Deep Sidhu in jail : ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਅਦਾਕਾਰ ਤੇ ਕਲਾਕਾਰ ਜੋ ਕਿ ਕਿਸਾਨੀ ਅੰਦੋਲਨ ਦਾ ਲਗਾਤਾਰ ਸਮਰਥਨ ਕਰ ਰਹੇ ਹਨ । ਉਹਨਾਂ ਵਿੱਚੋ ਬਹੁਤ ਸਾਰੇ ਅਦਾਕਾਰ ਜਿਵੇ ਕਿ ਦੀਪ ਸਿੱਧੂ ਹੋਣੀ ਲਗਾਤਾਰ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਪਰ ਜੋ ਵੀ ਕਿਸਾਨ ਮੋਰਚੇ ਦੌਰਾਨ 26 ਜਨਵਰੀ ਨੂੰ ਹੋਇਆ ਉਸ ਸਮੇ ਨੂੰ ਲੈਕੇ ਦੀਪ ਸਿੱਧੂ ਤੇ ਹੋਰ ਵੀ ਬਹੁਤ ਸਾਰੇ ਨੌਜੁਆਨਾਂ ਪੁਲਿਸ ਵੱਲੋਂ ਗਿਰਫ਼ਤਾਰ ਕਰ ਲਿਆ ਗਿਆ ਹੈ। ਦੀਪ ਸਿੱਧੂ ਦੇ ਸਮਰਥਨ ਦੇ ਵਿੱਚ ਹੁਣ ਬਹੁਤ ਸਾਰੇ ਪੰਜਾਬੀ ਇੰਡਸਟਰੀ ਦੇ ਅਦਾਕਾਰ ਖੜੇ ਹਨ। ਹਾਲ ਹੀ ਵਿੱਚ ਪੰਜਾਬੀ ਅਦਾਕਾਰ ਦੀਪ ਕਲਸੀ ਨੇ ਲਾਈਵ ਹੋ ਕੇ ਦੀਪ ਸਿੱਧੂ ਬਾਰੇ ਕੁੱਝ ਗੱਲਾਂ ਕਹੀਆਂ – ਉਹਨਾਂ ਨੇ ਕਿਹਾ ਜਦੋ ਮੈਂ ਦੀਪ ਸਿੱਧੂ ਹੋਣਾ ਨੂੰ ਮਿਲ ਕੇ ਆਇਆ ਤਾ ਦੇਖਿਆ ਉਹਨਾਂ ਦਾ ਰੁਤਬਾ ਹਾਲੇ ਵੀ ਇੱਕ ਬੱਬਰ ਸ਼ੇਰ ਦੇ ਵਾਂਗ ਬਰਕਰਾਰ ਹੈ।
ਉਹਨਾਂ ਨੇ ਕਿਹਾ ਦੀਪ ਸਿੱਧੂ ਬਾਈ ਨਾਲ ਜੇਲ੍ਹ ਦੇ ਵਿੱਚ ਬਹੁਤ ਕੁੱਟ ਮਾਰ ਕੀਤੀ ਗਈ ਹੈ ਤੇ ਉਹ ਕਹਿ ਰਹੇ ਹਨ – ਜਦਕਿ ਮੈਂ ਕੋਈ ਕਤਲ ਨਹੀਂ ਕੀਤਾ , ਨਾ ਕੋਈ ਰੇਪ ਜਾ ਕੁੱਝ ਹੋਰ ਕੀਤਾ ਹੋਵੇ ਮੇਨੂ ਸਮਝ ਨਹੀਂ ਆ ਰਹੀ ਮੈ ਜੇਲ ਦੇ ਵਿੱਚ ਕਿਊ ਹਾਂ। ਦੀਪ ਕਲਸੀ ਨੇ ਕਿਹਾ ਮੇਰੇ ਕੋਲ ਦੀਪ ਸਿੱਧੂ ਬਾਈ ਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਦੀਪ ਕਲਸੀ ਨੇ ਕਿਹਾ ਘੁੰਮ ਦਾ ਹੋਰ ਵੀ ਬਹੁਤ ਲੋਕ ਸ਼ਰੇਆਮ ਰਹੇ ਹਨ ਕਿ ਜਿਹਨਾਂ ਨੇ ਗੁਨਾਹ ਕੀਤੇ ਹਨ ਤਾਂ ਸਿਰਫ ਪੁਲਿਸ ਲੱਖਾਂ ਸਿਧਾਣਾ ਨੂੰ ਹੀ ਕਿਊ ਲੱਭ ਰਹੀ ਹੈ। ਇਥੇ ਤੱਕ ਕਿ ਕਿ ਜਿਸਨੂੰ ਬੀਜੇਪੀ ਦਾ ਬੰਦਾ ਕਹਿੰਦੇ ਸਨ ਉਹ ਜੇਲ ਵਿਚ ਹੈ। ਜਦ ਨੌਜੁਆਨਾਂ ਨੂੰ ਪੁਲਿਸ ਵਲੋਂ ਫੜ ਲਿਆ ਗਿਆ ਤਾ ਸਾਡੇ ਕਿਸਾਨ ਲੀਡਰਾਂ ਦਾ ਵੀ ਇਹ ਕਹਿਣਾ ਸੀ ਕਿ ਸਰਕਾਰ ਜਾਨਣ ਜਾ ਨੌਜੁਆਨ।
