Deep Sidhu response BJP and RSS: ਫਿਲਮ ਅਦਾਕਾਰ ਦੀਪ ਸਿੱਧੂ ਲਗਭਗ ਪਿਛਲੇ ਸਵਾ ਮਹੀਨੇ ਤੋਂ ਸ਼ੰਭੂ ਮੋਰਚੇ ਦੀ ਅਗਵਾਈ ਕਰਦੇ ਹੋਏ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ ਡਟੇ ਹੋਏ ਹਨ।ਹਾਂਲਾਕਿ ਦੀਪ ਸਿੱਧੂ ਦੇ ਇਸ ਮੋਰਚੇ ਨੂੰ ਕਿਸਾਨ ਜਥੇਬੰਦੀਆਂ ਆਪਣੇ ਤੋਂ ਵੱਖ ਸਮਝਦੀਆਂ ਨੇ।ਦੀਪ ਸਿੱਧੂ ਵੀ ਕਿਸਾਨ ਜਥੇਬੰਦੀਆਂ ਦੇ ਸੁਰ ਵਿੱਚ ਸੁਰ ਨਹੀ ਮਿਲਾ ਰਹੇ ਹਨ।ਸ਼ੰਭੂ ਮੋਰਚੇ ਦੇ ਮੰਚ ਤੋਂ ਲਗਾਤਾਰ ਕਿਸਾਨ ਤੇ ਕਿਸਾਨੀ ਬਚਾਉ ਮੁੱਦੇ ਤੇ ਤਕਰੀਰਾਂ ਹੁੰਦੀਆ ਹਨ।ਅੱਜ ਇੱਕ ਫਿਰ ਦੀਪ ਸਿੱਧੂ ਨੇ ਆਪਣੇ ਸੋਸ਼ਲ ਅਕਾਂਊਟ ਤੋਂ ਲਾਇਵ ਹੋ ਕੇ ਮੁੜ ਖੁਦ ਮੁਖਤਿਆਰੀ ਤੇ ਪੰਜਾਬ ਦੀ ਹੋਂਦ ਦੀ ਗੱਲ ਦੁਹਰਾਈ।
ਉਹਨਾਂ ਕਿਸਾਨ ਜਥੇਬੰਦੀਆਂ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਕੇਂਦਰੀ ਮੰਤਰੀਆਂ ਨਾਲ ਕੀਤੀ ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਨੇ ਸਿਰਫ ਆਰਥਿਕਤਾ ਦੀ ਗੱਲ ਕੀਤੀ ਜੋ ਕਿ ਵਾਜਬ ਨਹੀ ਹੈ।ਕਿਉਕਿ ਪੰਜਾਬ ਸਿਰਫ਼ ਰਿਆਇਤਾਂ ਦੀ ਲੜਾਈ ਨਹੀਂ ਲੜ ਰਿਹਾ ਹੈ।ਅਸੀ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਾਂ।ਕਿਉਕਿ ਜਦੋਂ ਤੱਕ ਪੰਜਾਬ ਕੋਲ ਆਪਣੇ ਨੀਤੀ ਘੜਣ ਦੇ ਹੱਕ ਨਹੀਂ ਹੋਣਗੇ।ਉਦੋਂ ਤੱਕ ਪੰਜਾਬ ਵਿਕਸਿਤ ਨਹੀਂ ਹੋ ਸਕਦਾ ਹੈ।ਅੱਜ ਪੰਜਾਬ ਦਾ ਪੁਰਾਣਾ ਖੇਤੀ ਮਾਡਲ ਫੇਲ ਹੋ ਚੁੱਕਾ ਹੈ।ਅਤੇ ਇਸ ਮਾਡਲ ਨੇ ਕੱਲੀ ਪੰਜਾਬ ਦੀ ਜਵਾਨੀ ਨੂੰ ਹੀ ਖੁਦਕੁਸ਼ੀਆਂ ਵੱਲੋਂ ਧੱਕਿਆ ਸਗੋਂ ਪੰਜਾਬ ਦੀ ਧਰਤੀ ਨੂੰ ਵੀ ਜ਼ਹਿਰੀਲਾ ਬਣਾ ਦਿੱਤਾ ਹੈ।
ਹੁਣ ਪੰਜਾਬ ਨੂੰ ਇੱਕ ਅਜਿਹੇ ਖੇਤੀ ਮਾਡਲ ਦੀ ਲੋੜ ਹੈ।ਜੋ ਸਾਨੂੰ ਦਿੱਲੀ ਨਾ ਦੇਵੇ ਸਗੋਂ ਪੰਜਾਬ ਦੇ ਧਰਾਤਲ ਅਨੁਸਾਰ ਇਸ ਮਾਡਲ ਨੂੰ ਪੰਜਾਬ ਦੇ ਲੋਕਾਂ ਵੱਲੋਂ ਹੀ ਉਸਾਰਿਆ ਜਾਵੇ।ਇਸ ਮੁਹਿੰਮ ਵਿੱਚ ਪਹਿਲਕਦਮੀ ਦਿਖਾਉਦਿਆਂ ਦੀਪ ਸਿੱਧੂ ਵੱਲੋਂ ਵਾਰਿਸ ਪੰਜਾਬ ਦੇ ਮੁਹਿੰਮ ਤਹਿਤ 19 ਤਰੀਕ ਟੀਚਰਜ਼ ਹੋਮ ਬਠਿੰਡਾ ਵਿਖੇ ਮੀਟਿੰਗ ਵੀ ਕਰਨ ਜਾ ਰਹੇ ਨੇ।
ਦੀਪ ਸਿੱਧੂ ਨੇ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਹੇ ਸ਼ੰਭੂ ਮੋਰਚੇ ਵਿੱਚ ਉਸਨੂੰ ਪੰਜਾਬ ਦੇ ਜੁਝਾਰੂ ਨੋਜਵਾਨਾਂ ਦੇ ਸਹਿਯੋਗ ਦੀ ਜਰੂਰਤ ਹੈ।ਦੀਪ ਸਿੱਧੂ ਦਾ ਕਹਿਣਾ ਹੈ ਕਿ ਉਸਤੇ ਇਲਜ਼ਾਮ ਲਗਾਏ ਜਾਂਦੇ ਹਨ।ਕਿ ਉਹ ਬੀਜੇਪੀ ਅਤੇ ਆਰ.ਐਸ.ਐਸ ਬੰਦਾ ਹੈ।ਪਰ ਉਸਦਾ ਕਹਿਣਾ ਹੈ ਕਿ ਸਮੇਂ ਆਉਣ ਤੇ ਹੀ ਪਤਾ ਲੱਗੇਗਾ ਕੀ ਉਹ ਕਿਸਦਾ ਬੰਦਾ ਹੈ।
ਇਹ ਵੀ ਪੜ੍ਹੋ— ਕੀ ਹੁਣ ਕਿਸਾਨ ਜੱਥੇਬੰਦੀਆਂ ਨੂੰ Deep Sidhu ਦੀਆਂ ਇਹ ਗੱਲਾਂ ਮੰਨ ਲੈਣੀਆਂ ਚਾਹੀਦੀਆਂ ਨੇ