਿ 37 ਸਾਲ ਵੀ ਇਤਿਹਾਸ ਸੱਚ ਬੋਲ ਰਿਹਾ ਹੈ। ਦਰਬਾਰ ਸਾਹਿਬ ਤੇ ਗੋਲੀਆਂ ਲੱਗੀਆਂ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਜਖਮੀ ਹੋਏ , ਸ਼ਹੀਦੀਆਂ ਹੋਈਆਂ ਤੇ ਬੱਚੇ ਵੀ ਜਖਮੀ ਹੋਏ ਲੋਕਾਂ ਨੂੰ ਮਾਰਿਆ ਗਿਆ।
ਸੱਚ ਕਦੀ ਵੀ ਨਹੀਂ ਛਿਪਦਾ। ਅੱਜ ਪੂਰਾ ਪੰਜਾਬ ਸ਼ਹੀਦੀ ਦਿਵਸ ਤੇ ਪੁੱਜਾ ਹੈ ਤੇ ਸ਼ਾਂਤਮਈ ਢੰਗ ਨਾਲ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ। 1984 ਦੇ ਵਿੱਚ ਜੋ ਕੌਮ ਨਾਲ ਹੋਇਆ , ਉਸ ਤੋਂ ਸਬਕ ਲੈਂਦੇ ਹੋਏ ਅੱਜ ਅਸੀਂ ਅੱਗੇ ਵੱਧ ਰਹੇ ਹਾਂ। 37 ਸਾਲ ਬਾਅਦ ਵੀ ਕੌਮ ਨੂੰ ਨਿਆਂ ਨਾ ਮਿਲਣ ਲਈ ਸਿਸਟਮ ਦੋਸ਼ੀ ਹੈ। ਇਨਸਾਫ ਲੈਣ ਜਾਂਦੇ ਹੋ ਤਾ ਸਿਆਸੀ ਸਿਸਟਮ ਹੀ ਅਜਿਹਾ ਹੋਇਆ ਪਿਆ ਹੈ ਕਿ ਤੁਸੀ ਆਪਣੇ ਹੱਕ ਦੀ ਗੱਲ ਨਹੀਂ ਕਰ ਸਕਦੇ। ਇਸ ਪਾਸੇ ਸਾਡੇ ਰੱਖਿਆ ਮੰਤਰੀ ਸਿੱਖ ਰੈਜੀਮੈਂਟ ਨੂੰ ਉਤਸ਼ਾਹਿਤ ਕਰਦੇ ਹਨ ਤੇ ਦੂਜੇ ਪਾਸੇ ਜੇਕਰ ਅਸੀਂ ਆਪਣੇ ਹੱਕ ਮੰਗਦੇ ਹਾਂ ਤਾ ਅਸੀਂ ਦੇਸ਼ ਵਿਰੋਧੀ ਲਗਦੇ ਹਾਂ। ਕਾਂਗਰਸ ਹੋਵੇ ਜਾ ਭਾਜਪਾ ਕਿਸੇ ਨੇ ਵੀ ਨਿਆਂ ਨਹੀਂ ਦਿੱਤਾ। ਇਸ ਤੋਂ ਇਲਾਵਾ ਦੀਪ ਸਿੱਧੂ ਨੇ ਕਿਹਾ , ”ਲੋਕਤੰਤਰ ‘ਚ ਜੇਕਰ ਸ਼ਾਂਤਮਈ ਹੱਕ ਲਈ ਪ੍ਰਦਰਸ਼ਨ ਹੁੰਦਾ ਹੈ ਤਾਂ ਉਸਦੀ ਉਸ ਵਿੱਚ ਜਗ੍ਹਾ ਹੋਣੀ ਚਾਹੀਦੀ ਹੈ ਪਰ ਇਸਨੂੰ ਅਸੀਂ ਵਿਡੰਬਨਾ ਹੀ ਕਹਾਂਗੇ। ਕਿ ਸਾਡੇ ਸਿਸਟਮ ਦੇ ਵਿੱਚ ਅਜਿਹਾ ਨਹੀਂ ਹੋ ਰਿਹਾ।
ਖੇਤੀ ਕਾਨੂੰਨ ਸਟੇਟ ਸਬਜੈਕਟ ਹੈ। ਇਸਨੂੰ ਕੇਂਦਰ ਨੇ ਥੋਪਿਆ ਤਾਂ ਹੀ ਅਜਿਹੇ ਹਾਲਾਤ ਬਣੇ। ਸਿੱਖ ਕਦੀ ਵੀ ਹਿੰਸਕ ਨਹੀਂ ਹੋ ਸਕਦਾ। ਸਿੱਖ ਕੌਮ ਨੇ ਹਮੇਸ਼ਾ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਹੈ। ਦੱਸਣਯੋਗ ਹੈ ਕਿ ਦੀਪ ਸਿੱਧੂ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਸੀ। ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿੱਚ ਸੀ ਕਿ 1984 ਦੇ ਵਿਚ ਕੀਤਾ ਗਿਆ ਹਮਲਾ ਸਾਡੇ ਸਰੀਰ ਤੇ ਨਹੀਂ ਆਤਮਾ ਤੇ ਵਾਰ ਹੈ। ਇਸ ਤੋਂ ਇਲਾਵਾ ਦੀਪ ਸਿੱਧੂ ਨੇ ਸਾਂਝੀ ਕੀਤੀ ਹੋਈ ਪੋਸਟ ‘ਚ ਲਿਖਿਆ ਕਿ – ਫੌਜ ਦਰਬਾਰ ਸਾਹਿਬ ਵਿੱਚ ਕਿਸੇ ਇੱਕ ਵਿਅਕਤੀ ਨੂੰ ਦਬਾਉਣ ਜਾ ਮਾਰਨ ਵਾਸਤੇ ਨਹੀਂ ਗਈ ਸਗੋਂ ਇੱਕ ਕੌਮ ਦੇ ਧਰਮ ਦੇ ਸਵੈਭਿਮਾਨ ਤੇ ਸ਼ਕਤੀ ਨੂੰ ਕੁਚਲਣ ਗਈ ਸੀ।