Diljit Dosanjh disappeared from : ਦਿਲਜੀਤ ਦੋਸਾਂਝ ਗਾਇਕੀ ਦੇ ਨਾਲ ਨਾਲ ਬਾਲੀਵੁੱਡ ਵਿੱਚ ਵੀ ਆਪਣੀ ਅਦਾਕਾਰੀ ਦਾ ਕਮਾਲ ਦਿਖਾ ਰਹੇ ਹਨ । ਇਸੇ ਕਰਕੇ ਉਹਨਾਂ ਦੀ ਫੈਨ ਫਾਲੋਵਿੰਗ ਵੱਧਦੀ ਜਾ ਰਹੀ ਹੈ । ਹਾਲ ਹੀ ਵਿੱਚ ਦਿੱਤੀ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ । ਦਿਲਜੀਤ ਨੇ ਇਸ ਇੰਟਰਵਿਊ ਵਿੱਚ ਦੱਸਿਆ ਕਿ ਇੱਕ ਵਾਰ ਉਹ ਵੋਗ ਮੈਗਜੀਨ ਨੂੰ ਇੰਟਰਵਿਊ ਦੇਣ ਗਏ ਸਨ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਇੰਟਰਵਿਊ ਵਾਲੀ ਮੈਡਮ ਅੰਗਰੇਜ਼ੀ ਵਿੱਚ ਗੱਲਬਾਤ ਕਰ ਰਹੀ ਹੈ ਤਾਂ ਉਹ ਉੱਥੋਂ ਬਿਨ੍ਹਾਂ ਦੱਸੇ ਖਿਸਕ ਗਏ ਸਨ ।
ਤੁਹਾਨੂੰ ਯਾਦ ਹੋਵੇਗਾ ਕਿ ਸਾਲ 2019 ਵਿੱਚ ਦਿਲਜੀਤ ਕਰੀਨਾ ਕਪੂਰ ਖਾਨ, ਕਰਨ ਜੌਹਰ ਤੇ ਨਤਾਸ਼ਾ ਪੂਨਾਵਾਲਾ ਦੇ ਨਾਲ ਵੋਗ ਮੈਗਜ਼ੀਨ ਦੇ ਕਵਰ ‘ਤੇ ਦਿਖਾਈ ਦਿੱਤਾ ਸੀ। ਦਿਲਜੀਤ ਨੇ ਕਿਹਾ, ” ਹਰ ਬੰਦੇ ਵਿੱਚ ਕੁਝ ਖਾਮੀਆਂ ਹੁੰਦੀਆਂ ਹਨ। ਮੇਰਾ ਇਹ ਹੈ ਕਿ ਮੈਂ ਅੰਗਰੇਜ਼ੀ ਨਹੀਂ ਜਾਣਦਾ। ਹਾਂ ਉਥੇ ਇੱਕ ਇੰਗਲਿਸ਼ ਮੈਡਮ ਸੀ ਜੋ ਵੋਗ ਲਈ ਮੇਰਾ ਇੰਟਰਵਿਊ ਲੈਣਾ ਚਾਹੁੰਦੀ ਸੀ। ਉਨ੍ਹਾਂ ਨੇ ਸਾਡੀ ਤਸਵੀਰ ਨੂੰ ਕਲਿੱਕ ਕਰਨ ਲਈ ਸਾਨੂੰ ਖ਼ਾਸਕਰ ਲੰਡਨ ਬੁਲਾਇਆ ਸੀ।
ਜਦੋਂ ਮੈਂ ਹਵਾਈ ਜਹਾਜ਼ ਵਿਚ ਸੀ, ਤਾਂ ਮੈਂ ਬਹੁਤ ਹੈਰਾਨ ਸੀ। ਮੈਂ ਸੋਚ ਰਿਹਾ ਸੀ ਕਿ ਇਹ ਲੋਕ ਸਾਨੂੰ ਟਿਕਟਾਂ ਦੇ ਰਹੇ ਹਨ, ਹੋਟਲ ਬੁੱਕ ਕਰ ਰਹੇ ਹਨ, ਸਿਰਫ ਫੋਟੋਆਂ ਕਲਿੱਕ ਕਰਨ ਲਈ। ਇਸ ਨੂੰ ਕਿਤੇ ਵੀ ਕਲਿੱਕ ਕਰੋ ਯਾਰ…ਜਦੋਂ ਫੋਟੋਆਂ ਹੋ ਗਈਆਂ, ਮੈਡਮ ਜੀ ਨੇ ਕਿਹਾ ਕਿ ਉਸ ਨੂੰ ਇੰਟਰਵਿਊ ਦੇਣਾ ਪਏਗਾ। ਉਹ ਅੰਗ੍ਰੇਜ਼ੀ ਵਿੱਚ ਸਾਰਿਆਂ ਦੀ ਇੰਟਰਵਿਊ ਲੈ ਰਹੀ ਸੀ। ਮੈਂ ਬੱਸ ਉਥੋਂ ਗਾਇਬ ਹੋ ਗਿਆ ਮੈਂ ਕਿਹਾ ਧੰਨਵਾਦ, ਬੱਸ ਫੋਟੋਆਂ ਹੀ ਕਲਿਕ ਕਰੋ ਜੀ।”ਦਿਲਜੀਤ ਦੋਸਾਂਝ ਲਗਾਤਾਰ ਸੋਸ਼ਲ ਮੀਡੀਆ ’ਤੇ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ। ਇਸ ਦੇ ਨਾਲ ਦਿਲਜੀਤ ਉਹਨਾਂ ਲੋਕਾ ਨੂੰ ਵੀ ਜਵਾਬ ਦੇ ਰਹੇ ਹਨ, ਜਿਹੜੇ ਕਿਸਾਨ ਅੰਦੋਲਨ ਨੂੰ ਕਿਸੇ ਨਾ ਕਿਸੇ ਤਰੀਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਦਿਲਜੀਤ ਦੋਸਾਂਝ ਵੀ ਆਪਣਾ ਸਮਰਥਨ ਲਗਾਤਾਰ ਦੇ ਰਹੇ ਨੁੇ । ਉਹ ਅਕਸਰ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦੀਆਂ ਤਸਵੀਰਾਂ ਆਪਣੇ ਸੋਸ਼ਲ ਅਕਾਊਂਟ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ । ਇਸ ‘ਚ ਸ਼ਾਮਿਲ ਕਿਸਾਨਾਂ ਨੂੰ ਕੁਝ ਮੀਡੀਆ ਕਰਮੀ ਅਤੇ ਸਰਕਾਰ ਅੱਤਵਾਦੀ ਦੱਸ ਰਹੀ ਹੈ ।