Deep Sidhu’s outspoken interview : ਜਿੱਥੇ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਘਟਨਾ ਮਾਮਲੇ ਦੀ ਦੂਜੀ FIR ਵਿੱਚ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਜ਼ਮਾਨਤ ਮਿਲ ਗਈ ਹੈ। ਦਿੱਲੀ ਦੀ ਇੱਕ ਅਦਾਲਤ ਨੇ ਦੀਪ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਹੈ । ਜਿਸ ਤੋਂ ਬਾਅਦ ਉਹ ਹੁਣ ਜੇਲ੍ਹ ਤੋਂ ਬਾਹਰ ਆ ਗਏ ਹਨ । ਜਿਸ ਤੋਂ ਬਾਅਦ ਉਹਨਾਂ ਵਲੋਂ ਦਿੱਤੇ ਗਏ ਇਕ ਇੰਟਰਵਿਊ ਦੇ ਵਿੱਚ ਆਪਣੇ ਪੱਖ ਨੂੰ ਬੜੇ ਹੀ ਬੇਬਾਕ ਅੰਦਾਜ਼ ਦੇ ਨਾਲ ਰੱਖਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵਲੋਂ ਕਿਸੇ ਵੀ ਚੀਜ ਦਾ ਨਿਰਾਦਰ ਨਹੀਂ ਕੀਤਾ ਗਿਆ ਨਾ ਹੀ ਅਸੀਂ ਨਿਰਾਦਰ ਕਰਨ ਗਏ ਸੀ। ਦੀਪ ਸਿੱਧੂ ਹੋਣਾ ਨੇ ਕਿਹਾ ਸਾਡੇ ਵਲੋਂ ਕਿਸੇ ਵੀ ਤਰਾਂ ਦਾ ਕੋਈ ਵੀ voilence ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ – ਜਦੋ ਸਾਨੂੰ ਕਾਲ ਮਿਲੀ ਕੀ ਅਸੀਂ ਇਸ ਰੂਟ ਤੇ ਜਾਣਾ ਹੈ ਤੇ ਲੋਕ ਕਹਿ ਰਹੇ ਸਨ ਕੀ ਅਸੀਂ ਰਿੰਗਰੋਡ ਜਾਣਾ ਹੈ। ਤੇ ਜਦੋਂ ਸਾਨੂੰ ਪਤਾ ਲੱਗਾ ਕੀ ਲਾਲ ਕਿਲ੍ਹੇ ਦੀ ਕਾਲ ਦੇ ਦਿੱਤੀ ਗਈ ਹੈ ਅਸੀਂ ਓਥੇ ਪਹੁੰਚੇ ਸੀ ਉੱਥੇ। ਉਹਨਾਂ ਨੇ ਕਿਹਾ ਮੈ ਕੋਈ ਵੀ ਓਥੇ ਪਹਿਲਾਂ ਨਹੀਂ ਸੀ ਪਹੁੰਚਿਆ ਹੋਇਆ ਬਸ ਮੇਰੀ ਤਸਵੀਰ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਨਾਲ ਹੀ ਉਹਨਾਂ ਕਿਹਾ – ਅਸੀਂ ਤਿਰੰਗੇ ਦਾ ਕੋਈ ਅਨਾਦਰ ਨਹੀਂ ਕੀਤਾ। ਮੈਂ ਵੀ ਓਥੇ ਉਸ ਤਰਾਂ ਹੀ ਪਹੁੰਚਿਆ ਜਿਵੇ ਬਾਕੀ ਲੋਕ ਪਹੁੰਚੇ ਹੋਏ ਸਨ। ਬਹੁਤ ਸਾਰੇ ਲੋਕ ਗਾਜੀਪੁਰ ਬਾਰਡਰ , ਟਿੱਕਰੀ ਬਾਰਡਰ ਤੇ ਰਾਜਸਥਾਨ ਵਲੋਂ ਵੀ ਲੋਕ ਆਏ ਸਨ ਕੀ ਮੈਂ ਸਭ ਨੂੰ ਲੈ ਆਇਆ ਸੀ ? ਉਹਨਾਂ ਨੇ ਕਿਹਾ ਜੇਕਰ ਇਹ ਸਭ ਬੇਬੁਨਿਆਦ ਨਾ ਹੁੰਦਾ ਤਾ ਸਾਨੂੰ ਜਮਾਨਤਾਂ ਨਾ ਮਿਲਦੀਆਂ ਤੇ ਉਹਨਾਂ ਕਿਹਾ ਕਿ judiciary ਨੇ ਡੱਟ ਕੇ ਸਾਥ ਦਿੱਤਾ ਹੈ ਤੇ ਉਹਨਾਂ ਨੂੰ ਵੀ ਪਤਾ ਹੈ ਕਿ ਉਹਨਾਂ ਨੇ ਲਿਖਿਆ ਹੈ ਕਿ ਪ੍ਰੋਸਿਕੁਸ਼ਨ ਜਾਂ ਬੁਝ ਕੇ ਇਹਨੂੰ example ਬਣਾਉਣਾ ਚਾਉਂਦੀ ਹੈ। ਉਹਨਾਂ ਕਿਹਾ ਤੁਸੀ 21 pages ਦਾ bail order ਵੀ ਪੜ੍ਹ ਸਕਦੇ ਹੋ ਤੇ slogen ਨੂੰ ਕਿਸੇ ਵੀ ਤਰਾਂ ਭੜਕਾਊ ਨਹੀਂ ਕਿਹਾ ਜਾ ਸਕਦਾ।
ਉਹਨਾਂ ਕਿਹਾ ਕਈ ਲੋਕ ਸੋਚਦੇ ਹਨ ਕਿ ਦੀਪ ਸਿੱਧੂ political ਸਪੇਸ ਲੈ ਜਾਉ ਸਾਡੀ ਤਾ ਕਰਕੇ ਵੀ ਕੁੱਝ ਇਹ ਸਭ ਹੋਇਆ ਹੈ। ਨਾਲ ਹੀ ਦੀਪ ਸਿੱਧੂ ਨੇ ਕਿਹਾ ਕਿ ਸਾਡੇ youth ਨੂੰ ਬਹੁਤ ਸਮੇ ਤੋਂ ਸਭ ਨੇ ਨਕਾਰ ਰੱਖਿਆ ਸੀ ਪਰ ਇਹਨਾਂ ਦੇ ਅੰਦਰ ਉਹ ਅਗਿਆਰੇ ਨੇ ਕਿ ਇਹਨਾਂ ਨੇ ਰਾਤੋ ਰਾਤ ਹੀਰੋ ਬਣਨਾ ਹੈ ਤੇ ਇਸ ਤਰਾਂ ਦੇ ਯੂਥ ਤੇ ਬਹੁਤ ਮਾਨ ਹੈ। ਸਾਡੇ ਗੁਰੂਆਂ ਨੇ ਸਾਡੇ ਅੰਦਰ ਜੋ ਚਿਣਗ ਲਾਈ ਹੈ ਉਹ ਸਭ ਅੱਜ ਸਾਡੇ ਯੂਥ ਦੇ ਵਿੱਚ ਦਿੱਖ ਰਹੀਂ ਹੈ। ਉਹਨਾਂ ਨੇ ਆਪਣੇ ਸਫ਼ਰ ਬਾਰੇ ਦਸਦੇ ਹੋਏ ਕਿਹਾ ਕਿ ਮੈਨੂੰ ਹੁਣ ਬਹੁਤ ਅਜੀਬ ਲੱਗ ਰਿਹਾ ਹੈ। ਬਹੁਤ ਸਾਰੇ ਲੋਕਾਂ ਵਲੋਂ ਮੈਨੂੰ ਪਿਆਰ ਮਿਲਿਆ ਹੈ ਤੇ ਮੈ ਸਭ ਦਾ ਸ਼ੁਕਰਗੁਜ਼ਾਰ ਹਾਂ। ਉਹਨਾਂ ਨੇ ਦੱਸਿਆ ਕਿ ਜੱਦ ਆਪਣੇ ਹੀ ਲੋਕਾਂ ਦੇ ਵਲੋਂ ਤੋਹਮਤਾਂ ਲੱਗਣ ਤਾ ਬੰਦੇ ਨੂੰ ਸੱਟ ਜ਼ਰੂਰ ਵੱਜਦੀ ਹੈ। ਪਰ ਅੱਜ ਮੈਨੂੰ ਬਹੁਤ ਪਿਆਰ ਮਿਲ ਰਿਹਾ ਹੈ ਮੈ ਆਪਣੇ ਲੋਕਾਂ ਦਾ ਦੇਣ ਨਹੀਂ ਦੇ ਸਕਦਾ। ਉਹਨਾਂ ਕਿਹਾ ਮੈ ਤਾ ਆਪਣੇ ਲੋਕਾਂ ਨੂੰ ਪਿਆਰ ਕਰਦਾ ਹਾਂ ਇੱਕ humanist ਹਾਂ। ਨਾਲ ਹੀ ਦੀਪ ਸਿੱਧੂ ਨੇ ਕਿਹਾ ਕਿ ਆਪਾ ਕਿਸਾਨਾਂ ਦਾ ਅੱਜ ਵੀ ਸਮਰਥਨ ਕਰ ਰਹੇ ਹਾਂ ਤੇ ਮੈਂ ਅੱਜ ਵੀ ਨਾਲ ਹਾਂ। ਉਹਨਾਂ ਨੇ ਕਿਹਾ ਕਿ ਮੈ ਤਾ ਅਜੇ ਕੁੱਝ ਵੀ ਨਹੀਂ ਸਿਹਾ ਸਾਡੇ ਤਾ ਇਤਿਹਾਸ ਹੀ ਬਹੁਤ ਚੜ੍ਹਦੀਕਲਾ ਵਾਲਾ ਹੈ। ਦੱਸਣਯੋਗ ਹੈ ਕਿ ਕ੍ਰਾਈਮ ਬ੍ਰਾਂਚ ਵੱਲੋਂ ਦੀਪ ਨੂੰ ਲਾਲ ਕਿਲ੍ਹੇ ਦੇ ਅੰਦਰ ਤੋੜ-ਫੋੜ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ । ਵਿਭਾਗ ਨੇ ਇਸ ਸਬੰਧ ਵਿੱਚ ਅਪਰਾਧ ਸ਼ਾਖਾ ਵਿੱਚ ਕੇਸ ਦਰਜ ਕੀਤਾ ਸੀ । ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਸੀ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੀਪ ਸਿੱਧੂ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਹੋਏ ਹੰਗਾਮੇ ਦੇ ਮਾਮਲੇ ਵਿੱਚ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ । ਸਿੱਧੂ ਨੂੰ ਤੀਹ ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦੇ ਦਿੱਤੀ ਗਈ ਸੀ ਅਤੇ ਸ਼ਰਤ ਇਹ ਸੀ ਕਿ ਉਹ ਪੁਲਿਸ ਦੇ ਬੁਲਾਵੇ ‘ਤੇ ਪੇਸ਼ ਹੋਏਗਾ, ਆਪਣਾ ਪਾਸਪੋਰਟ ਜਮ੍ਹਾ ਕਰਵਾਏਗਾ, ਆਪਣਾ ਫੋਨ ਨੰਬਰ ਨਹੀਂ ਬਦਲੇਗਾ ਅਤੇ ਕਿਸੇ ਵੀ ਸਬੂਤ ਵਿੱਚ ਛੇੜਛਾੜ ਨਹੀਂ ਕਰੇਗਾ ।