Dilpreet Dhillon’s missing father found : ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਦੇ ਪਿਤਾ ਕੁਲਦੀਪ ਸਿੰਘ ਢਿੱਲੋਂ ਪਿਛਲੇ 15 ਦਿਨਾਂ ਤੋਂ ਲਾਪਤਾ ਸਨ। ਜਿਸ ਦੇ ਚਲਦੇ ਦਿਲਪ੍ਰੀਤ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕਰਕੇ ਮੱਦਦ ਮੰਗੀ ਸੀ ਤੇ ਕਈ ਵਾਰ ਪੋਸਟਾਂ ਸਾਂਝੀਆਂ ਕੀਤੀਆਂ ਸਨ। ਹੁਣ ਤਕਰੀਬਨ 15 ਦਿਨਾਂ ਦਿਲਪ੍ਰੀਤ ਦੇ ਪਿਤਾ ਦੇ ਭਾਲ ਪੂਰੀ ਹੋ ਗਈ ਹੈ। ਹਾਲ ਹੀ ਵਿਚ ਦਿਲਪ੍ਰੀਤ ਨੇ ਸੋਸ਼ਲ ਮੀਡਿਆ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਸ ਨੇ ਲਿਖਿਆ ਕਿ – ਫਾਦਰ ਸਾਬ ਮਿਲ ਗਏ ਹਨ ਤੇ ਅੱਜ ਉਹ ਸਹੀ ਸਲਾਮਤ ਘਰ ਪਹੁੰਚੇ ਹਨ।
ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਸਭ ਦੇ ਮਾਤਾ ਪਿਤਾ ਨੂੰ ਸਹੀ ਸਲਾਮਤ ਰੱਖੇ ਕਿਉਂਕਿ ਮੇਨੂ ਪਤਾ ਹੈ ਪਿਛਲੇ ਦੋ ਹਫਤਿਆਂ ਤੋਂ ਸਾਡਾ ਕੀ ਹਾਲ ਰਿਹਾ ਹੈ। ਦਿਲਪ੍ਰੀਤ ਢਿੱਲੋਂ ਨੇ ਇਸ ਵਿੱਚ ਬਾਕੀ ਕਲਾਕਾਰਾਂ ਵਲੋਂ ਵੀ ਇਹ ਖ਼ਬਰ ਸਾਂਝੀ ਕਰਨ ਤੇ ਧੰਨਵਾਦ ਕੀਤਾ। ਦਿਲਪ੍ਰੀਤ ਢਿੱਲੋਂ ਨੇ 19 ਜਨਵਰੀ ਨੂੰ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਓਹਨਾ ਨੇ ਜਾਣਕਾਰੀ ਦਿਤੀ ਸੀ ਕਿ ਉਹਨਾਂ ਦੇ ਪਿਤਾ ਪਿਛਲੇ ਕੁੱਝ ਦਿਨਾਂ ਤੋਂ ਲਾਪਤਾ ਸਨ।
ਦਿਲਪ੍ਰੀਤ ਢਿਲੋਂ ਨੇ ਪੋਸਟ ਸਾਂਝੀ ਕਰਕੇ ਆਪਣੇ ਪਿਤਾ ਦੀ ਤਸਵੀਰ ਪਾ ਕੇ ਲਿਖਿਆ ਸੀ ਕਿ ਇਹ ਤਸਵੀਰ ਮੇਰੇ ਪਿਤਾ ਜੀ ਦੀ ਹੈ। ਜੋ ਪਿਛਲੇ ਕੁੱਝ ਦਿਨਾਂ ਤੋਂ ਲਾਪਤਾ ਹਨ। ਜੇਕਰ ਕਿਸੇ ਨੇ ਵੀ ਉਹਨਾਂ ਨੂੰ ਦੇਖਿਆ ਹੈ ਤਾ ਉਹ ਸਾਡੇ ਨਾਲ ਸੰਪਰਕ ਕਰਨ। ਦਿਲਪ੍ਰੀਤ ਦੇ ਸਾਂਝੀ ਕੀਤੀ ਗਈ ਤਸਵੀਰ ਨੂੰ ਸਭ ਕਲਾਕਾਰਾਂ ਨੇ ਸਾਂਝਾ ਕੀਤਾ। ਤੇ ਅਜੇ ਉਹਨਾਂ ਦੇ ਪਿਤਾ ਜੀ ਮਿਲ ਗਏ ਹਨ ਤੇ ਉਹਨਾਂ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਕੀਤਾ ਹੈ।