ਜਿਸ ਤੇ ਚਲਦੇ ਸਾਡੇ ਪ੍ਰਸਿੱਧ ਰਿਪੋਰਟਰ ਵੀ ਇਸ ਤਰਾਂ ਦੀਆ ਮੁਸੀਬਤਾਂ ਝੱਲ ਰਹੇ ਹਨ। ਕਿਉਂਕਿ ਕਿਸਾਨ ਆਗੂ ਸਾਡੇ ਪਿੱਛੇ ਨਹੀਂ ਹਨ। ਉਹਨਾਂ ਕਿਹਾ ਇਹ ਮੋਰਚੇ ਦੀ ਲੋੜ ਨਾ ਪੈਂਦੀ ਜੇਕਰ 40 ਸਾਲ ਦਾ experience ਹੁੰਦਾ ਕਿਸੇ ਨੂੰ। ਉਹਨਾਂ ਨੇ ਕਿਹਾ ਮੈਂ ਕਿਸੇ ਬਾਰੇ ਵੀ ਨੇਗਟਿਵ ਨਹੀਂ ਬੋਲਣਾ ਚਾਹੁੰਦਾ ਪਰ ਮੈਨੂੰ ਲਾਈਵ ਹੋਣਾ ਪਿਆ। ਕਿਊ ਸਿਰਫ ਗੁਰਦਵਾਰਾ ਕਮੇਟੀ ਪਿੱਛੇ ਖੜ੍ਹੀ ਰਹੀ ਕਿ ਕਿਸਾਨ ਆਗੂਆਂ ਦਾ ਕੋਈ ਫਰਜ ਨਹੀਂ ਸੀ ? ਨਵਰੀਤ ਸਿੰਘ ਬਾਰੇ ਵੀ ਗੱਲ ਕਰਦੇ ਹੋਏ ਦੀਪ ਕਲਸੀ ਨੇ ਬਹੁਤ ਕੁੱਝ ਆਖਿਆ। ਉਹਨਾਂ ਕਿਹਾ – ਦੀਪ ਸਿੱਧੂ ਬਾਈ ਸਿਰਫ ਸਾਡੇ ਕਰਕੇ ਜੇਲ ਦੇ ਵਿੱਚ ਹੈ। ਉਹਨਾਂ ਨੇ ਕਿਹਾ ਜੇਕਰ ਉਂਥੇ ਉਸ ਦਿਨ ਲਾਲ ਕਿਲ੍ਹੇ ਤੇ ਸਾਡਾ ਮੋਰਚਾ ਲਗ ਜਾਂਦਾ ਤਾ ਇਹ ਸਭ ਸਾਡਾ ਨਹੀਂ ਸੀ ਹੋਣਾ। ਉਹਨਾਂ ਨੇ ਕਿਹਾ ਅੱਜ ਅਸੀਂ ਸਾਰੇ ਦੀਪ ਸਿੱਧੂ ਤੇ ਲੱਖੇ ਦੀ ਸੁਪੋਰਟ ਦੇ ਵਿੱਚ ਹਾਂ ਤੇ ਇਹ ਸਾਡਾ ਫਰਜ ਵੀ ਬਣਦਾ ਹੈ। ਉਹਨਾਂ ਨੇ ਸਭ ਨੂੰ ਬੇਨਤੀ ਕਰਦੇ ਹੋਏ ਵੀ ਕਿਹਾ ਕਿ ਕਿ ਸਾਨੂੰ ਉਹਨਾਂ ਦੀ ਸੁਪੋਰਟ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਸ਼ਾਇਦ 2 ਅਪ੍ਰੈਲ ਨੂੰ ਦੀਪ ਸਿੱਧੂ ਬਾਈ ਦੇ ਜਨਮਦਿਨ ਵਲੋਂ ਸਿੰਘੂ ਬਾਰਡਰ ਤੇ ਧਰਨਾ ਲਾਇਆ ਜਾਵੇ ਤੇ ਬਲੱਡ ਡੋਨੇਸ਼ਨ ਕੈਂਪ ਲਗਾਏ ਜਾਣ।
ਇਹ ਵੀ ਦੇਖੋ : ਅੰਬਾਨੀ ਨਹੀਂ ਇਹ ਹੈ ਦੁਨੀਆਂ ਦਾ ਸਭ ਤੋਂ ਅਮੀਰ ਇਨਸਾਨ, ਸਾਂਭੀ ਬੈਠਾ ਹਜ਼ਾਰਾਂ ਸਾਲ ਪੁਰਾਣਾ ਖਜ਼ਾਨਾ !