ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਅੰਤਰਰਾਸ਼ਟਰੀ ਪਛਾਣ ਬਣਾਈ ਹੈ। ਸੋਮਵਾਰ ਨੂੰ ਉਹ ਅਮਰੀਕਾ ਦੇ ਲਾਸ ਏਂਜਲਸ ਵਿੱਚ ਐਪਲ ਮਿਊਜ਼ਿਕ ਦੇ ਸਟੂਡੀਓ ਪਹੁੰਚਿਆ। ਇਹ ਇੰਡੀਅਨ ਮਿਊਜ਼ਿਕ ਲਈ ਇੱਕ ਖਾਸ ਮੌਕਾ ਸੀ ਕਿਉਂਕਿ ਇੱਥੇ ਬਹੁਤ ਘੱਟ ਭਾਰਤੀ ਕਲਾਕਾਰ ਆਉਂਦੇ ਹਨ।
ਦਿਲਜੀਤ ਦੇ ਸਵਾਗਤ ਲਈ ਐਪਲ ਸਟੋਰ ਦੇ ਬਾਹਰ ਇੱਕ ਵਿਸ਼ੇਸ਼ ਰਸਮ ਕੀਤੀ ਗਈ। ਸਟੂਡੀਓ ਵਿੱਚ ਉਨ੍ਹਾਂ ਦਾ ਸਵਾਗਤ ਸਰ੍ਹੋਂ ਦੇ ਤੇਲ ਚੋਅ ਕੇ ਕੀਤਾ ਗਿਆ, ਜੋਕਿ ਕਿਸੇ ਖਾਸ ਮਹਿਮਾਨ ਦੇ ਸਵਾਗਤ ਲਈ ਭਾਰਤੀ ਸੱਭਿਆਚਾਰ ਵਿੱਚ ਇੱਕ ਤਰੀਕਾ ਹੈ। ਐਪਲ ਮਿਊਜ਼ਿਕ ਨੇ ਨਾ ਸਿਰਫ਼ ਇਸ ਰਿਵਾਇਤ ਨਾਲ ਦਿਲਜੀਤ ਨੂੰ ਸਨਮਾਨਿਤ ਕੀਤਾ, ਸਗੋਂ ਅੰਤਰਰਾਸ਼ਟਰੀ ਮੰਚ ‘ਤੇ ਭਾਰਤੀ ਸੱਭਿਆਚਾਰ ਨੂੰ ਅੱਗੇ ਵੀ ਵਧਾਇਆ।

ਇਸ ਖਾਸ ਮੌਕੇ ‘ਤੇ ਦਿਲਜੀਤ ਦੋਸਾਂਝ ਨੇ ਅਮਰੀਕਾ ਦੇ ਮਸ਼ਹੂਰ ਰੈਪਰ ਬਿਗ ਦ ਪਲੱਗ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਕਲਾਕਾਰਾਂ ਨੇ ਸੰਗੀਤ ਅਤੇ ਸੱਭਿਆਚਾਰ ਬਾਰੇ ਗੱਲ ਕੀਤੀ ਅਤੇ ਭਵਿੱਖ ਵਿੱਚ ਇਕੱਠੇ ਕੰਮ ਕਰਨ ਦਾ ਸੰਕੇਤ ਦਿੱਤਾ। ਦਿਲਜੀਤ ਦੀ ਇਹ ਮੁਲਾਕਾਤ ਸੋਸ਼ਲ ਮੀਡੀਆ ‘ਤੇ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ, ਜਿਸ ਕਾਰਨ ਉਸ ਦੇ ਪ੍ਰਸ਼ੰਸਕ ਨਵੀਂ ਕੋਲੇਬੋਰੇਸ਼ਨ ਬਾਰੇ ਉਤਸੁਕ ਹੋ ਗਏ ਹਨ।
ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਵੱਡਾ ਫੈਸਲਾ, ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਲੱਗਣਗੇ 4 ਸੈਮੀਕੰਡਕਟਰ ਪਲਾਂਟ
ਦਿਲਜੀਤ ਦੋਸਾਂਝ ਦਾ ਐਪਲ ਮਿਊਜ਼ਿਕ ਸਟੂਡੀਓ ਵਿੱਚ ਸਵਾਗਤ ਕਰਨਾ ਭਾਰਤੀ ਸੰਗੀਤ ਉਦਯੋਗ ਲਈ ਇੱਕ ਵੱਡਾ ਮੀਲ ਪੱਥਰ ਹੈ। ਇਹ ਸਾਬਤ ਕਰਦਾ ਹੈ ਕਿ ਭਾਰਤੀ ਕਲਾਕਾਰ ਹੁਣ ਬਾਲੀਵੁੱਡ ਜਾਂ ਖੇਤਰੀ ਸਰਕਟਾਂ ਤੱਕ ਸੀਮਤ ਨਹੀਂ ਰਿਹਾ, ਸਗੋਂ ਅੰਤਰਰਾਸ਼ਟਰੀ ਪਲੇਟਫਾਰਮਾਂ ‘ਤੇ ਆਪਣੀ ਪਛਾਣ ਨੂੰ ਮਜ਼ਬੂਤ ਵੀ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
























