Dharamshala International Film Festival: ਧਰਮਸ਼ਾਲਾ ਅੰਤਰਰਾਸ਼ਟਰੀ ਫਿਲਮ ਉਤਸਵ (DIFF)ਅੱਜ ਤੋਂ 19 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ। ਤਿੰਨ ਭਾਰਤੀ ਫਿਲਮਾਂ ਤੋਂ ਇਲਾਵਾ ਇਸ ਵਿੱਚ ਤਿੰਨ ਮਾਓਰੀ ਫਿਲਮਾਂ ਦਿਖਾਈਆਂ ਜਾਣਗੀਆਂ।
ਤਿੰਨ ਮਾਓਰੀ ਫਿਲਮਾਂ ਦੇ ਨਾਲ ਹੀ ਭਾਰਤੀ ਫਿਲਮਾਂ ‘ਲੇਡੀ ਆਫ਼ ਦਿ ਲੇਕ’, ‘ਮਾਈ ਨੇਮ ਇਜ਼ ਸਾਲਟ’ ਅਤੇ ‘ਦਿ ਸ਼ੇਫਰਡਜ਼ ਆਫ਼ ਦਿ ਗਲੇਸ਼ੀਅਰ’ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਆਯੋਜਕਾਂ ਨੇ ਕਿਹਾ ਹੈ ਕਿ ਉਹ ਫੈਸਟੀਵਲ ਦੇ ‘ਵਰਚੁਅਲ ਵਿਉਇੰਗ ਰੂਮ’ ਦੇ ਹਿੱਸੇ ਵਜੋਂ ਨਿਉਜ਼ੀਲੈਂਡ ਤੋਂ ਤਿੰਨ ਮਾਓਰੀ ਫਿਲਮਾਂ ਦਿਖਾਉਣਗੇ। ਡੀਆਈਐਫਐਫ ਨੇ ਭਾਰਤ ਵਿੱਚ ਨਿਉਜ਼ੀਲੈਂਡ ਦੇ ਹਾਈ ਕਮਿਸ਼ਨ ਨਾਲ ਇੱਕ ਸਮਾਗਮ ਲਈ ਸਹਿਯੋਗ ਕੀਤਾ ਹੈ।
ਸਮਾਗਮ ਨੂੰ ‘IN-NZ ਸਵਦੇਸ਼ੀ ਕਨੈਕਸ਼ਨ’ ਦਾ ਨਾਂ ਦਿੱਤਾ ਗਿਆ ਹੈ. ਆਯੋਜਕਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਰ ਫਿਲਮ ਭਾਰਤ ਅਤੇ ਨਿਉਜ਼ੀਲੈਂਡ ਦੇ ਸਵਦੇਸ਼ੀ ਭਾਈਚਾਰਿਆਂ ਦੇ ਵਿੱਚ ਸਮਾਨਤਾਵਾਂ, ਸੱਭਿਆਚਾਰਕ ਅਤੇ ਪਰਿਵਾਰਕ ਸਬੰਧਾਂ ਅਤੇ ਕੁਦਰਤੀ ਵਾਤਾਵਰਣ ਨੂੰ ਦਰਸਾਉਂਦੀ ਹੈ।
ਆਯੋਜਕਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਸਮਾਗਮਾਂ ਨਾਲ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਡੂੰਘਾ ਕੀਤਾ ਜਾਵੇਗਾ। ਇਸ ਸਮਾਗਮ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਇਵੈਂਟ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ।