Delhi Sikh Gurudwara Committee to kangna : ਏਦਾਂ ਦਾ ਕੋਈ ਵੀ ਦਿਨ ਨਹੀਂ ਹੈ ਜਿਸ ਦਿਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਿਵਾਦਾਂ ਦੇ ਵਿੱਚ ਨਾ ਰਹੀ ਹੋਵੇ। ਉਹ ਹਰ ਰੋਜ ਆਪਣੇ ਕਿਸੇ ਨਾ ਕਿਸੇ ਬਿਆਨ ਕਰਕੇ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਤੇ ਹੁਣ ਇਸ ਸਮੇ ਕੰਗਨਾ ਰਣੌਤ ਕਾਫੀ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਕਿਊਕਿ ਉਸ ਦਿਨ ਬਿਆਨ ਧਰਨੇ ਤੇ ਬੈਠੇ ਸਿੱਖ ਕਿਸਾਨਾਂ ਦੇ ਲਈ ਹੈ। ਜਿਸ ਕਰਕੇ ਕੰਗਨਾ ਰਣੌਤ ਵਲੋਂ ਦਿਤੇ ਗਏ ਵਿਵਾਦਿਤ ਬਿਆਨਾਂ ਕਰਕੇ ਉਸ ਤੇ ਕੇਸ ਚਲ ਰਿਹਾ ਹੈ।
ਓਥੇ ਹੀ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਰਟ ਵਿਚ ਕੰਗਨਾ ਦੇ ਖਿਲਾਫ ਪਹੁੰਚ ਗਈ ਹੈ। ਕਿਸਾਨੀ ਅੰਦੋਲਨ ਤੇ ਵਿਸ਼ੇਸ਼ ਟਿੱਪਣੀਆਂ ਕੱਸਣ ਲਈ ਤੇ ਵਿਵਾਦਿਤ ਬਿਆਨ ਦੇਣ ਲਈ ਕੰਗਨਾ ਖਿਲਾਫ ਐਫ.ਆਈ। ਆਰ ਦਰਜ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਟਿਆਲਾ ਕੋਰਟ ਹਾਊਸ ਦੇ ਵਿੱਚ ਕੰਗਨਾ ਦੇ ਖਿਲਾਫ ਕੇਸ ਦਰਜ ਕਰਵਾਇਆ ਹੈ। ਤੇ ਸ਼ਿਕਾਇਤ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਵਲੋਂ ਪਾਸ ਕੀਤੇ ਗਏ ਕਾਨੂੰਨਾਂ ਨੂੰ ਰੱਧ ਕਰਵਾਉਣ ਲਈ ਬੈਠੇ ਕਿਸਾਨਾਂ ਖਿਲਾਫ ਵਿਸ਼ੇਸ਼ ਟਿੱਪਣੀਆਂ ਦੇਣ ਦਾ ਉਸ ਨੂੰ ਕੋਈ ਹੱਕ ਨਹੀਂ ਹੈ।
ਜਿਸ ਦੇ ਕਾਰਨ ਉਹ ਸਿੱਖ ਕਿਸਾਨਾਂ ਦੀ ਭਾਵਨਾਂ ਤੇ ਛਵੀ ਨੂੰ ਵਿਗਾੜ ਰਹੀ ਹੈ ਤੇ ਠੇਸ ਪਹੁੰਚਾ ਰਹੀ ਹੈ। ਦਿੱਲੀ ਪੁਲਿਸ ਨੂੰ ਧਾਰਾ 156 (3) ਤੇ ਤਹਿਤ ਕੇਸ ਦਰਜ ਕਰਨ ਦੇ ਆਦੇਸ਼ ਹਨ। ਇਸ ਮਾਮਲੇ ਦੇ ਵਿੱਚ ਕੱਲ੍ਹ 10 ਮਾਰਚ ਨੂੰ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ। ਦੱਸ ਦੇਈਏ ਕਿ ਕੰਗਨਾ ਰਣੌਤ ਕਿਸਾਨਾਂ ਦੇ ਖਿਲਾਫ ਸ਼ੁਰੂ ਤੋਂ ਹੀ ਬੋਲ ਰਹੀ ਹੈ। ਜਿਸ ਕਰਕੇ ਇਸ ਮੁੱਦੇ ਨੂੰ ਲੈ ਕੇ ਉਸਦੀ ਦਿਲਜੀਤ ਦੋਸਾਂਝ ਦੇ ਨਾਲ ਵੀ ਬਹੁਤ ਵਾਰ ਲੜਾਈ ਹੋ ਚੁੱਕੀ ਹੈ ਤੇ ਦਿਲਜੀਤ ਦੋਸਾਂਝ ਨੇ ਹਰ ਵਾਰ ਉਸਨੂੰ ਮੁੰਹਤੋੜ ਜਵਾਬ ਦਿੱਤਾ ਹੈ।
ਇਹ ਵੀ ਦੇਖੋ : Tikri Border ‘ਤੇ ਪੰਜਾਬ ਵਾਲੀ ਤਸਵੀਰ , ਬੀਬੀਆਂ ਬੁਣ ਰਹੀਆਂ ਮੰਜੇ, ਕਹਿੰਦਿਆਂ “ਛੇਤੀ ਨਹੀਂ ਮੁੜਦੇ…”