deep sidhu farmer protest : ਲਾਲ ਕਿਲ੍ਹਾ ਘਟਨਾ ਦੇ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰੀ ਤੋਂ ਬਾਅਦ ਰਿਹਾਅ ਹੋਏ ਦੀਪ ਸਿੱਧੂ ਕੱਲ੍ਹ ਆਪਣੇ ਜੱਦੀ ਪਿੰਡ ਉਦੇਕਰਨ ਪਹੁੰਚੇ ਸਨ। ਜਿਥੇ ਉਹਨਾਂ ਨੇ ਪਹਿਲਾਂ ਲੋਕ ਇਕੱਠ ਨੂੰ ਸੰਬੋਧਨ ਕੀਤਾ । ਕੱਲ੍ਹ ਉਹਨਾਂ ਨੇ ਪਿੰਡ ਉਦੇਕਰਨ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੇ ਲੋਕਾਂ ਦਾ ਸਾਥ ਦੇਣ ਲਈ ਧੰਨਵਾਦ ਕੀਤਾ। ਇਸ ਉਪਰੰਤ ਕਿਸਾਨੀ ਅੰਦੋਲਨ ਤੇ ਗੱਲਬਾਤ ਕਰਦਿਆਂ ਦੀਪ ਸਿੱਧੂ ਨੇ ਕਿਹਾ ਕਿ ਇਹ ਸਭ ਦਾ ਸਾਂਝਾ ਸੰਘਰਸ਼ ਹੈ।
ਉਹਨਾਂ ਕਿਹਾ ਇਸ ਸੰਘਰਸ਼ ਨਾਲ ਸਾਡਾ ਵਿਰਸਾ ਜਾਗਿਆ ਹੈ। ਇਸ ਸਮੇਂ ਸਿਰਫ ਤੋਹਮਤਾਂ ਲਾਉਣ ਦਾ ਦੌਰ ਚਲ ਰਿਹਾ ਹੈ। ਦੂਜੇ ਪਾਸੇ ਕਿਸਾਨੀ ਲੀਡਰਸ਼ਿਪ ਵੀ ਸਿਰਫ ਸਵਾਲ ਪੁੱਛ ਰਹਿਓ ਹੈ ਤੇ ਤੋਹਮਤਾਂ ਲੈ ਰਹੀ ਹੈ। ਅਸੀਂ ਕਦੇ ਵੀ ਵਿਰਸੇ ਨੂੰ ਭੁਲਾ ਕੇ ਲੜਾਈਆਂ ਨਹੀਂ ਲੜ੍ਹ ਸਕਦੇ। ਉਹਨਾਂ ਕਿਹਾ ਕਿ ਉਹ ਪਿੰਡ -ਪਿੰਡ ਜਾ ਕੇ ਨੌਜੁਆਨਾਂ ਨੂੰ ਜਗ੍ਹਾ ਰਹੇ ਹਨ ਭਾਵ ਜਾਗਰੂਕਤਾ ਪੈਦਾ ਕਰ ਰਹੇ ਹਨ। ਕਿ ਇਹ ਸਾਡੀ ਹੋਂਦ ਦਾ ਸੰਘਰਸ਼ ਹੈ। ਜਿਸ ਵਿੱਚ ਸਾਨੂੰ ਸਭ ਨੂੰ ਭਾਗ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦਿੱਲੀ ਬੈਠੀਆਂ ਕਿਸਾਨ ਜਥੇਬੰਦੀਆਂ ਨੂੰ ਹੁਣ ਕੋਈ ਠੋਸ ਪ੍ਰੋਗਰਾਮ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਜਥੇਬੰਦੀਆਂ ਦੇ ਪ੍ਰੋਗਰਾਮ ਦੇ ਵਿੱਚ ਪੂਰਾ ਸਹਿਯੋਗ ਪਾਉਣਗੇ।
ਪਰ ਜਰੂਰੀ ਇਹ ਹੈ ਕਿ ਕਿਸੇ ਠੋਸ ਪ੍ਰੋਗਰਾਮ ਤੋਂ ਪਹਿਲਾਂ ਆਪਸ ਵਿੱਚ ਸਿਰ ਜੋੜ ਬੈਠਿਆ ਜਾਵੇ। ਸਰਕਾਰ ਵਲੋਂ ਹੁਣ ਕਿਸਾਨ ਜਥੇਬੰਦੀਆਂ ਨੂੰ ਕਿਸੇ ਗੱਲਬਾਤ ਦਾ ਸੁਨੇਹਾ ਨਾ ਦੇਣ ਦੇ ਸਬੰਧੀ ਦੀਪ ਸਿੱਧੂ ਨੇ ਕਿਹਾ ਕਿ ਜਦੋ ਸੰਘਰਸ਼ ਸ਼ੁਰੂ ਹੋਇਆ ਸੀ ਤਾ ਕੇਂਦਰ ਸਰਕਾਰ ਗੱਲ ਕਰਨ ਲਈ ਤਰਲੋ ਮੱਛੀ ਸੀ। ਪਰ 26 ਜਨਵਰੀ ਤੋਂ ਬਾਅਦ ਕਿਸਾਨ ਲੀਡਰਸ਼ਿਪ ਵੀ ਓਹੀ ਬੋਲਣ ਲੱਗ ਪੈ ਜੋ ਨੈਸ਼ਨਲ ਮੀਡੀਆ ਬੋਲ ਰਿਹਾ ਹੈ। ਉਹਨਾਂ ਕਿਹਾ 26 ਜਨਵਰੀ ਨੂੰ ਕੁੱਝ ਵੀ ਗਲਤ ਨਹੀਂ ਸੀ ਹੋਇਆ ਪਰ ਕਿਸਾਨ ਆਗੂਆਂ ਨੇ ਉਹਨਾਂ ਬੰਦਿਆਂ ਦਾ ਹੀ ਸਾਥ ਸ਼ੱਡ ਦਿੱਤਾ ਜੋ ਇਸ ਅੰਦੋਲਨ ਚ ਸ਼ੁਰੂ ਤੋਂ ਸ਼ਾਮਿਲ ਸਨ। ਇਸ ਸਮੇ ਆਪਸ ‘ਚ ਬੰਦੇ ਜੋੜਨੇ ਚਾਹੀਦੇ ਹਨ ਨਾ ਕਿ ਤੋੜਨੇ।