DEEP SIDHU’S VIDEO DELETED : ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਆਏ ਪੰਜਾਬੀ ਅਦਾਕਾਰ ਦੀਪ ਸਿੱਧੂ ਜੋ ਕੁੱਝ ਦਿਨ ਪਹਿਲਾਂ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਉਹ ਅਕਸਰ ਚਰਚਾ ਵਿੱਚ ਰਿਹਾ ਹੈ। ਬੀਤੇ ਦਿਨ ਕਿਸਾਨੀ ਅੰਦੋਲਨ ਵਿੱਚ ਮੁੱਢ ਤੋਂ ਸਰਗਰਮ ਰਹੇ ਦੀਪ ਸਿੱਧੂ ਦੀ ਵੀਡੀਓ ਉਸਦੇ ਪੇਜ ਤੋਂ ਡਿਲੀਟ ਕਰ ਦਿੱਤੀ ਗਈ ਹੈ। ਕਾਰਨ ਹਜੇ ਸਾਹਮਣੇ ਨਹੀਂ ਆਏ। ਪਰ ਉਸਨੇ ਸੋਸ਼ਲ ਮੀਡਿਆ ਰਾਹੀਂ ਆਪਣੇ ਦਰਸ਼ਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ।
ਉਸਨੇ ਲਿਖਿਆ,’ਮੇਰੀ ਲਾਇਵ ਵੀਡੀਓ ਡਿਲੀਟ ਹੋ ਗਈ, ਇਹ ਅਖੌਤੀ ਅਸੁਰੱਖਿਅਤ ਤੇ ਈਰਖਾ ਵਾਲੇ ਲੰਡੂ ਮੈਨੂੰ ਟਾਰਗੇਟ ਕਰ ਰਹੇ ਨੇ ਤੇ ਫੇਸਬੁੱਕ ਤੇ ਸ਼ਿਕਾਇਤਾਂ ਮਾਰ ਰਹੇ ਨੇ, ਕਿੰਨੀ ਕੁ ਲੋਹਾਵਾਦੀ ਗੱਲ ਆ, ਹਰ ਸੰਭਵ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਕਿੰਨੀ ਦੁਖੀ ਹੋਈ ਪਈ ਆ ਦੁਨੀਆਂ 👈 ( ਕਿਰਪਾ ਕਰਕੇ ਜੇਕਰ ਕਿਸੇ ਕੋਲ ਉਹ ਵੀਡੀਓ ਹੈ ਤਾਂ ਭੇਜੋ ਮੈਂ ਦੁਬਾਰਾ ਪਾਵਾਂਗਾ) ਜਾਣਕਾਰੀ ਲਈ ਦੱਸ ਦਇਏ ਉਹ ਕਲ ਆਪਣੇ ਸੋਸ਼ਲ ਮੀਡਿਆ ਹੈਂਡਲ ਤੋਂ ਲਾਈਵ ਹੋਇਆ ਸੀ। ਜਿਸ ਵਿੱਚ ਉਸਨੇ ਕਿਸਾਨੀ ਮੁੱਦੇ ਦੀਆਂ ਜੜ੍ਹਾ ਬਾਰੇ ਦਸਦੇ ਹੋਏ ਕਿਹਾ ਕਿ ਸਾਨੂੰ ਇੱਕਠੇ ਹੋ ਕਿ ਮਸਲਿਆਂ ਤੇ ਗੌਰ ਫਰਮਾਉਣ ਦੀ ਲੋੜ ਹੈ।
ਬਜਾਇ ਲੱਛਣਾਂ ਨੂੰ ਵੇਖ ਕਿ ਬਿਮਾਰੀ ਲੱਭਣ ਨਾਲੋਂ ਸਾਨੂ ਆਵਦੇ ਖੂਨ ਦੀ ਜਾਂਚ ਕਰਾਉਣ ਦੀ ਲੋੜ ਹੈ। ਖੂਨ ਵਿਚ ਖਰਾਬੀ ਕਾਰਨ ਹੀ ਇਹ ਲੱਛਣ ਸਾਹਮਣੇ ਆ ਰਹੇ ਹਨ। ਉਸਨੇ ਦੱਸਿਆ ਕਿ ਕਿੰਝ ਉਸਦੇ ਦੋਸਤ ਮਿੱਤਰ ਵੀ ਉਸਦਾ ਸਾਥ ਛੱਡ ਗਏ ਹਨ ਅਤੇ ਪੰਜਾਬ ਕਿਸ ਕਿਸ ਔਕੜ ਦਾ ਸਾਹਮਣਾ ਕਰ ਰਿਹਾ ਹੈ। ਕਿੰਝ ਕਾਲੇ ਕਾਨੂੰਨਾਂ ਕਾਰਨ ਉਸਨੂੰ ਅਤੇ ਦਲਿਤ ਕਿਸਾਨਾਂ ਨੂੰ ਕਿੰਨਾ ਕੁਝ ਸਹਿਣਾ ਪੈ ਰਿਹਾ ਹੈ ਅਤੇ ਕਈ ਹੋਰ ਮੁੱਦੇ ਜਿਹਨਾਂ ਤੇ ਸੱਚਮੁੱਚ ਹੀ ਪੰਜਾਬ ਨੂੰ ਜਾਗਰੂਕ ਹੋਣ ਦੀ ਲੋੜ ਹੈ,ਉਸਤੇ ਗੱਲ ਕੀਤੀ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਦੀਪ ਸਿੱਧੂ ਨੂੰ ਕਈ ਔਕੜਾਂ ਦਾ ਸਾਹਮਣਾ ਆਏ ਦਿਨ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਪੰਜਾਬੀ ਅਦਾਕਾਰ ਦੀਪ ਸਿੱਧੂ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਮੁੜ ਕਿਸਾਨ ਅੰਦੋਲਨ ਨੂੰ ਲੈ ਕੇ ਲੋਕਾਂ ਨੂੰ ਲਾਮਬੰਦ ਕਰ ਰਿਹਾ ਹੈ। ਉਹ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦੇ ਨਾਲ ਜੁੜਿਆ ਰਿਹਾ ਹੈ ਅਤੇ 26 ਜਨਵਰੀ ਹਿੰਸਾ ਨੂੰ ਲੈ ਕੇ ਜੇਲ੍ਹ ਵਿੱਚ ਵੀ ਬੰਦ ਰਿਹਾ ਸੀ।