Deep Sidhu bail case : ਦਿੱਲੀ ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਵਿੱਚ ਦੀਪ ਸਿੱਧੂ ਦੇ ਖਿਲਾਫ ਦੂਜ਼ੀ ਐਫ.ਆਈ.ਆਰ ਨੂੰ ਲੈ ਕੇ ਦਿੱਲੀ ਦੀ ਤੀਸ ਹਜਾਰੀ ਅਦਾਲਤ ਦੇ ਵਿੱਚ ਕੱਲ੍ਹ ਸੋਮਵਾਰ ਨੂੰ ਸੁਣਵਾਈ ਹੋਈ ਹੈ। ਅਦਾਲਤ ਨੇ ਪੁਲਿਸ ਵਲੋਂ ਕੀਤੀ ਗਈ 4 ਦਿਨਾਂ ਦੀ ਰਿਮਾਂਡ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ। ਕੋਰਟ ਨੇ ਦੀਪ ਸਿੱਧੂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਬੇਹਜ ਦਿੱਤਾ ਹੈ। ਹੁਣ ਦੀਪ ਸਿੱਧੂ ਦੀ ਜ਼ਮਾਨਤ ਤੇ 23 ਅਪ੍ਰੈਲ ਨੂੰ ਫੈਂਸਲਾ ਹੋਵੇਗਾ। ਦੱਸਣਯੋਗ ਹੈ ਕਿ ਐਤਵਾਰ ਨੂੰ ਸੁਣਵਾਈ ਵੇਲੇ ਕੋਈ ਵੀ ਫੈਂਸਲਾ ਨਹੀਂ ਲਿਆ ਗਿਆ। ਜਿਸ ਤੋਂ ਬਾਅਦ ਅਦਾਲਤ ਨੇ ਕੱਲ੍ਹ 19 ਅਪ੍ਰੈਲ ਨੂੰ ਸੁਣਵਾਈ ਕਰਨ ਦਾ ਫੈਂਸਲਾ ਕੀਤਾ ਸੀ। ਦਿੱਲੀ ਪੁਲਿਸ ਨੇ ਦੀਪ ਸਿੱਧੂ ਦੀ 4 ਦਿਨਾਂ ਦੀ ਰਿਮਾਂਡ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ 26 ਜਨਵਰੀ ਨੂੰ ਕੱਢੀ ਗਈ ਰੈਲੀ ਜੋ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕੱਢੀ ਗਈ ਸੀ ਜਿਸ ਦੇ ਦੌਰਾਨ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਦੀਪ ਸਿੱਧੂ ਨੂੰ ਮੁੱਖ ਦੋਸ਼ੀ ਦਸਦੇ ਹੋਏ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ ਜਿਸ ਦੇ ਚਲਦੇ 17 ਅਪ੍ਰੈਲ ਨੂੰ ਦੀਪ ਸਿੱਧੂ ਨੂੰ ਇਸ ਮਾਮਲੇ ‘ਚ ਜ਼ਮਾਨਤ ਮਿਲ ਚੁਕੀ ਸੀ।
ਉਸ ਨੂੰ 30 ਹਜ਼ਾਰ ਰੁਪਏ ਦੇਰ ਨਿੱਜੀ ਬਾਂਡ ਤੇ ਜ਼ਮਾਨਤ ਦਿੱਤੀ ਗਈ ਸੀ। ਜਿਸ ਵਿੱਚ ਅਦਾਲਤ ਨੇ ਕਿਹਾ ਦੀਪ ਸਿੱਧੂ ਪੁਲਿਸ ਕਾਰਵਾਈ ਦੇ ਵਿੱਚ ਉਹਨਾਂ ਦੀ ਮਦਦ ਕਰੇਗਾ ਤੇ ਗਵਾਹਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਆਪਣੇ ਫੋਨ ਨੂੰ 24 ਘੰਟੇ ਓਨ ਰੱਖੇਗਾ ਤੇ ਲੋਕੇਸ਼ਨ ਵੀ। ਦੀਪ ਸਿੱਧੂ ਨੂੰ ਇਸ ਮਾਮਲੇ ਚੋ ਜ਼ਮਾਨਤ ਮਿਲਦੇ ਹੀ ਹੋਰ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਜਿਸ ਤੇ ਚਲਦੇ ਦੀਪ ਸਿੱਧੂ ਨੂੰ 17 ਅਪ੍ਰੈਲ ਨੂੰ ਫਿਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਹ ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ ਪੁਰਾਤਤਵ ਵਿਭਾਗ ਵਲੋਂ ਦਰਜ ਕਾਰਵਾਈ ਇਕ ਐਫ.ਆਈ.ਆਰ ਦੇ ਤਹਿਤ ਗ੍ਰਿਫਤਾਰੀ ਕੀਤੀ ਗਈ। ਜਿਸ ਵਿੱਚ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ , ਕੌਮੀ ਸਮਾਰਕ ਬੇਅਦਬੀ ਰੋਕੂ ਕਾਨੂੰਨ , ਪੁਰਾਤਨ ਇਮਾਰਤਾਂ ਦੇ ਸਮਾਰਕਾਂ ਦੇ ਰਾਖੀ ਲਈ ਬਣੇ ਕਾਨੂੰਨ ਸਣੇ ਆਰਮਜ਼ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ।